ਪਰਵਾਸੀ ਕੁੜੀ ਦੇ ਪਿਆਰ ਚ ਪਿਆ ਪੰਜਾਬੀ ਮੁੰਡਾ, ਹੁਣ ਇਸ ਹਾਲਤ ਚ ਮਿਲੀ ਲਾਸ਼

ਬਠਿੰਡਾ ਦੇ ਗੈਰੀ ਬੁੱਟਰ ਵਿਖੇ ਇੱਕ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 22 ਸਾਲਾ ਨੌਜਵਾਨ ਪੁੱਤਰ ਸੰਦੀਪ ਸਿੰਘ ਦੀ ਉਸ ਦੇ ਘਰ ਵਿੱਚ ਹੀ ਰ ਹੱ ਸ ਮ ਈ ਹਾਲਾਤਾਂ ਵਿਚ ਮ੍ਰਿਤਕ ਦੇਹ ਮਿਲੀ ਹੈ। ਸੰਦੀਪ ਸਿੰਘ ਦੀ ਗਰਦਨ ਉੱਤੇ ਕਿਸੇ ਤਿੱਖੀ ਚੀਜ਼ ਦਾ ਨਿਸ਼ਾਨ ਦੇਖਿਆ ਗਿਆ ਹੈ। ਮਾਮਲਾ ਥਾਣਾ ਸੰਗਤ ਦੀ ਪੁਲਿਸ ਦੇ ਵਿਚਾਰ ਅਧੀਨ ਹੈ। ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਇਕ ਪਲਾਈਵੁੱਡ ਫੈਕਟਰੀ ਵਿਚ ਕੰਮ ਕਰਦਾ ਸੀ। ਉੱਥੇ ਹੀ ਉਸ ਦੇ ਇਕ ਪਰਵਾਸੀ ਲੜਕੀ ਨਾਲ ਸਬੰਧ ਬਣ ਗਏ।

ਜੋ ਇਸ ਫੈਕਟਰੀ ਵਿੱਚ ਹੀ ਕੰਮ ਕਰਦੀ ਸੀ। ਇਸ ਤੋਂ ਬਾਅਦ ਸੰਦੀਪ ਸਿੰਘ ਇਸ ਲੜਕੀ ਨੂੰ ਆਪਣੇ ਘਰ ਲੈ ਆਇਆ। ਸੰਦੀਪ ਦਾ ਅਜੇ ਵਿਆਹ ਨਹੀਂ ਸੀ ਹੋਇਆ ਅਤੇ ਨਾ ਹੀ ਲੜਕੀ ਦਾ। 2 ਸਾਲ ਤੋਂ ਇਹ ਲੜਕੀ ਸੰਦੀਪ ਦੇ ਪਰਿਵਾਰ ਵਿੱਚ ਹੀ ਰਹਿ ਰਹੀ ਸੀ। ਜਦੋਂ ਸਵੇਰੇ ਸੰਦੀਪ ਦੀ ਭੈਣ ਉਸ ਨੂੰ ਜਗਾਉਣ ਲਈ ਗਈ ਤਾਂ ਉਸ ਨੇ ਦੇਖਿਆ ਕਿ ਸੰਦੀਪ ਦੀ ਗਰਦਨ ਉਤੇ ਕੱ ਟ ਦਾ ਨਿਸ਼ਾਨ ਸੀ। ਉਸ ਨੇ ਰੌਲਾ ਪਾ ਕੇ ਪਰਿਵਾਰ ਨੂੰ ਬੁਲਾ ਲਿਆ। ਪਰਿਵਾਰ ਨੇ ਸੰਦੀਪ ਨੂੰ ਹਿਲਾ ਜੁਲਾ ਕੇ ਦੇਖਿਆ

ਤਾਂ ਉਸ ਦੀ ਜਾਨ ਜਾ ਚੁੱਕੀ ਸੀ। ਇਸ ਤੋਂ ਬਾਅਦ ਪਰਿਵਾਰ ਨੇ ਸਹਾਰਾ ਸੇਵਾ ਸੁਸਾਇਟੀ ਨੂੰ ਫੋਨ ਕੀਤਾ ਅਤੇ ਪੁਲਿਸ ਨੂੰ ਵੀ ਇਤਲਾਹ ਕੀਤੀ। ਪਰਵਾਸੀ ਲੜਕੀ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ। ਸਹਾਰਾ ਸੇਵਾ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਸੰਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਖ਼ਿਆਲ ਕੀਤਾ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਇਸ ਪਰਵਾਸੀ ਲੜਕੀ ਨੇ ਸੰਦੀਪ ਨੂੰ ਦਾਰੂ ਪਿਲਾ ਕੇ ਬੇਸੁੱਧ ਕਰ ਦਿੱਤਾ ਹੋਵੇਗਾ ਅਤੇ ਫਿਰ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ

ਕਿ ਸੰਦੀਪ ਦਾ ਕੁਝ ਸਮੇਂ ਤੱਕ ਵਿਆਹ ਸੀ। ਹੋ ਸਕਦਾ ਹੈ ਇਸ ਘਟਨਾ ਪਿੱਛੇ ਇਹ ਵੀ ਇੱਕ ਕਾਰਨ ਹੋਵੇ। ਇਹ ਪਰਵਾਸੀ ਲੜਕੀ ਫੈਕਟਰੀ ਵਿੱਚ ਵੀ ਨਹੀਂ ਮਿਲੀ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਨੌਜਵਾਨ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਇਸ ਮਾਮਲੇ ਲਈ ਪਰਵਾਸੀ ਲੜਕੀ ਨੂੰ ਜ਼ਿੰਮੇਵਾਰ ਮੰਨ ਰਿਹਾ ਹੈ। ਅਸਲ ਸੱਚਾਈ ਤਾਂ ਇਸ ਲੜਕੀ ਦੇ ਕਾਬੂ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

Leave a Reply

Your email address will not be published.