ਕਲਯੁੱਗੀ ਪਤੀ ਨੇ ਪਤਨੀ ਤੇ 3 ਸਾਲਾ ਧੀ ਨੂੰ ਦਿੱਤੀ ਮੋਤ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਰੂਹ ਨੂੰ ਝੰ ਜੋ ੜ ਦੇਣ ਵਾਲੀ ਇੱਕ ਘਟਨਾ ਵਾਪਰੀ ਹੈ। ਜਿਥੇ ਇਕ ਵਿਅਕਤੀ ਨੇ ਆਪਣੀ ਧੀ ਅਤੇ ਪਤਨੀ ਦੀ ਜਾਨ ਲੈਣ ਤੋਂ ਬਾਅਦ ਖੁਦ ਆਪਣੀ ਜਾਨ ਦੇ ਦਿੱਤੀ। ਇਸ ਵਿਅਕਤੀ ਦਾ ਨਾਮ ਰੇਸ਼ਮ ਦੱਸਿਆ ਜਾਂਦਾ ਹੈ। ਉਹ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ 3 ਦਿਨ ਪਹਿਲਾਂ ਹੀ ਇਥੇ ਆਪਣੇ ਪਰਿਵਾਰ ਸਮੇਤ ਕਿਰਾਏ ਤੇ ਰਹਿਣ ਲੱਗਾ ਸੀ। 2 ਦਿਨ ਰਹਿਣ ਮਗਰੋਂ ਤੀਜੇ ਦਿਨ ਇਹ ਘਟਨਾ ਵਾਪਰ ਗਈ।

ਰੇਸ਼ਮ ਦੀ ਬੱਚੀ ਦਾ ਨਾਮ ਸੋਮਿਆ ਸੀ। ਉਸ ਦੀ ਉਮਰ 3 ਸਾਲ ਸੀ। ਰੇਸ਼ਮ ਦੀ ਪਤਨੀ ਦੀ ਤਬੀਅਤ ਠੀਕ ਨਹੀਂ ਸੀ ਰਹਿੰਦੀ। ਉਸ ਦੀ ਪੀ ਜੀ ਆਈ ਤੋਂ ਦਵਾਈ ਚੱਲ ਰਹੀ ਸੀ। ਸੁਣਨ ਵਿਚ ਇਹ ਵੀ ਆਇਆ ਹੈ ਕਿ ਰੇਸ਼ਮ ਨੇ ਆਪਣੀ ਪਤਨੀ ਦੀ ਕਿਸੇ ਨਾਲ ਚੈਟਿੰਗ ਪੜ੍ਹ ਲਈ ਸੀ। ਜਿਸ ਤੋਂ ਬਾਅਦ ਕਹਾਣੀ ਵਿ ਗ ੜ ਗਈ ਅਤੇ ਰੇਸ਼ਮ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਜਿਸ ਮਕਾਨ ਵਿਚ ਰੇਸ਼ਮ ਦਾ ਪਰਿਵਾਰ ਰਹਿੰਦਾ ਸੀ, ਉਸ ਮਕਾਨ ਵਿੱਚ ਹੋਰ ਵੀ ਕਮਰੇ ਬਣੇ ਹੋਏ ਹਨ।

ਜਿਨ੍ਹਾਂ ਵਿੱਚ ਹੋਰ ਕਰਾਏਦਾਰ ਰਹਿ ਰਹੇ ਹਨ। ਜਦੋਂ ਰੇਸ਼ਮ ਦੇ ਪਰਿਵਾਰ ਵਿਚੋਂ ਕੋਈ ਵੀ ਜੀਅ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਤਾਂ ਗੁਆਂਢੀਆਂ ਨੇ ਮਕਾਨ ਮਾਲਕ ਨੂੰ ਫੋਨ ਕੀਤਾ। ਮਕਾਨ ਮਾਲਕ ਨੇ ਆ ਕੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ ਅਤੇ ਨਾ ਹੀ ਦਰਵਾਜ਼ਾ ਖੁੱਲ੍ਹਿਆ। ਖਿੜਕੀ ਵਿੱਚ ਇੱਕ ਅਖਬਾਰ ਲਗਾਇਆ ਹੋਇਆ ਸੀ। ਜਦੋਂ ਇਸ ਅਖਬਾਰ ਨੂੰ ਹਟਾ ਕੇ ਅੰਦਰ ਦਾ ਦ੍ਰਿਸ਼ ਦੇਖਿਆ ਗਿਆ ਤਾਂ ਰੇਸ਼ਮ ਦੀ ਮਿ੍ਤਕ ਦੇਹ ਲਟਕ ਰਹੀ ਸੀ।

ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋ ਸ ਟ ਮਾ‌ ਰ ਟ ਮ ਲਈ ਹਸਪਤਾਲ਼ ਭੇਜ ਦਿੱਤੀਆਂ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤੋਂ ਬਾਅਦ ਇਨ੍ਹਾਂ ਦੀ ਜਾਨ ਜਾਣ ਦਾ ਕਾਰਨ ਪਤਾ ਲੱਗ ਸਕੇਗਾ। ਪੁਲਿਸ ਨੇ ਮਕਾਨ ਨੂੰ ਤਾਲਾ ਲਗਾ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਪਰਨ ਤੋਂ ਪਹਿਲਾਂ ਮ੍ਰਿਤਕ ਪਰਿਵਾਰ ਦੇ ਗੁਆਂਢੀਆਂ ਨੇ ਕੋਈ ਰੌਲਾ ਰੱਪਾ ਵੀ ਨਹੀਂ ਸੁਣਿਆ।

Leave a Reply

Your email address will not be published.