ਆਟੋ ਚ ਮਿਲੀ ਨੌਜਵਾਨ ਮੁੰਡੇ ਦੀ ਲਾਸ਼, ਸਾਰੇ ਪਾਸੇ ਮਚ ਗਈ ਹਾਹਾਕਾਰ

ਸਾਡੇ ਸਮਾਜ ਵਿੱਚ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਾਡੇ ਦਿਮਾਗ਼ ਵਿੱਚ ਵਿਚਾਰ ਉੱਠਦੇ ਹਨ ਕਿ ਆਖਰ ਅਜਿਹਾ ਕਿਉਂ ਹੋ ਰਿਹਾ ਹੈ। ਕਿਉੰ ਲੋਕ ਇੱਕ ਦੂਜੇ ਦੀ ਜਾਨ ਲੈ ਰਹੇ ਹਨ? ਕੀ ਇਨ੍ਹਾਂ ਲੋਕਾ ਨੂੰ ਕਾ ਨੂੰ ਨ ਦੀ ਕੋਈ ਪ੍ਰਵਾਹ ਨਹੀਂ? ਮਾਮਲਾ ਲੁਧਿਆਣਾ ਦਾ ਹੈ। ਜਿੱਥੇ ਇੱਕ ਨੌਜਵਾਨ ਦੀ ਆਟੋ ਵਿੱਚੋਂ ਮਿ੍ਤਕ ਦੇਹ ਬਰਾਮਦ ਹੋਈ ਹੈ। ਮਿ੍ਤਕ ਦੀ ਉਮਰ 35 ਸਾਲ ਦੇ ਲਗਭਗ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਮਾਮਲਾ ਸੁਲਝਾਉਣ ਦਾ ਭਰੋਸਾ ਦਿੱਤਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਆਟੋ ਰਿਕਸ਼ਾ ਵਿੱਚ ਮਿ੍ਤਕ ਦੇਹ ਪਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਹ ਸੋਨੂੰ ਨਾਮ ਦਾ ਲੜਕਾ ਹੈ। ਜਿਸ ਦੀ ਉਮਰ 35 ਸਾਲ ਦੇ ਲਗਭਗ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੋਨੂੰ ਕਿਰਾਏ ਤੇ ਲੈ ਕੇ ਆਟੋ ਰਿਕਸ਼ਾ ਚਲਾਉਂਦਾ ਸੀ। ਪਰਿਵਾਰ ਵਿੱਚ ਉਸ ਦੀ ਮਾਂ ਅਤੇ ਇੱਕ ਭਰਾ ਹੈ। ਦੇਖਣ ਤੋਂ ਜਾਪਦਾ ਹੈ

 

ਕਿ ਕਿਸੇ ਨੇ ਸੋਨੂੰ ਦੀ ਜਾਨ ਲਈ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੁਝ ਲੀਡਜ਼ ਮਿਲੀਆਂ ਹਨ। ਜਿਸ ਤੇ ਉਹ ਕੰਮ ਕਰ ਰਹੇ ਹਨ। ਮਾਮਲਾ ਜਲਦੀ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਮਾਮਲਾ ਕਿਤੇ ਆਪਸੀ ਖੁੰ ਦ ਕ ਦਾ ਤਾਂ ਨਹੀਂ। ਸੀਨੀਅਰ ਪੁਲਿਸ ਅਧਿਕਾਰੀ ਦ‍ਾ ਕਹਿਣਾ ਹੈ ਕਿ ਪਤਾ ਲੱਗਾ ਹੈ ਕਿ ਮਿ੍ਤਕ ਨੂੰ ਪਹਿਲਾਂ ਕਿਸੇ ਦ‍ਾ ਫੋਨ ਆਇਆ ਸੀ। ਹੁਣ ਮਿ੍ਤਕ ਦਾ ਮੋਬਾਈਲ ਵੀ ਗੁੰਮ ਹੈ। ਫੋਨ ਕਰਨ ਵਾਲੇ ਨੇ ਦਾ ਰੂ ਪੀਣ

ਲਈ ਫੋਨ ਕੀਤਾ ਸੀ। ਫੋਨ ਕਰਨ ਵਾਲਾ ਮਿ੍ਤਕ ਨੌਜਵਾਨ ਦੀ ਜਾਣ ਪਹਿਚਾਣ ਦ‍ਾ ਹੀ ਸੀ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਸ ਰਸਤੇ ਤੋਂ ਸੋਨੂੰ ਦੀ ਮਿ੍ਤਕ ਦੇਹ ਮਿਲੀ ਹੈ, ਉਹ ਰਸਤਾ ਉਸ ਦੇ ਘਰ ਵੱਲ ਨਹੀਂ ਜਾਂਦਾ। ਫੇਰ ਸੋਨੂੰ ਇਸ ਰਸਤੇ ਤੇ ਕੀ ਕਰ ਰਿਹਾ ਸੀ। ਉਨ੍ਹਾਂ ਨੇ ਜਲਦੀ ਮਸਲਾ ਸੁਲਝਾ ਲੈਣ ਦੀ ਗੱਲ ਆਖੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੇ ਸਮੇਂ ਵਿੱਚ ਮਸਲਾ ਹੱਲ ਕਰਦੀ ਹੈ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *