ਖੁਸ਼ੀ ਖੁਸ਼ੀ ਬੱਚੇ ਤੇ ਪਤੀ ਪਤਨੀ ਜਾ ਰਹੇ ਸੀ ਘਰ, ਅਵਾਰਾ ਪਸ਼ੂ ਨੇ ਉਡਾਕੇ ਮਾਰਿਆ ਸਾਰਾ ਟੱਬਰ

ਅੱਜ ਕੱਲ੍ਹ ਕਿੰਨੇ ਹੀ ਅਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਹਨ। ਇਹ ਪਸ਼ੂ ਦੁਕਾਨਦਾਰਾਂ ਦਾ ਸਾਮਾਨ ਖ਼ਰਾਬ ਕਰਦੇ ਹਨ। ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ। ਕਈ ਵਾਰ ਇਹ ਪਸ਼ੂ ਸੜਕ ਦੇ ਵਿਚਕਾਰ ਬੈਠ ਜਾਂਦੇ ਹਨ। ਜਿਸ ਨਾਲ ਆਵਾਜਾਈ ਰੁਕ ਜਾਂਦੀ ਹੈ। ਕਈ ਵਾਰ ਤਾਂ ਸੜਕ ਤੇ ਭਿ ੜ ਨ ਲੱਗ ਜਾਂਦੇ ਹਨ। ਇਨ੍ਹਾਂ ਪਸ਼ੂਆਂ ਦੀ ਵਜ੍ਹਾ ਕਾਰਨ ਕਈ ਵਾਰ ਹਾਦਸੇ ਹੋ ਜਾਂਦੇ ਹਨ। ਮੋਟਰਸਾਈਕਲ ਤੇ ਜਾ ਰਹੇ ਇਕ ਵਿਅਕਤੀ ਦੀ ਕਿਸੇ ਗਾਂ ਨਾਲ ਟਕਰਾਉਣ ਕਾਰਨ ਜਾਨ ਜਾਣ ਦੀ ਖਬਰ ਸਾਹਮਣੇ ਆਈ ਹੈ।

ਇਸ ਹਾਦਸੇ ਵਿਚ ਮ੍ਰਿਤਕ ਦੀ ਪਤਨੀ ਜੋਤੀ ਅਤੇ 5 ਸਾਲਾ ਧੀ ਅਨੰਨਿਆ ਦੇ ਸੱ ਟਾਂ ਲੱਗੀਆਂ ਹਨ। ਜੋਤੀ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਜਵਾਈ ਸੁੱਖਾ, ਧੀ ਜੋਤੀ, ਦੋਹਤੀ ਅਨੰਨਿਆ ਅਤੇ 2 ਦੋਹਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਾਹਕੋਟ ਤੋਂ ਆਪਣੇ ਪਿੰਡ ਬੋਹੜਪੁਰ ਨੂੰ ਜਾ ਰਹੇ ਸੀ। ਜਦੋਂ ਇਹ ਤਾਸ਼ਪੁਰ ਪਿੰਡ ਨੇੜੇ ਪਹੁੰਚੇ ਤਾਂ ਇਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਇਕ ਗਾਂ ਆ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਜਵਾਈ ਦੀ ਜਾਨ ਚਲੀ ਗਈ। ਧੀ ਅਤੇ ਦੋਹਤੀ ਦੇ ਸੱ ਟਾਂ ਲੱਗੀਆਂ ਹਨ। ਜਦਕਿ ਦੋਵੇਂ ਦੋਹਤੇ ਠੀਕ ਠਾਕ ਹਨ।

ਜੋਤੀ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ। ਐਂਬੂਲੈਂਸ ਤੇ ਡਿਊਟੀ ਕਰਨ ਵਾਲੇ ਗੌਰਵ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਫੋਨ ਤੇ ਹਾਦਸੇ ਦੀ ਇਤਲਾਹ ਮਿਲੀ ਸੀ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਥੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਦੇ ਅੱਗੇ ਗਾਂ ਆ ਜਾਣ ਕਾਰਨ ਹਾਦਸਾ ਹੋਇਆ ਹੈ। ਉਨ੍ਹਾਂ ਨੇ ਪਤੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ਪਹੁੰਚਾ ਦਿੱਤਾ। ਗੌਰਵ ਦਾ ਕਹਿਣਾ ਹੈ ਕਿ ਮੋਟਰਸਾਈਕਲ ਚਾਲਕ ਸੁਖਸ਼ਿੰਦਰ ਦੀ ਹਾਲਤ ਠੀਕ ਨਹੀਂ ਸੀ।

ਡਾਕਟਰ ਦੇ ਦੱਸਣ ਮੁਤਾਬਕ ਹਾਦਸੇ ਦੀ ਲਪੇਟ ਵਿੱਚ ਆਉਣ ਕਾਰਨ ਸੁਖਸ਼ਿੰਦਰ ਸਿੰਘ, ਜੋਤੀ ਅਤੇ ਇਨ੍ਹਾਂ ਦੀ 5 ਸਾਲਾ ਧੀ ਅਨੰਨਿਆ ਨੂੰ ਹਸਪਤਾਲ ਲਿਆਂਦਾ ਗਿਆ ਸੀ। ਸੁਖਸ਼ਿੰਦਰ ਸਿੰਘ ਮ੍ਰਿਤਕ ਹਾਲਤ ਵਿੱਚ ਸੀ। ਅਨੰਨਿਆ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਹੈ। ਜੋਤੀ ਉਨ੍ਹਾਂ ਕੋਲ ਭਰਤੀ ਹੈ। ਜਿਸ ਦੀ ਹਾਲਤ ਠੀਕ ਹੈ। ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸੁਣਨ ਨੂੰ ਨਹੀਂ ਮਿਲਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.