ਅੱਧੀ ਰਾਤ ਪਿੰਡ ਚ ਪਿਆ ਰੌਲਾ, ਕੈਮਰੇ ਚ ਦੇਖੀ ਵੀਡੀਓ ਤਾਂ ਉੱਡ ਗਏ ਹੋਸ਼

ਨਾਭਾ ਦੇ ਰਣਜੀਤ ਨਗਰ ਵਿਚ ਰਾਤ ਸਮੇਂ ਘਰ ਦੇ ਬਾਹਰ ਖਡ਼੍ਹੀ ਕਾਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਦਾ ਨੰਬਰ ਜਲੰਧਰ ਦਾ ਹੈ। ਇਹ ਗੱਡੀ ਇਸ ਪਰਿਵਾਰ ਦੇ ਜਵਾਈ ਦੀ ਹੈ। ਇਨ੍ਹਾਂ ਦੀ ਧੀ ਆਪਣੇ ਪੇਕੇ ਮਿਲਣ ਲਈ ਆਈ ਹੋਈ ਸੀ। ਅੱਗ ਲਗਾਉਣ ਵਾਲੇ ਬੰਦਿਆਂ ਦੀ ਸੀ.ਸੀ.ਟੀ.ਵੀ ਵਿਚ ਪਛਾਣ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਇਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ 12-40 ਵਜੇ ਰਾਤ ਨੂੰ ਗੱਡੀ ਨੂੰ ਅੱਗ ਲਗਾਈ ਗਈ ਹੈ।

ਜਦੋਂ ਉਹ ਗੇਟ ਨੂੰ ਤਾਲਾ ਲਗਾਉਣ ਲੱਗੇ ਤਾਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ। ਇਸ ਔਰਤ ਦਾ ਕਹਿਣਾ ਹੈ ਕਿ ਅੱਗ ਲਗਾਉਣ ਵਾਲੇ ਪਿੱਛੇ ਪਲਾਟਾਂ ਵਿਚ ਬੈਠੇ ਦਾ ਰੂ ਪੀ ਰਹੇ ਸੀ। ਲੋਰ ਵਿੱਚ ਹੀ ਇਨ੍ਹਾਂ ਨੇ ਇਹ ਕੰਮ ਕਰ ਦਿੱਤਾ। ਇਨ੍ਹਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ਦੇ ਪਰਿਵਾਰ ਦੇ ਜੀਅ ਵੀ ਜੇ ਲ੍ਹ ਕੱਟ ਚੁੱਕੇ ਹਨ। ਇਸ ਔਰਤ ਦੇ ਦੱਸਣ ਮੁਤਾਬਕ ਇਹ 2 ਵਿਅਕਤੀ ਸਨ। ਇਨ੍ਹਾਂ ਵਿੱਚ ਇਕ ਭਾਰਤ ਨਗਰ ਦਾ ਅਤੇ ਦੂਸਰਾ ਰਣਜੀਤ ਨਗਰ ਦਾ ਹੈ। ਇਕ ਦਾ ਨਾਮ ਸਾਜਨ ਹੈ।

ਇਕ ਵਿਅਕਤੀ ਤੇਲ ਛਿੜਕਦਾ ਨਜ਼ਰ ਆਉਂਦਾ ਹੈ ਅਤੇ ਉਸ ਤੋਂ ਬਾਅਦ ਅੱਗ ਲਗਾਈ ਜਾਂਦੀ ਹੈ। ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਥਾਣੇ ਦਰਖਾਸਤ ਦੇ ਦਿੱਤੀ ਹੈ। ਇਹ ਉਨ੍ਹਾਂ ਦੇ ਜਵਾਈ ਦੀ ਗੱਡੀ ਸੀ। ਔਰਤ ਨੇ ਦੱਸਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਵੀ ਇਕ ਵਿਅਕਤੀ ਦੀ ਰੇਹੜੀ ਨੂੰ ਅੱਗ ਲਗਾ ਦਿੱਤੀ ਸੀ ਅਤੇ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਸੀ ਹੋਈ। ਜਿਸ ਕਰਕੇ ਇਨ੍ਹਾਂ ਦੇ ਹੌਸਲੇ ਵਧ ਗਏ। ਔਰਤ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇ।

ਲੜਕੀ ਦੇ ਦੱਸਣ ਮੁਤਾਬਕ ਉਹ ਜਲੰਧਰ ਤੋਂ ਆਈ ਹੈ। ਰਾਤ ਨੂੰ ਉਨ੍ਹਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਹੈ। ਕੈਮਰੇ ਵਿਚ ਦੇਖਣ ਤੇ ਪਤਾ ਲੱਗਦਾ ਹੈ ਕਿ ਇਹ ਵਿਅਕਤੀ 12-41 ਤੇ ਇੱਥੋਂ ਨਿਕਲੇ ਹਨ। ਕੁੜੀ ਨੂੰ ਕਾਰਵਾਈ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਤੋਂ ਖੜ੍ਹੇ ਦੇਖ ਰਹੇ ਸੀ। 12-39 ਵਜੇ ਗੱਡੀ ਨੂੰ ਅੱਗ ਲੱਗੀ ਹੈ। ਸੀ.ਸੀ.ਟੀ.ਵੀ ਵਿਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਰਣਜੀਤ ਨਗਰ ਦੀ ਮਹਿੰਦਰ ਕੌਰ ਨੇ ਦਰਖਾਸਤ ਦਿੱਤੀ ਹੈ ਕਿ ਉਨ੍ਹਾਂ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਸੀ। ਜਿਸ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 2 ਬੰਦੇ ਸੀ.ਸੀ.ਟੀ.ਵੀ ਵਿਚ ਆ ਗਏ ਹਨ ਅਤੇ ਪਛਾਣੇ ਗਏ ਹਨ। ਇਹ ਜਲਦੀ ਹੀ ਫੜੇ ਜਾਣਗੇ। ਇਨ੍ਹਾਂ ਤੋਂ ਪੁੱਛ ਗਿੱਛ ਕਰਨ ਤੇ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.