ਦਲਿਤ ਸਰਪੰਚਣੀ ਨਾਲ ਸਭ ਦੇ ਸਾਹਮਣੇ ਹੋਇਆ ਧੱਕਾ, ਪੈਸੇ ਵਾਲਿਆਂ ਨੇ ਦਿਖਾਇਆ ਆਪਣਾ ਜ਼ੋਰ

ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਪਿੰਡ ਵਿੱਚ ਹੋ ਰਹੀ ਗਰਾਮ ਸਭਾ ਦੌਰਾਨ ਅਨੁਸੂਚਿਤ ਜਾਤੀ ਦੀ ਮਹਿਲਾ ਸਰਪੰਚ ਲਲਿਤਾ ਬੌਧ ਨਾਲ ਪਿੰਡ ਦੇ ਹੀ ਕੁਝ ਲੋਕਾਂ ਦੁਆਰਾ ਖਿੱਚ ਧੂਹ ਕਰਨ ਅਤੇ ਉਸ ਦੀ ਜਾਤੀ ਨਾਲ ਸਬੰਧਤ ਸ਼ਬਦ ਬੋਲਣ ਕਾਰਨ ਐੱਸ.ਸੀ, ਐੱਸ.ਟੀ ਐਕਟ ਲਗਾ ਕੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਸਲ ਵਿਚ ਮੱਧ ਪ੍ਰਦੇਸ਼ ਦੇ ਪੰਚਾਇਤ ਵਿਭਾਗ ਦੁਆਰਾ ਹਰ ਇੱਕ ਪਿੰਡ ਵਿੱਚ 16 ਤੋਂ 20 ਅਗਸਤ ਤਕ ਗ੍ਰਾਮ ਸਭਾ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।

ਜਿਸ ਕਰਕੇ ਹੋਰ ਪਿੰਡਾਂ ਵਾਂਗ ਹੀ ਨਾਦਨ ਦੇਹਾਤ ਥਾਣੇ ਦੇ ਜਰਿਆਰੀ ਪਿੰਡ ਵਿਚ ਵੀ ਗ੍ਰਾਮ ਸਭਾ ਹੋ ਰਹੀ ਸੀ। ਮਤੇ ਪੇਸ਼ ਕੀਤੇ ਜਾ ਰਹੇ ਸੀ। ਇਸ ਦੌਰਾਨ ਮਤਿਆਂ ਨਾਲ ਅਸਹਿਮਤੀ ਹੋਣ ਕਾਰਨ ਕੁਝ ਲੋਕਾਂ ਦੀ ਮਹਿਲਾ ਸਰਪੰਚ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਇਨ੍ਹਾਂ ਨੇ ਮਹਿਲਾ ਸਰਪੰਚ ਨੂੰ ਮੰਦਾ ਬੋਲਣ ਦੇ ਨਾਲ ਨਾਲ ਉਸ ਦੀ ਖਿੱਚ ਧੂਹ ਵੀ ਕੀਤੀ। ਜਿਹੜੇ ਲੋਕ ਮਹਿਲਾ ਸਰਪੰਚ ਦਾ ਬਚਾਅ ਕਰਨ ਲਈ ਅੱਗੇ ਵਧੇ ਉਨ੍ਹਾਂ ਦੀ ਵੀ ਖਿੱਚ ਧੂਹ ਕੀਤੀ ਗਈ। ਇਸ ਤੋਂ ਬਾਅਦ ਮਹਿਲਾ ਸਰਪੰਚ ਨੇ ਮਾਮਲਾ ਸਬੰਧਤ ਥਾਣੇ ਦੀ

ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਪੁਲਿਸ ਨੇ ਛੋਟੂ ਉਰਫ ਚੰਦਰ ਪ੍ਰਕਾਸ਼ ਪਟੇਲ, ਬਿ੍ਜ ਭਾਨ ਪਟੇਲ, ਚੰਦਰ ਸ਼ੇਖਰ ਪਟੇਲ ਅਤੇ ਬਿ੍ਜ ਕਿਸ਼ੋਰ ਲੋਨੀ ਤੇ 452, 353, 332, 294, 506 ਅਤੇ 34 ਅਧੀਨ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਫੜ ਲਿਆ। ਇੱਥੇ ਦੱਸਣਾ ਬਣਦਾ ਹੈ ਕਿ ਛੋਟੂ ਉਰਫ਼ ਚੰਦਰ ਪ੍ਰਕਾਸ਼ ਪਟੇਲ ਖ਼ੁਦ ਨੂੰ ਓ ਬੀ ਸੀ ਮਹਾਂ ਸਭਾ ਦਾ ਜ਼ਿਲ੍ਹਾ ਪੱਧਰ ਦਾ ਅਹੁਦੇਦਾਰ ਦੱਸਦਾ ਹੈ। ਦਰਜ ਕੀਤੇ ਗਏ ਮਾਮਲੇ ਦੀ ਸ ਜ਼ਾ 7 ਸਾਲ ਤੋਂ ਘੱਟ ਹੋਣ ਕਾਰਨ ਇਨ੍ਹਾਂ ਦੀ ਜ਼ਮਾਨਤ ਹੋ ਗਈ ਹੈ।

Leave a Reply

Your email address will not be published.