ਹੈਲੀਕਾਪਟਰ ਅਤੇ ਰੇਲ ਨੂੰ ਮਾਤ ਪਾਉਂਦੀ ਹੈ ਇਹ ਕਾਰ, ਕੀਮਤ ਅਤੇ ਖਾਸੀਅਤ ਜਾਣਕੇ ਹੋ ਜਾਵੋਗੇ ਹੈਰਾਨ

ਪਿਛਲੇ ਸਮੇਂ ਦੌਰਾਨ Venom F5 ਹਾਈ ਪਰਕਾਰ ਲਾਂਚ ਕਰਨ ਵਾਲੀ ਅਮਰੀਕੀ ਕਾਰ ਨਿਰਮਾਤਾ ਕੰਪਨੀ ਹੈਨਸੀ (Hennessey) ਨੇ ਹੁਣ ਕੈਲੀਫੋਰਨੀਆ ਵਿਖੇ ਮੋਟਰ ਸ਼ੋਅ ਵਿਚ ਇੱਕੋ ਜਿਹੀਆਂ ਦੋ ਕਾਰਾਂ ਲਾਂਚ ਕੀਤੀਆਂ ਹਨ। ਇਹ ਸੁਪਰ ਫਾਸਟ ਕਾਰਾਂ ਹਨ। ਜਿਨ੍ਹਾਂ ਵਿਚ ਇਕ ਦਾ ਨਾਮ Hennessy F5 Roadster ਅਤੇ ਦੂਜੀ ਦਾ ਨਾਮ ਕੂਪ ਹੈ। ਇਨ੍ਹਾਂ ਦੀ ਟਾਪ ਸਪੀਡ 480 ਕਿਲੋਮੀਟਰ ਪ੍ਰਤੀ ਘੰਟਾ ਹੈ। ਦਿੱਲੀ ਤੋਂ ਮੁੰਬਈ ਦੀ ਦੂਰੀ 1400 ਕਿਲੋਮੀਟਰ ਹੈ।

ਇਹ ਕਾਰ ਇਸ ਦੂਰੀ ਨੂੰ ਸਿਰਫ਼ 3 ਘੰਟੇ ਵਿੱਚ ਤੈਅ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਅਮਰੀਕੀ ਕਾਰ ਨਿਰਮਾਤਾ ਕੰਪਨੀ ਹੈਨਸੀ Hennessey ਬਾਰੇ ਕਿਹਾ ਜਾਂਦਾ ਹੈ ਕਿ ਇਹ ਕੰਪਨੀ ਸੁਪਰਫਾਸਟ ਕਾਰਾਂ ਬਣਾਉਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕਾਰਾਂ ਵਿਚ ਅੰਤਰ ਇਹ ਹੈ ਕਿ ਕੂਪ ਦੀ ਛੱਤ ਨੂੰ ਜ਼ਰੂਰਤ ਪੈਣ ਤੇ ਹਟਾਇਆ ਅਤੇ ਲਗਾਇਆ ਜਾ ਸਕਦਾ ਹੈ। ਇਸ ਦੀ ਛੱਤ ਕਾਫੀ ਹਲਕੀ ਹੈ। ਇਸ ਦਾ ਵਜ਼ਨ ਸਿਰਫ਼ 8 ਕਿੱਲੋ ਹੈ। ਜਿਸ ਨੂੰ ਇਕੱਲਾ ਬੰਦਾ ਹੀ ਲਗਾ ਜਾਂ

ਹਟਾ ਸਕਦਾ ਹੈ। ਇਹ ਸਿੰਗਲ ਪੀਸ ਛੱਤ ਕਾਰਬਨ ਫਾਈਬਰ ਦੀ ਬਣੀ ਹੋਈ ਹੈ। ਕੰਪਨੀ ਦੁਆਰਾ F5 Roadster ਦੀਆਂ 30 ਯੂਨਿਟਾਂ ਤੇ ਕੂਪ ਦੀਆਂ 24 ਯੂਨਿਟਾਂ ਬਣਾਈਆਂ ਜਾਣਗੀਆਂ। ਮੀਂਹ ਪੈਣ ਦੀ ਸੂਰਤ ਵਿੱਚ ਛੱਤ ਲਗਾਈ ਜਾ ਸਕਦੀ ਹੈ। ਇਸ ਦੀ ਛੱਤ ਮੌਸਮ ਦੇ ਪ੍ਰਭਾਵ ਨੂੰ ਵੀ ਰੋਕਦੀ ਹੈ। ਇਸ ਤੋਂ ਬਿਨਾਂ ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਟੈਂਪਰਡ ਗਲਾਸ ਵਿੰਡੋ ਹੈ। ਜਿਸ ਵਿਚੋਂ ਇਸ ਦਾ ਇੰਜਣ ਦੇਖਿਆ ਜਾ ਸਕਦਾ ਹੈ।

Leave a Reply

Your email address will not be published.