ਦੁਰਗਿਆਣਾ ਮੰਦਿਰ ਦੇ ਸਰੋਵਰ ਚੋਂ ਮਿਲੀ ਲਾਸ਼, ਬਾਹਰ ਕੱਢਕੇ ਦੇਖਿਆ ਤਾਂ ਦੇਖੋ ਕੌਣ ਨਿਕਲਿਆ ਮੁੰਡਾ

ਕੋਈ ਇਨਸਾਨ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ? ਇਸ ਬਾਰੇ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਕਈ ਵਾਰ ਹਾਲਾਤਾਂ ਨਾਲ ਜੂਝਦਾ ਹੋਇਆ ਇਨਸਾਨ ਹਾਰ ਮੰਨ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੰਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ਵਿਚੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਸ ਦੀ ਜੇਬ ਵਿਚੋਂ ਆਧਾਰ ਕਾਰਡ ਮਿਲਿਆ ਹੈ ਜੋ ਕਿ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਲਪੇਟਿਆ ਹੋਇਆ ਸੀ। ਇਸ ਤੋਂ ਹੀ ਨੌਜਵਾਨ ਦੀ ਪਛਾਣ ਹੋਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਫੁੱਲ ਜਾਣ ਕਾਰਨ ਨੌਜਵਾਨ ਦੀ ਮ੍ਰਿਤਕ ਦੇਹ ਤੈਰਨ ਲੱਗੀ ਸੀ। ਜਿਸ ਤੋਂ ਬਾਅਦ ਇਸ ਨੂੰ ਬਾਹਰ ਕੱਢਿਆ ਗਿਆ। ਇਸ ਦੀ ਜੇਬ ਵਿਚੋਂ ਆਧਾਰ ਕਾਰਡ ਮਿਲਣ ਤੇ ਪਤਾ ਲੱਗਾ ਕਿ ਇਸ ਨੌਜਵਾਨ ਦਾ ਨਾਮ ਕਰਨ ਕੁਮਾਰ ਪੁੱਤਰ ਪ੍ਰਮੋਦ ਕੁਮਾਰ ਹੈ। ਉਸ ਦੀ ਉਮਰ 29 ਸਾਲ ਸੀ ਅਤੇ ਉਹ ਨਮਕ ਮੰਡੀ ਦਾ ਰਹਿਣ ਵਾਲਾ ਸੀ। ਇਹ ਜਾਣਕਾਰੀ ਮਿਲਣ ਤੇ ਪੁਲਿਸ ਇਸ ਵਿਅਕਤੀ ਦੇ ਘਰ ਪਹੁੰਚੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਪਿਤਾ ਦਾ ਕਹਿਣਾ ਸੀ

ਕਿ ਕੁਝ ਸਮਾਂ ਪਹਿਲਾਂ ਕਰਨ ਕੁਮਾਰ ਨਾਲ ਹਾਦਸਾ ਵਾਪਰ ਗਿਆ ਸੀ। ਸੱ ਟ ਲੱਗ ਜਾਣ ਕਾਰਨ ਉਸ ਦੀ ਖੱਬੀ ਬਾਂਹ ਵਿਚ ਪਲੇਟਾਂ ਪਈਆਂ ਸਨ। ਉਹ ਕੁਝ ਸਮੇਂ ਤੋਂ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਅਤੇ ਚੁੱਪ ਚਾਪ ਰਹਿੰਦਾ ਸੀ। ਪਰਿਵਾਰ ਦੇ ਪੁੱਛਣ ਤੇ ਵੀ ਉਹ ਚੁੱਪ ਰਹਿਣ ਦਾ ਕਾਰਨ ਨਹੀਂ ਸੀ ਦੱਸਦਾ। ਕਰਨ ਕੁਮਾਰ ਸ਼ਾਦੀਸ਼ੁਦਾ ਨਹੀਂ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਨ ਕੁਮਾਰ 18 ਤਾਰੀਖ ਨੂੰ ਰਾਤ 8 ਵਜੇ ਘਰ ਤੋਂ ਗਿਆ ਸੀ

ਅਤੇ ਜਾਣ ਲੱਗਾ ਇਹ ਕਹਿ ਗਿਆ ਸੀ ਕਿ ਉਹ ਨੌਕਰੀ ਲੱਭਣ ਜਾ ਰਿਹਾ ਹੈ। ਇਸ ਤੋਂ ਬਾਅਦ ਘਰ ਵਾਪਸ ਨਹੀਂ ਗਿਆ। ਪਰਿਵਾਰ ਉਸ ਨੂੰ ਫੋਨ ਕਰਦਾ ਰਿਹਾ ਪਰ ਉਸ ਨੇ ਫੋਨ ਦਾ ਕੋਈ ਉੱਤਰ ਨਹੀਂ ਦਿੱਤਾ। ਪਰਿਵਾਰ ਨੇ ਇਸ ਸਬੰਧੀ ਕਿਸੇ ਥਾਣੇ ਵਿੱਚ ਇਤਲਾਹ ਵੀ ਨਹੀਂ ਕੀਤੀ। ਪਰਿਵਾਰ ਨੂੰ ਤਾਂ ਪੁਲੀਸ ਤੇ ਘਰ ਪਹੁੰਚਣ ਤੇ ਹੀ ਪਤਾ ਲੱਗਾ ਕਿ ਇਹ ਘਟਨਾ ਵਾਪਰ ਚੁੱਕੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ

ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਰਿਪੋਰਟ ਤੋਂ ਬਾਅਦ ਉਸ ਦੀ ਜਾਨ ਜਾਣ ਦੇ ਕਾਰਨ ਦਾ ਪਤਾ ਲੱਗ ਸਕੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਕਰਨ ਕੁਮਾਰ ਉਰਫ ਜਤਿਨ ਦੀ ਜੇਬ ਵਿਚੋਂ ਆਧਾਰ ਕਾਰਡ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਿਆ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਨ ਕੁਮਾਰ ਕੁਝ ਸਮੇਂ ਤੋਂ ਸਹਿਜ ਮਹਿਸੂਸ ਨਹੀਂ ਸੀ ਕਰ ਰਿਹਾ ਅਤੇ ਉਹ ਕਿਸੇ ਨੂੰ ਕੁਝ ਦੱਸ ਵੀ ਨਹੀਂ ਸੀ ਰਿਹਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *