ਪਿੰਡ ਚ ਹੋ ਗਿਆ ਵੱਡਾ ਕਾਂਡ, ਛੱਤਾਂ ਤੇ ਚੜੇ ਲੋਕ ਪੈ ਗਿਆ ਰੌਲਾ

ਗੁਰਦਾਸਪੁਰ ਦੇ ਇਕ ਪਿੰਡ ਵਿਚ 2 ਭਰਾਵਾਂ ਦੇ ਘਰ ਵਿੱਚੋਂ ਕੁਝ ਨਾਮਾਲੂਮ ਵਿਅਕਤੀ ਸਮਾਨ ਚੁੱਕ ਕੇ ਲੈ ਗਏ ਹਨ। ਦੋਵੇਂ ਗਰੀਬ ਪਰਿਵਾਰ ਇਨਸਾਫ ਦੀ ਮੰਗ ਕਰ ਰਹੇ ਹਨ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਪੇਕੇ ਰਹਿੰਦੀ ਅਤੇ ਕਦੇ ਸਹੁਰੇ ਘਰ ਆ ਜਾਂਦੀ ਹੈ। 5 ਦਿਨ ਪਹਿਲਾਂ ਉਹ ਇੱਥੋਂ ਹੋ ਕੇ ਗਈ ਹੈ। ਉਨ੍ਹਾਂ ਦੇ ਘਰ ਵਿਚੋਂ 3 ਤੋਲੇ ਸੋਨਾ, 20 ਹਜ਼ਾਰ ਰੁਪਏ ਨਕਦ ਅਤੇ ਕੁਝ ਹੋਰ ਸਮਾਨ ਚੁੱਕ ਲਿਆ ਗਿਆ ਹੈ।

ਉਨ੍ਹਾਂ ਦਾ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਨਸਾਫ਼ ਦੀ ਮੰਗ ਕੀਤੀ ਹੈ। ਇਕ ਹੋਰ ਔਰਤ ਦੇ ਦੱਸਣ ਮੁਤਾਬਕ ਉਹ ਆਪਣੀ ਭੈਣ ਦੇ ਖਬਰ ਲੈਣ ਲਈ ਗਈ ਹੋਈ ਸੀ। ਉਨ੍ਹਾਂ ਦੇ ਬੱਚੇ ਮਜ਼ਦੂਰੀ ਕਰਨ ਗਏ ਹੋਏ ਸੀ। ਪਿੱਛੋਂ ਉਨ੍ਹਾਂ ਦੇ ਘਰ ਵਿੱਚੋਂ ਲਗਭਗ 4 ਕੁਇੰਟਲ ਕਣਕ ਚੁੱਕ ਲਈ ਗਈ ਹੈ। ਉਨ੍ਹਾਂ ਦੇ ਦਿਓਰ ਦੇ ਘਰੋਂ ਵੀ ਸਮਾਨ ਚੁੱਕਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ। ਇਕ ਬਜ਼ੁਰਗ ਵਿਅਕਤੀ ਦਾ ਕਹਿਣਾ ਹੈ

ਕਿ ਔਰਤ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਉਹ ਆਪ ਪੇਕੇ ਗਈ ਹੋਈ ਸੀ। ਪਿੱਛੋਂ ਘਰ ਵਿੱਚੋਂ ਏ ਸੀ, ਇਨਵਰਟਰ, ਕਣਕ, 3 ਤੋਲੇ ਸੋਨਾ ਆਦਿ ਚੁੱਕਿਆ ਗਿਆ ਹੈ। ਜੋ ਕਿ ਬੁਰੀ ਗੱਲ ਹੈ। ਰਿਟਾਇਰਡ ਬਿਜਲੀ ਮੁਲਾਜ਼ਮ ਗੁਰਨਾਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਘਰ ਵਿੱਚੋਂ ਸਿੰਗਲ ਫੇਸ ਬਿਜਲੀ ਦੀ ਮੋਟਰ ਚੋ ਰੀ ਹੋ ਗਈ ਸੀ। ਹੁਣ 2 ਭਰਾਵਾਂ ਦੇ ਘਰਾਂ ਵਿੱਚੋਂ ਸਮਾਨ ਚੁੱਕਿਆ ਗਿਆ ਹੈ। ਇਕ ਔਰਤ ਦਾ ਪਤੀ ਦੁਬਈ ਗਿਆ ਹੈ। ਇਨ੍ਹਾਂ ਦਾ ਨੁਕਸਾਨ ਹੋਇਆ ਹੈ। ਇਸ ਔਰਤ ਦੇ ਜੇਠ ਦਾ ਪਰਿਵਾਰ ਇਨ੍ਹਾਂ ਨਾਲੋਂ ਵੀ ਜ਼ਿਆਦਾ ਗਰੀਬ ਹੈ।

ਇਸ ਔਰਤ ਦਾ ਜੇਠ ਇਸ ਦੁਨੀਆਂ ਵਿੱਚ ਨਹੀਂ ਹੈ। ਇਨ੍ਹਾਂ ਦੇ ਘਰ ਵਿੱਚੋਂ ਡੀਪੂ ਵਾਲੀ ਕਣਕ ਵੀ ਚੁਕ ਲਈ ਗਈ। ਗੁਰਨਾਮ ਸਿੰਘ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜ ਕੇ ਇਨ੍ਹਾਂ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਇਤਲਾਹ ਮਿਲੀ ਸੀ। ਉਨ੍ਹਾਂ ਨੇ ਮੌਕਾ ਦੇਖਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.