ਨੂੰਹ ਨੇ ਸੱਸ ਨੂੰ ਪਾਇਆ ਭਾਜੜਾਂ, ਸੱਚ ਸਾਹਮਣੇ ਆਇਆ ਤਾਂ ਸਭਦੇ ਉੱਡ ਗਏ ਹੋਸ਼

ਸੱਸ ਨੂੰਹ ਜਾਂ ਨਣਦ ਭਰਜਾਈ ਦਾ ਰਿਸ਼ਤਾ ਆਮ ਤੌਰ ਤੇ ਟਕਰਾਅ ਵਾਲਾ ਹੀ ਮੰਨਿਆ ਜਾਂਦਾ ਹੈ। ਅਸੀਂ ਗਾਣਿਆਂ ਵਿੱਚ ਇਸ ਦਾ ਵਰਣਨ ਅਕਸਰ ਸੁਣਦੇ ਹੀ ਰਹਿੰਦੇ ਹਾਂ। ਅੱਜ ਅਸੀਂ ਇਕ ਅਜਿਹੀ ਸੱਚੀ ਕਹਾਣੀ ਦੱਸ ਰਹੇ ਹਾਂ ਜਿਸ ਵਿੱਚ ਸੱਸ ਅਤੇ ਨਣਦ ਤੋਂ ਬਦਲਾ ਲੈਣ ਲਈ ਨੂੰਹ ਨੇ ਖੁਦ ਹੀ ਘਰ ਵਿੱਚੋਂ 6 ਲੱਖ ਰੁਪਏ ਦੇ ਗਹਿਣੇ ਲਾਪਤਾ ਕਰ ਦਿੱਤੇ। ਅਖੀਰ ਪੁਲਿਸ ਨੇ ਸਾਰੇ ਮਾਮਲੇ ਤੋਂ ਪਰਦਾ ਚੁੱਕ ਦਿੱਤਾ। ਜਿਸ ਕਰਕੇ ਨੂੰਹ ਨੂੰ ਜੇਲ੍ਹ ਜਾਣਾ ਪੈ ਗਿਆ। ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ

ਦੇ ਥਾਣਾ ਕੋਤਵਾਲੀ ਅਧੀਨ ਪੈਂਦੇ ਇਲਾਕੇ ਵਿੱਚ ਸ਼ਿਵਚਰਨ ਵਾਘਮਾਰੇ ਨਾਮ ਦੇ ਵਿਅਕਤੀ ਦੇ ਘਰ ਇਹ ਘਟਨਾ ਵਾਪਰੀ ਹੈ। ਪਰਿਵਾਰ ਵਿਚ ਨੂੰਹ ਸੰਧਿਆ ਦੀ ਆਪਣੀ ਸੱਸ ਅਤੇ ਨਣਦ ਨਾਲ ਖਿੱ ਚੋ ਤਾ ਣ ਚੱਲ ਰਹੀ ਸੀ। 14 ਅਗਸਤ ਨੂੰ ਰੱਖੜੀ ਦੇ ਤਿਓਹਾਰ ਦੇ ਸਬੰਧ ਵਿੱਚ ਇਨ੍ਹਾਂ ਦਾ ਸਾਰਾ ਪਰਿਵਾਰ ਘਰ ਤੋਂ ਕਿਤੇ ਬਾਹਰ ਗਿਆ ਸੀ। ਸੰਧਿਆ ਨੇ ਪਹਿਲਾਂ ਹੀ ਆਪਣੇ ਮਨ ਵਿੱਚ ਇਹ ਸਕੀਮ ਬਣਾਈ ਹੋਈ ਸੀ। ਜਦੋਂ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਚਲਾ ਗਿਆ ਤਾਂ ਸੰਧਿਆ ਵੀ ਪਰਿਵਾਰ ਦੇ ਨਾਲ ਸੀ।

ਰਸਤੇ ਵਿਚ ਉਹ ਰਾਣੀਪੁਰ ਵਿਖੇ ਆਪਣੀ ਭੈਣ ਦੇ ਘਰ ਅਟਕ ਗਈ ਅਤੇ ਪਰਿਵਾਰ ਦੇ ਬਾਕੀ ਜੀਅ ਅੱਗੇ ਚਲੇ ਗਏ। ਇਸ ਦੌਰਾਨ ਸੰਧਿਆ ਆਪਣੀ ਭੈਣ ਅਤੇ ਜੀਜੇ ਨਾਲ ਵਾਪਸ ਆਪਣੇ ਸਹੁਰੇ ਘਰ ਬੈਤੂਲ ਸ਼ਹਿਰ ਆਈ। ਉਸ ਨੇ ਘਰ ਵਿਚੋਂ 6 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਚੁੱਕੇ ਅਤੇ ਘਰੋਂ ਨਿਕਲਣ ਸਮੇਂ ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ। ਜਿਸ ਦਾ ਮਤਲਬ ਇਹ ਦਰਸਾਉਣਾ ਸੀ ਕਿ ਪਰਿਵਾਰ ਸਮਝੇਗਾ ਘਰ ਵਿਚ ਚੋ ਰੀ ਹੋ ਗਈ ਹੈ।

ਸੰਧਿਆ ਨੇ ਆਪਣੀ ਭੈਣ ਅਤੇ ਜੀਜੇ ਸਮੇਤ ਉਨ੍ਹਾਂ ਦੇ ਘਰ ਜਾ ਕੇ ਇਹ ਗਹਿਣੇ ਧਰਤੀ ਵਿੱਚ ਦਬਾ ਦਿੱਤੇ। ਜਦੋਂ ਸ਼ਿਵ ਚਰਨ ਦਾ ਪਰਿਵਾਰ ਵਾਪਸ ਆਪਣੇ ਘਰ ਆਇਆ ਤਾਂ ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਅੰਦਰ ਦੇਖਿਆ ਤਾਂ ਗਹਿਣੇ ਲਾਪਤਾ ਸਨ। ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੁਲੀਸ ਨੇ ਪਰਿਵਾਰ ਦੇ ਸਾਰੇ ਜੀਆਂ ਤੋਂ ਇਕੱਲੇ ਇਕੱਲੇ ਪੁੱਛ ਗਿੱਛ ਕੀਤੀ। ਜਦੋਂ ਪੁਲਿਸ ਨੇ ਸੰਧਿਆ ਨੂੰ ਸਵਾਲ ਕੀਤੇ

ਤਾਂ ਉਹ ਪੁਲੀਸ ਦੇ ਸੁਆਲਾਂ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਸਾਰੀ ਕਹਾਣੀ ਸੱਚ ਸੱਚ ਪੁਲਿਸ ਨੂੰ ਦੱਸ ਦਿੱਤੀ। ਪੁਲਿਸ ਨੇ ਸੰਧਿਆ ਨੂੰ ਰਾਣੀਪੁਰ ਵਿਖੇ ਨਾਲ ਲਿਜਾ ਕੇ ਉਸ ਦੀ ਭੈਣ ਦੇ ਘਰ ਚੋਂ ਗਹਿਣੇ ਬਰਾਮਦ ਕਰ ਲਏ। ਸੰਧਿਆ, ਉਸ ਦੀ ਭੈਣ ਅਤੇ ਜੀਜੇ ਨੂੰ ਪੁਲਿਸ ਨੇ ਕਾਬੂ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਜੇ ਲ੍ਹ ਭੇਜ ਦਿੱਤਾ ਹੈ।

Leave a Reply

Your email address will not be published.