ਥਾਣੇ ਚੋਂ ਡਿਊਟੀ ਕਰਕੇ ਘਰ ਪਹੁੰਚੀ ਕੁੜੀ ਨੇ ਚੁੱਕ ਲਿਆ ਵੱਡਾ ਗਲਤ ਕਦਮ

ਬੰਗਾ ਦੇ ਥਾਣਾ ਸਿਟੀ ਵਿੱਚ ਡਿਊਟੀ ਕਰਨ ਵਾਲੀ ਲੜਕੀ ਮਨਪ੍ਰੀਤ ਕੌਰ ਨੇ ਪਿੰਡ ਕਾਹਮਾ ਵਿਖੇ ਆਪਣੇ ਘਰ ਵਿੱਚ ਹੀ ਆਪਣੀ ਚੁੰਨੀ ਗਲ ਵਿੱਚ ਪਾ ਕੇ ਛੱਤ ਦੇ ਗਾਰਡਰ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਮਨਪ੍ਰੀਤ ਕੌਰ ਦੀ ਉਮਰ 18 ਸਾਲ ਸੀ। ਉਹ 3 ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸ ਦਾ ਭਰਾ ਫੌਜ ਵਿਚ ਨੌਕਰੀ ਕਰਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮਨਪ੍ਰੀਤ ਕੌਰ ਦਾ ਪਿਤਾ ਸੁਖਦੇਵ ਸਿੰਘ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸੀ। ਪਿਤਾ ਦੀ ਜਾਨ ਜਾਣ ਤੋਂ ਬਾਅਦ ਧੀ ਨੂੰ ਹੋਮਗਾਰਡ ਵਿੱਚ ਨੌਕਰੀ ਮਿਲ ਗਈ ਸੀ।

ਉੱਥੇ ਉਸ ਦੀ ਟ੍ਰੇਨਿੰਗ ਸੈਂਟਰ ਵਿਚ ਡਿਊਟੀ ਲੱਗ ਗਈ। ਜਿੱਥੇ ਉਸਦੀ ਆਪਣੇ ਉਸਤਾਦ ਐੱਚ.ਸੀ ਵਿਕਰਮਜੀਤ ਸਿੰਘ ਵਾਸੀ ਬਜਾਜ ਗੁਰਜਵਾਲਾ ਗੇਟ ਭਗਤਾਂਵਾਲਾ ਅੰਮ੍ਰਿਤਸਰ ਨਾਲ ਗੱਲਬਾਤ ਹੋ ਗਈ। ਦੋਵਾਂ ਵਿਚਕਾਰ ਚੈਟਿੰਗ ਹੁੰਦੀ ਸੀ। ਮਨਪ੍ਰੀਤ ਕੌਰ ਦੀ ਮਾਂ ਤਰਸੇਮ ਕੌਰ ਨੂੰ ਵੀ ਇਸ ਗੱਲ ਦਾ ਪਤਾ ਸੀ। ਵਿਕਰਮਜੀਤ ਸਿੰਘ ਨੇ ਮਨਪ੍ਰੀਤ ਕੌਰ ਨੂੰ ਵਿਆਹ ਕਰਵਾਉਣ ਦਾ ਲਾਰਾ ਲਾਇਆ ਹੋਇਆ ਸੀ। ਇਸ ਬਹਾਨੇ ਉਹ ਮਨਪ੍ਰੀਤ ਕੌਰ ਨਾਲ ਸਬੰਧ ਬਣਾ ਚੁੱਕਾ ਸੀ।

ਇਕ ਦਿਨ ਜਦੋਂ ਸ਼ਾਮ ਸਮੇਂ 3 ਵਜੇ ਮਨਪ੍ਰੀਤ ਕੌਰ ਦੀ ਮਾਂ ਪਿੰਡ ਵਿਚ ਹੀ ਇਕ ਧਾਰਮਕ ਸਥਾਨ ਤੇ ਸੇਵਾ ਕਰ ਰਹੀ ਸੀ ਤਾਂ ਮਨਪ੍ਰੀਤ ਕੌਰ ਡਿਊਟੀ ਤੋਂ ਛੁੱਟੀ ਕਰਨ ਉਪਰੰਤ ਆਪਣੀ ਮਾਂ ਤੋਂ ਘਰ ਦੀ ਚਾਬੀ ਮੰਗਣ ਆਈ। ਮਾਂ ਨੇ ਆਪਣੀ ਧੀ ਦਾ ਚਿਹਰਾ ਉਤਰਿਆ ਹੋਇਆ ਦੇਖਿਆ। ਉਹ ਮਨਪ੍ਰੀਤ ਕੌਰ ਦੇ ਮਗਰ ਹੀ ਘਰ ਨੂੰ ਆ ਗਈ। ਤਰਸੇਮ ਕੌਰ ਨੇ ਘਰ ਆ ਕੇ ਦੇਖਿਆ ਮਨਪ੍ਰੀਤ ਕੌਰ ਰੋ ਰਹੀ ਸੀ। ਮਾਂ ਦੇ ਪੁੱਛਣ ਤੇ ਧੀ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਉਹ ਕਈ ਵਾਰ ਉਸ ਨਾਲ ਸੰਬੰਧ ਬਣਾ ਚੁੱਕਾ ਹੈ।

ਮਾਂ ਨੇ ਧੀ ਨੂੰ ਸਮਝਾਇਆ ਕਿ ਉਹ ਵਿਕਰਮਜੀਤ ਸਿੰਘ ਨਾਲ ਖੁਦ ਗੱਲ ਕਰਨ ਕਰੇਗੀ। ਇਸ ਤੋਂ ਬਾਅਦ ਮਾਂ ਨੇ ਫੇਰ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਲੜਕੀ ਦੀ ਤਾਈ ਉਨ੍ਹਾਂ ਦੇ ਘਰ ਆਈ ਤਾਂ ਉਸ ਨੇ ਦੇਖਿਆ ਮਨਪ੍ਰੀਤ ਕੌਰ ਛੱਤ ਨਾਲ ਲਟਕ ਰਹੀ ਸੀ। ਉਸ ਨੇ ਮਨਪ੍ਰੀਤ ਦੀ ਮਾਂ ਨੂੰ ਧਾਰਮਿਕ ਸਥਾਨ ਤੋਂ ਸੇਵਾ ਕਰਦੀ ਨੂੰ ਬੁਲਾਇਆ। ਮਨਪ੍ਰੀਤ ਕੌਰ ਦੀ ਮਾਂ ਤਰਸੇਮ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਵਿਕਰਮਜੀਤ ਸਿੰਘ ਤੇ 306 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *