ਲੁਧਿਆਣਾ ਵਾਲੇ ਲਾਪਤਾ ਬੱਚੇ ਦੇ ਮਾਮਲੇ ਚ ਵੱਡਾ ਖੁਲਾਸਾ, ਜਿਉਂਦੇ ਨੂੰ ਦਿੱਤਾ ਤਾਏ ਨੇ ਨਹਿਰ ਚ ਧੱਕਾ

ਪਿਛਲੇ 2 ਦਿਨ ਪਹਿਲਾਂ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਰਹਿਣ ਵਾਲੇ ਇਕ ਪਰਿਵਾਰ ਦੇ 8 ਸਾਲਾ ਬੱਚੇ ਸਹਿਜ ਦੇ ਲਾਪਤਾ ਹੋਣ ਦੀ ਜੋ ਖ਼ਬਰ ਮੀਡੀਆ ਵਿੱਚ ਆਈ ਸੀ, ਉਸ ਦਾ ਸਾਰਾ ਭੇਤ ਉ ਜਾ ਗ ਰ ਹੋ ਗਿਆ ਹੈ। ਇਸ ਘਟਨਾ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ, ਸਗੋਂ ਇਸ ਬੱਚੇ ਦਾ ਤਾਇਆ ਹੀ ਹੈ। ਬੱਚੇ ਸਹਿਜ ਦੀ ਮ੍ਰਿਤਕ ਦੇਹ ਸਾਹਨੇਵਾਲ ਨਹਿਰ ਵਿਚੋਂ ਰਾਮਪੁਰ ਪਿੰਡ ਦੇ ਨੇੜੇ ਤੋਂ ਮਿਲੀ ਹੈ। ਬੱਚਾ ਆਪਣੇ ਤਾਏ ਨਾਲ ਜਲੰਧਰ ਮੰਡੀ ਗਿਆ ਸੀ। ਬੱਚੇ ਦੇ ਤਾਏ ਦਾ ਬਿਆਨ ਸੀ ਕਿ ਬੱਚੇ ਨੇ ਫਰੂਟ ਦੀ ਮੰਗ ਕੀਤੀ ਸੀ।

ਇਸ ਲਈ ਉਹ ਬੱਚੇ ਨੂੰ ਖੜ੍ਹਾ ਕਰਕੇ ਫਰੂਟ ਲੈਣ ਚਲਾ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਬੱਚਾ ਉਸ ਨੂੰ ਉੱਥੇ ਨਹੀਂ ਮਿਲਿਆ। ਇੱਥੇ ਦੱਸਣਾ ਬਣਦਾ ਹੈ ਕਿ ਬੱਚੇ ਦੀ ਮਾਂ ਉਸ ਦੀ ਫੋਟੋ ਲੈ ਕੇ ਸੜਕਾਂ ਤੇ ਉਤਰੀ ਸੀ। ਉਸ ਨੇ ਹੱਥ ਜੋੜ ਕੇ ਜਨਤਾ ਅੱਗੇ ਅਪੀਲ ਕੀਤੀ ਸੀ ਕਿ ਉਸ ਦਾ ਬੱਚਾ ਲੱਭਣ ਵਿੱਚ ਮਦਦ ਕੀਤੀ ਜਾਵੇ। ਇਹ ਬੱਚਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਮਾਤਾ ਪਿਤਾ ਨੇ ਸੁੱਖਣਾ ਸੁੱਖ ਕੇ ਇਹ ਪੁੱਤਰ ਲਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਬੱਚਾ ਇੰਨੀ ਛੇਤੀ ਉਨ੍ਹਾਂ ਦਾ ਸਾਥ ਛੱਡ ਜਾਵੇਗਾ।

ਸਹਿਜ ਦੇ ਲਾਪਤਾ ਹੋਣ ਦੀ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਤਾਂ ਪਲਿਸ ਨੇ ਸਭ ਤੋਂ ਪਹਿਲਾਂ ਉਸਦੇ ਤਾਏ ਨੂੰ ਕਾਬੂ ਕੀਤਾ। ਪੁਲਿਸ ਦੁਆਰਾ ਕੀਤੀ ਗਈ ਪੁੱਛਗਿੱਛ ਦੌਰਾਨ ਸਾਰਾ ਭੇਤ ਖੁੱਲ੍ਹ ਗਿਆ। ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਬੱਚੇ ਦਾ ਤਾਇਆ ਹੀ ਉਸ ਨੂੰ ਲੈ ਕੇ ਗਿਆ ਹੈ। ਇਕ ਗੁਰਦੁਆਰੇ ਦੇ ਕੈਮਰੇ ਵਿੱਚ ਇਨ੍ਹਾਂ ਦੀ ਤਸਵੀਰ ਵੀ ਦੇਖੀ ਗਈ। ਇਸ ਤੋਂ ਬਾਅਦ ਬੱਚੇ ਦੇ ਤਾਏ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਹੀ ਬੱਚੇ ਦੀ ਮ੍ਰਿਤਕ ਦੇਹ ਸਾਹਨੇਵਾਲ ਨਹਿਰ ਵਿਚੋਂ ਬਰਾਮਦ ਕਰ ਲਈ ਗਈ।

ਮ੍ਰਿਤਕ ਦੇਹ ਪਾਣੀ ਵਿੱਚ ਪਈ ਰਹਿਣ ਕਾਰਨ ਫੁੱਲ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਹਿਜ ਦਾ ਤਾਇਆ ਉਸ ਦਾ ਮਾਸੜ ਵੀ ਲਗਦਾ ਹੈ। ਕਿਸੇ ਖੁੰ ਦ ਕ ਦੇ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਬੱਚੇ ਦੇ ਮਾਤਾ ਪਿਤਾ ਦੀ ਹਾਲਤ ਬਹੁਤ ਖਰਾਬ ਹੈ। ਸਹਿਜ ਦੀ ਮਾਂ ਮੁੜ ਮੁੜ ਕੇ ਆਪਣੇ ਪੁੱਤਰ ਨੂੰ ਆਵਾਜ਼ਾਂ ਦਿੰਦੀ ਹੈ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਪੱਥਰ ਦਿਲ ਇਨਸਾਨ ਵੀ ਪਸੀਜ ਜਾਂਦਾ ਹੈ।

Leave a Reply

Your email address will not be published.