ਦੋਸਤ ਨੇ ਚੁੱਕ ਲਿਆ ਦੋਸਤ ਦਾ ਬੱਚਾ, 4 ਲੱਖ ਚ ਵੇਚਣ ਦੀ ਕਰ ਲਈ ਤਿਆਰੀ

ਲੁਧਿਆਣਾ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਇਕ ਪਰਵਾਸੀ ਪਰਿਵਾਰ ਦਾ ਬੱਚਾ ਬਰਾਮਦ ਕਰ ਲਿਆ ਹੈ। ਇਸ ਬੱਚੇ ਨੂੰ ਬਠਿੰਡਾ ਤੋਂ ਬਰਾਮਦ ਕੀਤਾ ਗਿਆ ਹੈ। ਬੱਚਾ ਚੁੱਕਣ ਵਾਲੇ ਬੱਚੇ ਨੂੰ ਅੱਗੇ ਵੇਚਣ ਦੇ ਇਰਾਦੇ ਨਾਲ ਚੁੱਕ ਕੇ ਲੈ ਗਏ ਸੀ। ਪੁਲਿਸ ਨੇ ਲੁਧਿਆਣੇ ਦੇ ਹੀ ਵਰਿੰਦਰ ਅਤੇ ਪਰਵੀਨ ਕੁਮਾਰੀ ਨੂੰ ਕਾਬੂ ਕੀਤਾ। ਬੱਚੇ ਦੇ ਪਿਤਾ ਸਾਜਨ ਨੇ ਦੱਸਿਆ ਹੈ ਕਿ ਉਹ ਮੂਲ ਰੂਪ ਵਿੱਚ ਜ਼ਿਲ੍ਹਾ ਹਰਦੋਈ ਦੇ ਰਹਿਣ ਵਾਲੇ ਹਨ ਅਤੇ ਇਥੇ ਥਾਣਾ ਦੁੱਗਰੀ ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਰਹਿੰਦੇ ਹਨ।

ਉਨ੍ਹਾਂ ਦਾ 3 ਮਹੀਨੇ ਦਾ ਇਕ ਹੀ ਮੁੰਡਾ ਹੈ। ਸਾਜਨ ਦੇ ਦੱਸਣ ਮੁਤਾਬਕ ਉਹ ਨਵਾਰ ਵੇਚਣ ਅਤੇ ਮੰਜੇ ਬੁਣਨ ਦਾ ਕੰਮ ਕਰਦਾ ਹੈ। ਜਦੋਂ ਉਹ ਚੱਕਰ ਲਗਾਉਣ ਲਈ ਕਿਸੇ ਪਿੰਡ ਵਿਚ ਗਿਆ ਹੋਇਆ ਸੀ ਤਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਕਿ 11-30 ਵਜੇ ਉਸ ਦਾ ਬੱਚਾ ਚੁੱਕ ਲਿਆ ਗਿਆ ਹੈ। ਉਹ ਸਿੱਧਾ ਦੁੱਗਰੀ ਥਾਣੇ ਪਹੁੰਚ ਗਿਆ। ਉੱਥੇ ਹੀ ਉਸ ਨੂੰ ਉਸ ਦੀ ਪਤਨੀ ਮਿਲੀ। ਸਾਜਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 24 ਘੰਟੇ ਦੇ ਅੰਦਰ ਉਨ੍ਹਾਂ ਦਾ ਲੜਕਾ ਮਿਲ ਜਾਵੇਗਾ।

ਭਾਵੇਂ ਉਨ੍ਹਾਂ ਨੇ ਉਮੀਦ ਛੱਡ ਦਿੱਤੀ ਸੀ ਪਰ ਪੁਲਿਸ ਨੇ 24 ਘੰਟੇ ਦੇ ਅੰਦਰ ਹੀ ਉਨ੍ਹਾਂ ਦਾ ਬੱਚਾ ਦੁਬਾਰਾ ਮਿਲਾ ਦਿੱਤਾ। ਸਾਜਨ ਨੇ ਦੱਸਿਆ ਕਿ ਅੱਜ ਜਨਮ ਅਸ਼ਟਮੀ ਸਮੇਂ ਉਨ੍ਹਾਂ ਦਾ ਬੱਚਾ ਮਿਲਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਕ੍ਰਿਸ਼ਨ ਭਗਵਾਨ ਮਿਲ ਗਿਆ ਹੈ। ਉਨ੍ਹਾਂ ਦੇ ਲੜਕੇ ਦਾ ਦੁਬਾਰਾ ਜਨਮ ਹੋਇਆ ਹੈ। ਉਹ ਇਸ ਦਿਨ ਹੀ ਆਪਣੇ ਲੜਕੇ ਦਾ ਜਨਮ ਦਿਨ ਮਨਾਇਆ ਕਰਨਗੇ। ਸਾਜਨ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 3 ਵਿਅਕਤੀ ਆਏ। ਇਨ੍ਹਾਂ ਵਿਚੋਂ ਇਕ ਵਿਅਕਤੀ ਉਨ੍ਹਾਂ ਕੋਲ ਪੁਰਾਣੀ ਨਵਾਰ ਖਰੀਦਣ ਆਉਂਦਾ ਹੁੰਦਾ ਸੀ।

ਇਨ੍ਹਾਂ ਵਿੱਚੋਂ 2 ਵਿਅਕਤੀਆਂ ਨੇ ਉਨ੍ਹਾਂ ਦੀ ਖਿੱਚ ਧੂਹ ਕਰਕੇ ਇੱਕ ਕਮਰੇ ਅੰਦਰ ਬੰਦ ਕਰ ਦਿੱਤਾ ਅਤੇ ਤੀਜਾ ਵਿਅਕਤੀ ਉਨ੍ਹਾਂ ਦੇ ਪੁੱਤਰ ਨੂੰ ਚੁੱਕ ਕੇ ਲੈ ਗਿਆ। ਇਸ ਔਰਤ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਬਹੁਤ ਚੰਗੀ ਹੈ। ਪੁਲਿਸ ਨੇ 24 ਘੰਟੇ ਵਿੱਚ ਬੱਚਾ ਮਿਲਾਉਣ ਦਾ ਵਾਅਦਾ ਕੀਤਾ ਸੀ ਅਤੇ 24 ਘੰਟੇ ਦੇ ਅੰਦਰ ਬੱਚਾ ਉਨ੍ਹਾਂ ਨੂੰ ਮਿਲਾ ਦਿੱਤਾ। ਉਨ੍ਹਾਂ ਦੇ ਲੜਕੇ ਦਾ ਦੁਬਾਰਾ ਜਨਮ ਹੋਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਵਰਿੰਦਰ

ਅਤੇ ਔਰਤ ਪਰਵੀਨ ਕੁਮਾਰੀ ਨੂੰ ਫੜਿਆ ਹੈ। ਇਨ੍ਹਾਂ ਦਾ ਬਠਿੰਡਾ ਦੀ ਇਕ ਪਾਰਟੀ ਨਾਲ ਸਾਢੇ 4 ਲੱਖ ਰੁਪਏ ਵਿਚ ਸੌਦਾ ਹੋਇਆ ਸੀ। ਅੱਗੇ ਬੱਚਾ ਸਿਰਸਾ ਦੀ ਇਕ ਪਾਰਟੀ ਨੂੰ ਪੁਚਾਇਆ ਜਾਣਾ ਸੀ ਜੋ ਕਿ ਬੇਔਲਾਦ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰਵੀਨ ਕੁਮਾਰੀ ਤੇ ਪਹਿਲਾਂ ਵੀ ਸ਼ਿਮਲਾਪੁਰੀ ਥਾਣੇ ਵਿੱਚ ਇੱਕ ਮਾਮਲਾ ਦਰਜ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.