ਪਿੰਡ ਦੇ ਸਰਪੰਚ ਦੇ ਕਾਰਨਾਮੇ ਦੇਖ ਤੁਸੀਂ ਵੀ ਹੋਵੋਗੇ ਹੈਰਾਨ, ਇਸ ਬੰਦੇ ਨੇ ਸਾਰਾ ਪਿੰਡ ਪਾਇਆ ਚੱਕਰਾਂ ਵਿੱਚ

ਗੁਰਦਾਸਪੁਰ ਪੁਲਿਸ ਨੇ ਇਕ ਪਿੰਡ ਦੇ ਮੌਜੂਦਾ ਸਰਪੰਚ ਰਣਜੋਧ ਸਿੰਘ ਅਤੇ ਉਸ ਦੇ 4 ਸਾਥੀਆਂ ਤੇ 307 ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਇਨ੍ਹਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮੌਕੇ ਤੋਂ ਦੌੜ ਗਏ ਹਨ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਰਣਜੋਧ ਸਿੰਘ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਉਹ ਸਾਬਕਾ ਵਿਧਾਇਕ ਦਾ ਬਹੁਤ ਨਜ਼ਦੀਕੀ ਰਿਹਾ ਹੈ। ਉਹ ਹਰ ਕਿਸੇ ਨੂੰ ਆਪਣੇ ਦਬਕੇ ਹੇਠ ਰੱਖਦਾ ਸੀ। ਜੇਕਰ ਕੋਈ ਬੋਲਦਾ ਸੀ

ਤਾਂ ਉਸ ਤੇ ਪਰਚਾ ਕਰਵਾ ਦਿੰਦਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਤੇ ਹੁਣ ਤਕ ਇਸ ਸਰਪੰਚ ਨੇ ਕਈ ਪਰਚੇ ਕਰਵਾਏ ਹਨ। ਉਨ੍ਹਾਂ ਨੇ ਸਰਪੰਚ ਦੀ ਇਨਕੁਆਰੀ ਕਰਵਾਉਣ ਲਈ ਦਰਖਾਸਤ ਦਿੱਤੀ ਸੀ। ਇਸ ਵਿਅਕਤੀ ਦੀ ਦਲੀਲ ਹੈ ਕਿ ਜੇਕਰ ਸਰਪੰਚ ਸੱਚਾ ਹੈ ਤਾਂ ਸਰਕਾਰ ਨੂੰ ਜਵਾਬ ਦੇਵੇ। ਸਰਪੰਚ ਰਣਜੋਧ ਸਿੰਘ ਨੇ ਗੁਰਵਿੰਦਰ ਸਿੰਘ ਦੇ ਘਰ ਜਾ ਕੇ ਗ ਲੀ ਚਲਾ ਦਿੱਤੀ। ਇਸ ਵਿਅਕਤੀ ਨੇ ਦੱਸਿਆ ਕਿ ਜਦੋਂ ਰਾਤ ਦੇ ਡੇਢ ਵਜੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਫੋਨ ਕੀਤਾ ਗਿਆ

ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਭੇਜੀ। ਇਸ ਵਿਅਕਤੀ ਨੇ ਮੌਜੂਦਾ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਪ੍ਰਸੰਸਾ ਕੀਤੀ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਰਪੰਚ ਨੇ ਪੰਚਾਇਤੀ ਜ਼ਮੀਨ ਵਿਚੋਂ ਮਾਈਨਿੰਗ ਕਰਵਾਈ ਹੈ। ਪਿੰਡ ਦੇ ਵਿਕਾਸ ਲਈ ਜੋ 40 ਤੋਂ 50 ਲੱਖ ਰੁਪਏ ਦੀ ਗ੍ਰਾਂਟ ਆਈ ਸੀ, ਉਸ ਦੀ ਵੀ ਸਹੀ ਵਰਤੋਂ ਨਹੀਂ ਹੋਈ। ਜਿਸ ਕਰਕੇ ਉਨ੍ਹਾਂ ਨੇ ਜਾਂਚ ਲਈ ਦਰਖਾਸਤ ਦੇ ਦਿੱਤੀ। ਸਰਪੰਚ ਨੇ ਆਪਣੇ 5-6 ਸਾਥੀਆਂ ਸਮੇਤ ਆ ਕੇ ਉਨ੍ਹਾਂ ਦੇ ਘਰ ਇਹ ਸਭ ਕੀਤਾ। ਇਸ ਤੋਂ ਪਹਿਲਾਂ ਇਹ ਹੀ ਹਰਕਤ ਉਸ ਨੇ ਗੁਰਨਾਮ ਸਿੰਘ ਦੇ ਘਰ ਅੱਗੇ ਕੀਤੀ।

ਜਦੋਂ ਮੌਕੇ ਤੇ ਥਾਣਾ ਤਿੱਬੜ ਦੀ ਪੁਲਿਸ ਪਹੁੰਚੀ ਤਾਂ ਪੁਲਿਸ ਨੂੰ ਕਈ ਖੋਲ ਬਰਾਮਦ ਹੋਏ ਹਨ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਹਰ 15-20 ਦਿਨਾਂ ਮਗਰੋਂ ਪਿੰਡ ਦੇ ਆਲੇ ਦੁਆਲੇ ਗੱਡੀ ਘੁਮਾਉਂਦਾ ਹੈ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਉਸ ਦਾ ਉਦੇਸ਼ ਹੈ ਕਿ ਉਸ ਦੇ ਅੱਗੇ ਨਾ ਬੋਲ ਸਕੇ ਪਰ ਹੁਣ ਸਰਕਾਰ ਬਦਲ ਜਾਣ ਕਾਰਨ ਉਨ੍ਹਾਂ ਦੁਆਰਾ ਫੋਨ ਕਰਨ ਤੇ ਪੁਲਿਸ ਤੁਰੰਤ ਪਹੁੰਚ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਪਰਚਾ ਕਰ ਦਿੱਤਾ ਹੈ। ਗੁਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਸਰਪੰਚ ਪਹਿਲਾਂ ਵੀ ਅਜਿਹੇ ਕਾਰਨਾਮੇ ਕਰਦਾ ਸੀ

ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸਰਪੰਚ ਰਣਜੋਧ ਸਿੰਘ ਨਾਲ 4 ਵਿਅਕਤੀ ਹੋਰ ਸਨ। ਇਨ੍ਹਾਂ ਨੇ ਗੁਰਵਿੰਦਰ ਸਿੰਘ ਦੇ ਘਰ ਜਾ ਕੇ ਗ ਲੀ ਚਲਾਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਤੇ 307 ਅਤੇ ਹੋਰ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਿਅਕਤੀ ਜਲਦੀ ਫੜੇ ਜਾਣਗੇ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਘਟਨਾ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ ਸਾਮਾਨ ਕਿੱਥੋਂ ਲਿਆਂਦਾ ਕਿਉਂਕਿ ਰਣਜੋਧ ਸਿੰਘ ਕੋਲ ਤਾਂ ਇਸ ਸਾਮਾਨ ਦਾ ਸਰਕਾਰੀ ਫਰੂਫ ਹੀ ਨਹੀਂ ਹੈ।

Leave a Reply

Your email address will not be published.