ਕਹੀ ਨਾਲ ਔਰਤ ਵੱਢਣ ਦੇ ਮਾਮਲੇ ਚ ਵੱਡਾ ਮੋੜ, ਹੁਣ ਪਤੀ ਦੀ ਇਸ ਹਾਲਤ ਚ ਮਿਲੀ ਲਾਸ਼

ਪਿਛਲੇ ਦਿਨੀਂ ਫਰੀਦਕੋਟ ਦੇ ਇਕ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੀ ਪਤਨੀ ਦੀ ਹੀ ਕਹੀ ਦਾ ਵਾਰ ਕਰ ਕੇ ਜਾਨ ਲੈ ਲੈਣ ਦੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਸੀ। ਦੱਸਿਆ ਜਾ ਰਿਹਾ ਸੀ ਕਿ ਇਸ ਵਿਅਕਤੀ ਨੇ ਆਪਣੀ ਪਤਨੀ ਤੇ 7-8 ਕਈ ਵਾਰ ਕੀਤੇ ਸਨ। ਔਰਤ ਦਮ ਤੋੜ ਗਈ ਸੀ ਅਤੇ ਪਤੀ ਮੌਕੇ ਤੋਂ ਦੌੜ ਗਿਆ ਸੀ। ਹੁਣ ਇਸ ਮਾਮਲੇ ਵਿੱਚ ਨਵੇਂ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਤੀ ਨੇ ਵੀ ਦਰੱਖਤ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ।

ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਨਹੀਂ ਮਿਲਿਆ। ਇਕ ਵਿਅਕਤੀ ਦੇ ਦੱਸਣ ਮੁਤਾਬਕ ਪਤੀ ਨੇ ਕਿਸੇ ਯੋਜਨਾ ਅਧੀਨ ਆਪਣੀ ਪਤਨੀ ਦੀ ਜਾਨ ਲੈਣ ਦੀ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਹੋਵੇਗਾ। ਇਸ ਵਿਅਕਤੀ ਦੀ ਦਲੀਲ ਹੈ ਕਿ ਸਾਰਾ ਦਿਨ ਪਤੀ ਪਤਨੀ ਇਕੱਠੇ ਰਹੇ ਹਨ। ਹੋ ਸਕਦਾ ਹੈ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤੂੰ ਤੂੰ ਮੈਂ ਮੈਂ ਹੋਈ ਹੋਵੇ ਅਤੇ ਪਤੀ ਦੇ ਮਨ ਵਿਚ ਕੋਈ ਇਸ ਤਰ੍ਹਾਂ ਦੀ ਗੱਲ ਆ ਗਈ ਹੋਵੇ। ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਹੋਵੇ।

ਇਸ ਵਿਅਕਤੀ ਦਾ ਮੰਨਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਸੋਚ ਰਿਹਾ ਹੋਵੇਗਾ ਕਿ ਪਤਾ ਨਹੀਂ ਉਸ ਨਾਲ ਹੁਣ ਕੀ ਬਣੇਗਾ? ਉਸ ਤੇ ਕੀ ਕਾਰਵਾਈ ਕੀਤੀ ਜਾਵੇਗੀ? ਅਜਿਹੀ ਸੋਚ ਦੇ ਚਲਦੇ ਹੀ ਹੋ ਸਕਦਾ ਹੈ ਉਸ ਨੇ ਆਪਣੀ ਜਾਨ ਦੇ ਦਿੱਤੀ ਹੋਵੇ। ਇਸ ਵਿਅਕਤੀ ਨੇ ਦੱਸਿਆ ਹੈ ਕਿ ਪਰਿਵਾਰ ਵਿੱਚ 7 ਧੀਆਂ ਅਤੇ ਇਕ ਪੁੱਤਰ ਹੈ। ਸਾਰੇ ਹੀ ਬੱਚੇ ਛੋਟੇ ਛੋਟੇ ਹਨ। ਗਰੀਬ ਪਰਿਵਾਰ ਵਿਚ ਕਮਾਉਣ ਵਾਲਾ ਕੋਈ ਨਹੀਂ। ਬੱਚਿਆਂ ਦੀ ਦਾਦੀ ਬਜ਼ੁਰਗ ਹੈ।

ਮ੍ਰਿਤਕ ਵਿਅਕਤੀ ਦੇ ਭਰਾ ਦੀ ਪਤਨੀ ਵੀ ਅੰਗਹੀਣ ਹੋਣ ਕਾਰਨ ਇਨ੍ਹਾਂ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹਨ। ਜਦੋਂ ਪਤੀ ਨੇ ਆਪਣੀ ਪਤਨੀ ਦੀ ਜਾਨ ਲਈ ਸੀ ਤਾਂ ਉਸ ਸਮੇਂ ਪਿੰਡ ਦੇ ਸਰਪੰਚ ਨੇ ਪਤੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਸਰਪੰਚ ਦਾ ਮੰਨਣਾ ਸੀ ਕਿ ਪਤੀ ਦਾ ਰੂ ਪੀਣ ਦਾ ਆਦੀ ਹੈ। ਜਿਸ ਕਰਕੇ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਤੀ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਸੀ

ਜਦੋਂ ਪਤਨੀ ਸਿਰ ਧੋ ਰਹੀ ਸੀ। ਸਿਰ ਨੂੰ ਸ਼ੈਂਪੂ ਲੱਗਿਆ ਹੋਣ ਕਾਰਨ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨਾਲ ਕੀ ਵਾਪਰ ਗਿਆ? ਪਤੀ ਦੁਆਰਾ ਆਪਣੀ ਜਾਨ ਦੇ ਦੇਣ ਤੋਂ ਬਾਅਦ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.