ਬਜ਼ੁਰਗ ਪਿਓ ਤੇ ਧੀ ਹੋ ਗਏ ਆਹਮੋ ਸਾਹਮਣੇ, ਪੂਰਾ ਇਲਾਕਾ ਦੇਖਣ ਲਈ ਹੋ ਗਿਆ ਇਕੱਠਾ

ਅੰਮ੍ਰਿਤਸਰ ਦੇ ਛੋਟਾ ਹਰੀਪੁਰ ਵਿਖੇ ਮਹਿੰਦਰਪਾਲ ਨਾਮ ਦੇ ਵਿਅਕਤੀ ਦਾ ਆਪਣੀ ਵੱਡੀ ਧੀ ਸੁਸ਼ਮਾ ਨਾਲ ਜਗ੍ਹਾ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਜਿਸ ਕਰਕੇ ਪੁਲਿਸ ਅਧਿਕਾਰੀ, ਆਮ ਆਦਮੀ ਪਾਰਟੀ ਦੀ ਮਹਿਲਾ ਅਹੁਦੇਦਾਰ ਅਤੇ ਨਿਹੰਗ ਸਿੰਘ ਮਾਮਲਾ ਸੁਲਝਾਉਣ ਲਈ ਮੌਕੇ ਤੇ ਪਹੁੰਚੇ ਹਨ। ਇਸ ਸਮੇਂ ਮਹਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ 3 ਧੀਆਂ ਹਨ। ਉਨ੍ਹਾਂ ਕੋਲ 5 ਮਰਲੇ ਥਾਂ ਹੈ। ਜਿਸ ਵਿੱਚੋਂ ਢਾਈ ਮਰਲੇ ਉਨ੍ਹਾਂ ਨੇ ਆਪਣੀ ਵੱਡੀ ਧੀ ਸੁਸ਼ਮਾ ਨੂੰ ਦੇ ਦਿੱਤੇ ਪਰ ਸੁਸ਼ਮਾ 5 ਮਰਲੇ ਤੇ ਹੀ ਕਬਜ਼ਾ ਕਰਨਾ ਚਾਹੁੰਦੀ ਹੈ।

ਉਹ ਹੁਣ ਸੁਸ਼ਮਾ ਨੂੰ ਜਗ੍ਹਾ ਨਹੀਂ ਦੇਣਾ ਚਾਹੁੰਦੇ। ਆਮ ਆਦਮੀ ਪਾਰਟੀ ਦੀ ਮਹਿਲਾ ਵਰਕਰ ਪਰਵਿੰਦਰ ਕੌਰ ਨੇ ਦੱਸਿਆ ਹੈ ਕਿ ਬਜ਼ੁਰਗ ਨੇ ਉਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਹੈ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਬਜ਼ੁਰਗ ਨੇ ਆਪਣੀ ਧੀ ਨੂੰ ਢਾਈ ਮਰਲੇ ਥਾਂ ਦਿੱਤੀ ਸੀ ਪਰ ਧੀ 5 ਮਰਲੇ ਤੇ ਹੀ ਕਬਜ਼ਾ ਕਰਨਾ ਚਾਹੁੰਦੀ ਹੈ। ਪਰਵਿੰਦਰ ਕੌਰ ਦੇ ਦੱਸਣ ਮੁਤਾਬਕ ਸੁਸ਼ਮਾ 25 ਸਾਲ ਤੋਂ ਇੱਥੇ ਰਹਿ ਰਹੀ ਹੈ। ਸਾਰਾ ਮੁਹੱਲਾ ਬਜ਼ੁਰਗ ਦੇ ਨਾਲ ਖੜ੍ਹਾ ਹੈ।

ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਸਹੀ ਫ਼ੈਸਲਾ ਕਰੇਗਾ। ਸੁਸ਼ਮਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਹੁਣ ਤੱਕ ਇਸ ਜਗ੍ਹਾ ਤੇ ਕਾਫੀ ਸਾਰਾ ਖਰਚਾ ਕੀਤਾ ਹੈ। ਉਨ੍ਹਾਂ ਨੇ ਭਰਤ ਪਾਇਆ ਅਤੇ ਫਰਸ਼ ਲਗਾਇਆ ਹੈ। ਭਾਵੇਂ ਉਨ੍ਹਾਂ ਨੂੰ ਢਾਈ ਮਰਲੇ ਜਗ੍ਹਾ ਦਿੱਤੀ ਗਈ ਸੀ ਪਰ ਉਨ੍ਹਾਂ ਤੋਂ 50 ਹਜ਼ਾਰ ਰੁਪਏ ਵੀ ਲਏ ਗਏ ਹਨ। ਹੁਣ ਤੱਕ ਉਨ੍ਹਾਂ ਦਾ ਕਾਫੀ ਖਰਚਾ ਵੀ ਹੋ ਚੁੱਕਾ ਹੈ। ਸੁਸ਼ਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣੇ ਤਕ ਫੜਾਇਆ ਗਿਆ। ਹੁਣ ਮੁਹੱਲੇ ਵਾਲੇ ਵੀ ਬਜ਼ੁਰਗ ਦੇ ਨਾਲ ਖੜ੍ਹ ਗਏ ਹਨ।

ਇਕ ਨਿਹੰਗ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸੱਚ ਦਾ ਸਾਥ ਦੇਣ ਲਈ ਉਹ ਛੋਟੇ ਹਰੀਪੁਰ ਪਹੁੰਚੇ ਹਨ। ਇੱਥੇ ਇਕ ਬਜ਼ੁਰਗ ਦੀ ਧੀ ਉਸ ਤੋਂ ਉਸ ਦੀ ਜਗ੍ਹਾ ਹੜੱਪ ਰਹੀ ਹੈ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਧੀ ਕਿਰਾਏ ਤੇ ਰਹਿੰਦੀ ਸੀ ਜਿਸ ਕਰਕੇ ਬਜ਼ੁਰਗ ਨੇ ਢਾਈ ਮਰਲੇ ਆਪਣੀ ਧੀ ਨੂੰ ਦੇ ਦਿੱਤੇ। ਧੀ 29 ਸਾਲ ਤੋਂ ਇੱਥੇ ਰਹਿ ਰਹੀ ਹੈ। ਹੁਣ ਬਜ਼ੁਰਗ ਦਾ ਜਵਾਈ ਸਾਰੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਬਜ਼ੁਰਗ ਦੀ ਖਿੱਚ ਧੂਹ ਕੀਤੀ ਗਈ ਹੈ।

ਪ੍ਰਸ਼ਾਸਨ ਬਜ਼ੁਰਗ ਦੇ ਨਾਲ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਛੋਟੇ ਹਰੀਪੁਰ ਵਿੱਚ ਸਹੁਰੇ ਨੇ ਆਪਣੇ ਵੱਡੇ ਜਵਾਈ ਨੂੰ ਢਾਈ ਮਰਲੇ ਥਾਂ ਦਿੱਤੀ ਸੀ। ਬਜ਼ੁਰਗ ਦੀ ਕੁੱਲ 5 ਮਰਲੇ ਥਾਂ ਹੈ। ਜਵਾਈ 5 ਮਰਲੇ ਹੀ ਸਾਂਭਣੀ ਚਾਹੁੰਦਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਾਗਜ਼ ਚੈੱਕ ਕੀਤੇ ਜਾ ਰਹੇ ਹਨ। ਇਸ ਆਧਾਰ ਤੇ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.