ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਬਜ਼ੁਰਗ, ਥੱਲੇ ਖੜ੍ਹੇ ਪੁਲਿਸ ਵਾਲੇ ਮਾਰਨ ਅਵਾਜ਼ਾਂ

ਜ਼ਿਲ੍ਹਾ ਮੋਗਾ ਦਾ ਇਕ ਵਿਅਕਤੀ ਬਲਜਿੰਦਰ ਸਿੰਘ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ। ਮਾਮਲਾ ਲਗਭਗ ਸਾਢੇ 8 ਲੱਖ ਰੁਪਏ ਦਾ ਚੂਨਾ ਲਾਉਣ ਦਾ ਹੈ। ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਜਗਤਾਰ ਸਿੰਘ ਅਤੇ ਸਾਹਿਬ ਸਿੰਘ ਨੇ ਉਸ ਦੇ ਲਗਭਗ ਸਾਢੇ 8 ਲੱਖ ਰੁਪਏ ਕਢਵਾ ਲਏ ਹਨ। ਉਨ੍ਹਾਂ ਦਾ ਜ਼ਮੀਨ ਵੇਚਣ ਦੇ ਸੰਬੰਧ ਵਿਚ ਇਕਰਾਰਨਾਮਾ ਹੋਇਆ ਸੀ। ਦੂਜੀ ਧਿਰ ਨੇ ਉਸ ਤੇ ਪਰਚਾ ਕਰਵਾ ਦਿੱਤਾ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਬਾਹਰ ਦੀ ਬਾਹਰ ਜ਼ਮਾਨਤ ਕਰਵਾ ਲਈ

ਅਤੇ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਪਰ ਦੂਜੀ ਧਿਰ ਨੇ ਕਿਸੇ ਹੋਰ ਜੱਜ ਕੋਲ ਕੇਸ ਲਗਵਾ ਕੇ ਉਸ ਨੂੰ ਸੰਮਨ ਹੀ ਨਹੀਂ ਹੋਣ ਦਿੱਤੇ। ਇਨ੍ਹਾਂ ਨੇ ਖਜ਼ਾਨੇ ਵਿਚ ਪੈਸੇ ਰੱਖ ਕੇ ਰਜਿਸਟਰੀ ਕਰਵਾ ਲਈ। ਇਹ 15 ਮਰਲੇ ਜ਼ਮੀਨ ਵੀ ਵਧ ਲੈ ਗਏ ਹਨ। ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਲੜਕੇ ਨਾਲ ਜੋ ਲੜਕਾ ਪੜ੍ਹਦਾ ਸੀ। ਉਹ ਘਰ ਆ ਕੇ ਬਹਾਨੇ ਨਾਲ ਚੈੱਕ ਉਤੇ ਦਸਤਖਤ ਕਰਵਾ ਕੇ ਲੈ ਗਿਆ। ਉਸ ਦੀ ਚੈੱਕ ਬੁੱਕ ਅਤੇ ਪਾਸ ਬੁੱਕ ਵੀ ਉਸ ਦੇ ਕੋਲ ਹੈ। ਇਸ ਤਰ੍ਹਾਂ ਉਸ ਦੇ ਪੈਸੇ ਕਢਵਾ ਲਏ ਗਏ।

ਉਹ 6 ਸਾਲ ਤੋਂ ਧੱ ਕੇ ਖਾ ਰਿਹਾ ਹੈ ਪਰ ਇਨਸਾਫ ਨਹੀਂ ਮਿਲ ਰਿਹਾ। ਬਲਜਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਉਸ ਦੀ ਰਕਮ ਦਿਵਾਈ ਜਾਵੇ ਜਾਂ ਉਸ ਨੂੰ ਚੂਨਾ ਲਾਉਣ ਵਾਲਿਆਂ ਤੇ ਪਰਚਾ ਕਰਕੇ ਇਨ੍ਹਾਂ ਨੂੰ ਅੰਦਰ ਕੀਤਾ ਜਾਵੇ। ਨਹੀਂ ਤਾਂ ਉਹ ਦਵਾਈ ਪੀ ਕੇ ਜਾਂ ਲਟਕ ਕੇ ਆਪਣੀ ਜਾਨ ਦੇ ਦੇਵੇਗਾ। ਬਲਜਿੰਦਰ ਸਿੰਘ ਦੇ ਪੁੱਤਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਹੀ ਪਿੰਡ ਦੇ ਜਗਤਾਰ ਸਿੰਘ ਅਤੇ ਉਸ ਦਾ ਪੁੱਤਰ ਅਮਨ ਸਿੰਘ ਸਾਢੇ 8 ਲੱਖ ਰੁਪਏ ਕਢਵਾ ਕੇ ਲੈ ਗਏ ਹਨ।

ਇਹ ਬੰਦੇ ਉਨ੍ਹਾਂ ਦੇ ਘਰ ਨਹੀਂ ਸੀ ਆਉਂਦੇ। ਇਕਬਾਲ ਸਿੰਘ ਦੇ ਦੱਸਣ ਮੁਤਾਬਕ ਇੱਕ ਹੋਰ ਬੰਦਾ ਬਹਾਨੇ ਨਾਲ ਚੈੱਕ ਤੇ ਦਸਤਖਤ ਕਰਵਾ ਕੇ ਲੈ ਗਿਆ। ਏ.ਟੀ.ਐੱਮ ਵੀ ਉਸ ਦੇ ਕੋਲ ਹੀ ਸੀ। ਲਗਭਗ ਸਾਢੇ 8 ਲੱਖ ਰੁਪਏ ਚੈੱਕ ਰਾਹੀਂ ਕਢਵਾ ਲਏ ਗਏ ਅਤੇ 10 ਹਜ਼ਾਰ ਰੁਪਏ ਏ.ਟੀ.ਐਮ ਰਾਹੀਂ। ਇਕਬਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਹੁਣ ਤੱਕ ਕਿੰਨੀ ਵਾਰ ਪੰਚਾਇਤਾਂ ਜੁੜੀਆਂ ਹਨ। ਇਹ ਵਿਅਕਤੀ ਇੱਕ ਵਾਰ ਰਕਮ ਦੇਣੀ ਮੰਨ ਜਾਂਦਾ ਹੈ

ਅਤੇ ਫੇਰ ਮੁੱਕਰ ਜਾਂਦਾ ਹੈ। ਸਾਰੇ ਪਿੰਡ ਨੂੰ ਸਚਾਈ ਦਾ ਪਤਾ ਹੈ। ਇਕਬਾਲ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਮਾਮਲਾ ਸਾਲ 2015 ਦਾ ਹੈ। ਇਨ੍ਹਾਂ ਦਾ ਸਾਹਿਬ ਸਿੰਘ ਨਾਲ ਸਵਾ ਕਿੱਲਾ ਜ਼ਮੀਨ ਵੇਚਣ ਲਈ ਇਕਰਾਰਨਾਮਾ ਹੋਇਆ ਸੀ। ਫਿਰ ਕਿਸੇ ਗੱਲੋਂ ਇਨ੍ਹਾਂ ਦੀ ਅਣਬਣ ਹੋ ਗਈ। ਦੂਜੀ ਧਿਰ ਨੇ ਕੋਰਟ ਵਿਚ ਪੈਸੇ ਰੱਖ ਕੇ ਰਜਿਸਟਰੀ ਕਰਵਾ ਲਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਜਗਤਾਰ ਸਿੰਘ ਦੇ ਲੜਕੇ ਨੇ ਚਲਾਕੀ ਨਾਲ ਦਸਤਖਤ ਕਰਵਾ ਕੇ ਆਪਣੇ ਖਾਤੇ ਵਿੱਚ ਪੈਸੇ ਪਵਾ ਲਏ।

ਜਗਤਾਰ ਸਿੰਘ ਕਹਿ ਰਿਹਾ ਹੈ ਕਿ ਉਸ ਨੇ ਇਨ੍ਹਾਂ ਤੋਂ ਪੈਸੇ ਲੈਣੇ ਸਨ। ਇਸ ਚੱਕਰ ਵਿੱਚ ਉਸ ਨੇ ਅਜਿਹਾ ਕੀਤਾ ਹੈ। ਦੂਜੇ ਪਾਸੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਜਗਤਾਰ ਸਿੰਘ ਦਾ ਕੋਈ ਪੈਸਾ ਨਹੀਂ ਸੀ ਦੇਣਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਧਰਮਕੋਟ ਦੇ ਇਕ ਸੀਨੀਅਰ ਪੁਲਿਸ ਅਫਸਰ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ। ਉਨ੍ਹਾਂ ਨੇ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਭੇਜ ਦਿੱਤੀ ਹੈ। ਉਹ ਇਸ ਸਮੇਂ ਬਲਜਿੰਦਰ ਸਿੰਘ ਨੂੰ ਸਮਝਾ ਰਹੇ ਹਨ ਕਿ ਉਹ ਸਿਰਫ਼ 2 ਦਿਨ ਰੁਕ ਜਾਵੇ। 2 ਦਿਨਾਂ ਵਿਚ ਇਸ ਮਾਮਲੇ ਦਾ ਰਿਜ਼ਲਟ ਸਾਹਮਣੇ ਆ ਜਾਵੇਗਾ ਕਿ ਜਾਂਚ ਰਿਪੋਰਟ ਵਿੱਚ ਕੀ ਲਿਖਿਆ ਹੈ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.