ਸਕੂਟਰੀ ਵਾਲੀਆਂ ਕੁੜੀਆਂ ਨੇ ਵਰਤਾਇਆ ਭਾਣਾ, ਇਕ ਦੀ ਗਲਤੀ ਕਾਰਨ ਕਈ ਜਣੇ ਪਹੁੰਚੇ ਹਸਪਤਾਲ

ਕਈ ਵਾਰ ਕਿਸੇ ਦੀ ਗਲਤੀ ਦਾ ਖ ਮਿ ਆ ਜ਼ਾ ਕਿਸੇ ਦੂਸਰੇ ਨੂੰ ਭੁਗਤਣਾ ਪੈ ਜਾਂਦਾ ਹੈ। ਅੱਜ ਕੱਲ੍ਹ ਕਾਫੀ ਸੜਕ ਹਾਦਸੇ ਵਾਪਰ ਰਹੇ ਹਨ। ਜ਼ਰੂਰਤ ਹੈ ਆਵਾਜਾਈ ਦੇ ਨਿਯਮਾਂ ਨੂੰ ਸਮਝਣ ਦੀ। ਮਾਮਲਾ ਪਟਿਆਲਾ ਨਾਭਾ ਰੋਡ ਦਾ ਹੈ। ਜਿੱਥੇ ਸਕੂਟੀ ਸਵਾਰ 2 ਲੜਕੀਆਂ ਦੀ ਗਲਤੀ ਕਾਰਨ ਇਨ੍ਹਾਂ ਲੜਕੀਆਂ ਦੇ ਨਾਲ ਨਾਲ ਹੀ ਇਕ ਸਾਈਕਲ ਸਵਾਰ ਵੀ ਕਾਰ ਦੀ ਲਪੇਟ ਵਿੱਚ ਆ ਗਿਆ। ਇਸ ਤੋਂ ਬਾਅਦ ਕਾਰ ਬੇ ਕਾ ਬੂ ਹੋ ਕੇ ਸਕੂਟਰੀ ਤੇ ਜਾ ਰਹੇ ਇਕ ਲੜਕੇ ਨਾਲ ਟਕਰਾਈ

ਪਰ ਉਸਦਾ ਬਚਾਅ ਹੋ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਸਕੂਟਰੀ ਸਵਾਰ ਲੜਕੇ ਨੇ ਹੈਲਮੇਟ ਪਹਿਨਿਆ ਹੋਇਆ ਸੀ ਅਤੇ ਉਸ ਦੀ ਸਪੀਡ ਵੀ ਬਹੁਤ ਘੱਟ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਲੜਕੀਆਂ ਸਕੂਟੀ ਤੇ ਪਟਿਆਲੇ ਤੋਂ ਨਾਭੇ ਵੱਲ ਜਾ ਰਹੀਆਂ ਸਨ। ਰਸਤੇ ਵਿੱਚ ਜਦੋਂ ਇਹ ਮੁੜਨ ਲੱਗੀਆਂ ਤਾਂ ਇਨ੍ਹਾਂ ਨੇ ਕੋਈ ਇੰਡੀਕੇਟਰ ਨਹੀਂ ਦਿੱਤਾ ਅਤੇ ਨਾ ਹੀ ਅੱਗੇ ਪਿੱਛੇ ਦੇਖਿਆ। ਨਾਭੇ ਵਾਲੇ ਪਾਸੇ ਤੋਂ ਤੇਜ਼ ਰਫਤਾਰ ਆ ਰਹੀ ਕਾਰ ਇਨ੍ਹਾਂ ਨਾਲ ਆ ਟਕਰਾਈ।

ਜਿਸ ਨਾਲ ਇਹ ਲੜਕੀਆਂ ਕਾਫੀ ਦੂਰ ਜਾ ਕੇ ਡਿੱਗੀਆਂ। ਇਸ ਕਾਰ ਦੀ ਲਪੇਟ ਵਿੱਚ ਸਾਈਡ ਤੇ ਜਾ ਰਿਹਾ ਇਕ ਸਾਈਕਲ ਵਾਲਾ ਵੀ ਆ ਗਿਆ। ਇਨ੍ਹਾਂ ਲੜਕੀਆਂ ਨੇ ਹੈਲਮਟ ਵੀ ਨਹੀਂ ਸੀ ਪਹਿਨਿਆ। ਇਨ੍ਹਾਂ ਦੀ ਗਲਤੀ ਦਾ ਖ ਮਿ ਆ ਜ਼ਾ ਸਾਈਕਲ ਸਵਾਰ ਨੂੰ ਵੀ ਭੁਗਤਣਾ ਪੈ ਗਿਆ। ਦੋਵੇਂ ਲੜਕੀਆਂ ਅਤੇ ਸਾਈਕਲ ਸਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਤਿੰਨਾਂ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੜਕੀਆਂ ਨੂੰ ਕਿਸੇ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।

ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਦਾ ਕਾਰ ਤੇ ਚੰਗੀ ਤਰ੍ਹਾਂ ਕੰਟਰੋਲ ਨਹੀਂ ਰਿਹਾ। ਅੱਗੇ ਜਾ ਰਹੇ ਸਕੂਟਰੀ ਸਵਾਰ ਲੜਕੇ ਵਿੱਚ ਕਾਰ ਜਾ ਵੱਜੀ ਪਰ ਲੜਕੇ ਦੇ ਹੈਲਮਟ ਪਹਿਨਿਆ ਹੋਣ ਕਾਰਨ ਅਤੇ ਸਕੂਟਰੀ ਦੀ ਸਪੀਡ ਘੱਟ ਹੋਣ ਕਾਰਨ ਲੜਕੇ ਦਾ ਬਚਾਅ ਹੋ ਗਿਆ। ਸੜਕ ਕਿਨਾਰੇ ਇੱਕ ਦੁਕਾਨ ਅੱਗੇ ਬੈਠੇ 3 ਵਿਅਕਤੀ ਵੀ ਇਸ ਕਾਰ ਦੀ ਲਪੇਟ ਵਿੱਚ ਆ ਜਾਣੇ ਸੀ ਪਰ ਕਾਰ ਦੀ ਸਪੀਡ ਦੇਖ ਕੇ ਉਹ ਭੱਜ ਕੇ ਇਕ ਪਾਸੇ ਹੋ ਗਏ। ਅਜੇ ਤਕ ਕਾਰ ਦਾ ਪਤਾ ਨਹੀਂ ਲੱਗ ਸਕਿਆ ਕਿ ਕਾਰ ਕਿਹੜੀ ਸੀ ਅਤੇ ਇਸ ਨੂੰ ਕੌਣ ਚਲਾ ਰਿਹਾ ਸੀ?

Leave a Reply

Your email address will not be published.