ਲੁਧਿਆਣਾ ਚ ਇਹ ਸਰਦਾਰ ਬੱਚਾ ਹੋਇਆ ਲਾਪਤਾ, ਫੋਟੋਆਂ ਤੇ ਸਪੀਕਰ ਲੈ ਕੇ ਮਾਂ ਆਈ ਸੜਕ ਤੇ

ਲੁਧਿਆਣਾ ਤੋਂ ਇੱਕ ਮੰ ਦ ਭਾ ਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਮਾਡਲ ਟਾਊਨ ਇਲਾਕੇ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਬੱਚਾ ਸਹਿਜ ਲਾਪਤਾ ਹੋ ਗਿਆ ਹੈ। ਇਹ ਬੱਚਾ ਜਲੰਧਰ ਬਾਈਪਾਸ ਤੋਂ ਲਾਪਤਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਲਾਪਤਾ ਹੋਣ ਵਾਲੇ ਬੱਚੇ ਸਹਿਜ ਦਾ ਤਾਇਆ ਜਲੰਧਰ ਬਾਈਪਾਸ ਗਿਆ ਸੀ। ਸਹਿਜ ਵੀ ਆਪਣੇ ਤਾਏ ਦੇ ਨਾਲ ਚਲਾ ਗਿਆ। ਉੱਥੇ ਬੱਚੇ ਨੇ ਆਪਣੇ ਤਾਏ ਤੋਂ ਫਲਾਂ ਦੀ ਮੰਗ ਕੀਤੀ ਹੈ। ਬੱਚੇ ਦਾ ਤਾਇਆ ਬੱਚੇ ਨੂੰ ਉੱਥੇ ਹੀ ਖੜ੍ਹਾ ਕਰਕੇ ਕੁਝ ਫ਼ਰਕ ਨਾਲ ਫਲ ਲੈਣ ਚਲਾ ਗਿਆ।

ਜਦੋਂ ਉਹ ਵਾਪਸ ਆਇਆ ਤਾਂ ਬੱਚਾ ਉੱਥੇ ਨਹੀਂ ਸੀ। ਉਸ ਦਾ ਤਾਇਆ ਬੱਚੇ ਨੂੰ ਲੱਭਦਾ ਰਿਹਾ। ਘਰ ਫੋਨ ਕੀਤਾ ਤਾਂ ਪਰਿਵਾਰ ਨੂੰ ਵੀ ਭਾਜੜ ਪੈ ਗਈ। ਪਰਿਵਾਰ ਦੇ ਜੀਅ ਅਤੇ ਦੋਸਤ ਮਿੱਤਰ ਸਾਰੀ ਰਾਤ ਗਲੀਆਂ ਮੁਹੱਲਿਆਂ ਵਿਚ ਬੱਚੇ ਨੂੰ ਲੱਭਦੇ ਰਹੇ। ਹਰਿਮੰਦਰ ਸਾਹਿਬ ਜਾ ਕੇ ਵੀ ਬੱਚੇ ਦੀ ਭਾਲ ਕੀਤੀ ਗਈ ਪਰ ਬੱਚੇ ਦੀ ਕੋਈ ਉੱਘ ਸੁੱਘ ਨਹੀਂ ਮਿਲੀ। ਸੋਸ਼ਲ ਮੀਡੀਆ ਤੇ ਇਹ ਖ਼ਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਲੋਕ ਬੱਚੇ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੂੰ ਇਹ ਵੀ ਸ਼ਿਕਵਾ ਹੈ ਕਿ ਪੁਲਿਸ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੀ। ਮਾਮਲਾ ਮਾਡਲ ਟਾਊਨ ਪੁਲਿਸ ਥਾਣੇ ਦਾ ਹੈ। ਬੱਚੇ ਨੂੰ ਲਾਪਤਾ ਹੋਏ 3 ਦਿਨ ਹੋ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਥਾਣਾ ਦੁੱਗਰੀ ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਰਹਿੰਦੇ ਇਕ ਪਰਵਾਸੀ ਪਰਿਵਾਰ ਦਾ 3 ਮਹੀਨੇ ਦਾ ਬੱਚਾ ਵੀ ਕਿਸੇ ਨੇ ਚੁੱਕ ਲਿਆ ਸੀ। ਜੋ ਪੁਲਿਸ ਨੇ ਸਿਰਫ 24 ਘੰਟੇ ਵਿਚ ਬਠਿੰਡਾ ਤੋਂ ਬਰਾਮਦ ਕਰ ਲਿਆ ਸੀ।

ਹਰ ਕੋਈ ਚਾਹੁੰਦਾ ਹੈ ਕਿ ਬੱਚਾ ਜਲਦੀ ਤੋਂ ਜਲਦੀ ਉਸ ਦੇ ਮਾਤਾ ਪਿਤਾ ਤਕ ਪਹੁੰਚਣਾ ਚਾਹੀਦਾ ਹੈ। ਸੂਬੇ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਕਾਫੀ ਗਿਣਤੀ ਵਿਚ ਵਾਪਰ ਰਹੀਆਂ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਅਨਸਰਾਂ ਦਾ ਪਤਾ ਕਰਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਪੁਲਿਸ ਨੇ ਪਰਵਾਸੀ ਪਰਿਵਾਰ ਦਾ ਬੱਚਾ ਬਠਿੰਡਾ ਤੋਂ ਬਰਾਮਦ ਕੀਤਾ ਹੈ, ਉਸ ਤਰ੍ਹਾਂ ਹੀ ਇਸ ਮਾਮਲੇ ਵਿੱਚ ਵੀ ਤੇਜ਼ੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ।

Leave a Reply

Your email address will not be published.