ਭਾਜਪਾ ਆਗੂ ਅਤੇ ਸਟਾਰ ਸੋਨਾਲੀ ਫੋਗਾਟ ਬਾਰੇ ਆਈ ਵੱਡੀ ਮਾੜੀ ਖਬਰ

ਸੋਨਾਲੀ ਫੋਗਾਟ ਦੇ ਪ੍ਰਸੰਸਕਾਂ ਲਈ ਇਕ ਬੁਰੀ ਖਬਰ ਹੈ। ਉਨ੍ਹਾਂ ਨੂੰ ਇਹ ਜਾਣ ਕੇ ਧੱਕਾ ਲੱਗੇਗਾ ਕਿ ਸੋਨਾਲੀ ਫੋਗਾਟ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਸੋਸ਼ਲ ਮੀਡੀਆ ਤੇ ਚਰਚਿਤ ਰਹਿਣ ਤੋਂ ਬਿਨਾਂ ਉਹ ਇੱਕ ਸਿਆਸਤਦਾਨ ਵੀ ਸਨ। ਹਰਿਆਣਾ ਦੇ ਜ਼ਿਲ੍ਹਾ ਹਿਸਾਰ ਅਧੀਨ ਪੈਂਦੀ ਵਿਧਾਨ ਸਭਾ ਸੀਟ ਆਦਮਪੁਰ ਤੋਂ ਉਨ੍ਹਾਂ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ।

ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨ। ਇਸ ਚੋਣ ਵਿੱਚ ਉਨ੍ਹਾਂ ਦਾ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨਾਲ ਮੁਕਾਬਲਾ ਸੀ। ਜਿਸ ਵਿੱਚ ਕੁਲਦੀਪ ਬਿਸ਼ਨੋਈ ਜੇਤੂ ਰਹੇ ਸਨ। ਸੋਨਾਲੀ ਫੋਗਾਟ ਟਿਕ ਟੌਕ ਸਟਾਰ ਰਹੇ ਹਨ। ਉਹ ਸੋਸ਼ਲ ਮੀਡੀਆ ਦੇ ਅਲੱਗ ਅਲੱਗ ਪਲੇਟਫਾਰਮਾਂ ਤੇ ਐਕਟਿਵ ਰਹਿੰਦੇ ਸਨ। ਅਜੇ ਸੋਮਵਾਰ ਰਾਤ ਨੂੰ ਹੀ ਉਨ੍ਹਾਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਟੈਲੀਵਿਜ਼ਨ ਤੇ ਦਿਖਾਏ ਜਾਣ ਵਾਲੇ ਸ਼ੋਅ ਬਿੱਗ ਬੌਸ ਦੇ 14ਵੇਂ ਐਡੀਸ਼ਨ ਵਿੱਚ ਵੀ ਉਨ੍ਹਾਂ ਨੇ ਭੂਮਿਕਾ ਨਿਭਾਈ ਸੀ।

ਅਖੀਰ ਉਹੀ ਹੋਇਆ ਜੋ ਕਿਸਮਤ ਨੂੰ ਮਨਜ਼ੂਰ ਸੀ। ਦਿਲ ਦਾ ਦੌਰਾ ਪੈਣ ਕਾਰਨ ਗੋਆ ਵਿੱਚ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਅਨੇਕਾਂ ਹੀ ਪ੍ਰਸੰਸਕ ਹਨ। ਸੋਨਾਲੀ ਫੋਗਾਟ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਕਾਰਨ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਘਾਟਾ ਪਿਆ ਹੈ ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ ਵਿਚ ਹਨ। ਉਨ੍ਹਾਂ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਸੋਨਾਲੀ ਫੋਗਾਟ ਨਾਲ ਇੰਨੀ ਜਲਦੀ ਅਜਿਹੀ ਘਟਨਾ ਵਾਪਰ ਜਾਵੇਗੀ।

Leave a Reply

Your email address will not be published. Required fields are marked *