ਵਿਆਹ ਤੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ 28 ਸਾਲਾ ਕੁੜੀ ਨੂੰ ਮਿਲੀ ਮੋਤ

ਕਾ ਨੂੰ ਨ ਮੁਤਾਬਕ ਦਾਜ ਲੈਣਾ ਅਤੇ ਦਾਜ ਦੇਣਾ ਠੀਕ ਨਹੀਂ ਪਰ ਫੇਰ ਵੀ ਦਾ ਜ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੀ ਵਜ੍ਹਾ ਕਾਰਨ ਹੁਣ ਤੱਕ ਅਨੇਕਾਂ ਹੀ ਵਿਆਹੁਤਾ ਲੜਕੀਆਂ ਆਪਣੀ ਜਾਨ ਗੁਆ ਚੁੱਕੀਆਂ ਹਨ। ਵਿਆਹ ਸਮੇਂ ਲੜਕੇ ਵਾਲੇ ਆਪਣੇ ਪੁੱਤਰ ਦੀ ਬੋਲੀ ਲਗਾਉਂਦੇ ਹਨ। ਜਿਸ ਲੜਕੀ ਦਾ ਪਿਤਾ ਵੱਧ ਦਾਜ ਦਿੰਦਾ ਹੈ, ਉਸ ਲੜਕੀ ਨਾਲ ਲੜਕੇ ਦਾ ਵਿਆਹ ਹੋ ਜਾਂਦਾ ਹੈ। ਬਿਨਾ ਦਾਜ ਤੋਂ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਆਪਣੀ ਲਾਲਚੀ ਸਹੁਰਿਆਂ

ਦੀਆਂ ਅਨੇਕਾਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਥਾਣਾ ਗੜਪੁਰੀ ਦੀ ਪੁਲਿਸ ਕੋਲ 28 ਸਾਲਾ ਵਿਆਹੁਤਾ ਧਰਮਬਤੀ ਦੀ ਜਾਣ ਜਾਣ ਦਾ ਮਾਮਲਾ ਆਇਆ ਹੈ। ਵਿਆਹੁਤਾ ਧਰਮਬਤੀ 2 ਮਹੀਨੇ ਦੀ ਗਰਭਵਤੀ ਸੀ। ਉਸ ਦਾ ਵਿਆਹ 30 ਜੂਨ 2020 ਨੂੰ ਪਿੰਡ ਜਨੌਲੀ ਵਿਖੇ ਜੀਤ ਰਾਮ ਨਾਲ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਧਰਮਬਤੀ ਦੀ ਜਾਨ ਲਟਕਣ ਨਾਲ ਗਈ ਹੈ। ਦੂਜੇ ਪਾਸੇ ਮਿ੍ਤਕਾ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਏ ਹਨ

ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮ੍ਰਿਤਕਾ ਦੇ ਸਹੁਰੇ 5 ਲੱਖ ਰੁਪਏ ਨਕਦ ਅਤੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਮੰਗ ਕਰਨ ਲੱਗੇ ਸਨ। ਜਦੋਂ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਦਾ ਧਰਮਬਤੀ ਨਾਲ ਸਲੂਕ ਬਦਲ ਗਿਆ। ਪਰਿਵਾਰ ਦਾ ਮਹੌਲ ਖਰਾਬ ਰਹਿਣ ਲੱਗਾ। ਅਖੀਰ ਇੱਕ ਦਿਨ ਮਿ੍ਤਕਾ ਦੇ ਪੇਕੇ ਪਰਿਵਾਰ ਨੂੰ ਫੋਨ ਤੇ ਦੱਸਿਆ ਗਿਆ ਕਿ ਧਰਮਬਤੀ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕਾ ਦੇ ਪੇਕੇ ਇਸ ਮਾਮਲੇ ਲਈ ਮ੍ਰਿਤਕ ਦੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਥਾਣਾ ਗੜਪੁਰੀ ਦੀ ਪੁਲਿਸ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਨਾਲ ਸਬੰਧਿਤ 6 ਜੀਆਂ ਪਤੀ ਜੀਤ ਰਾਮ, ਸੱਸ ਸੁਨੀਤਾ, ਨਣਦ ਨੀਲਮ, ਬਿਮਲ ਅਤੇ ਰਿਸ਼ਤੇਦਾਰਾਂ ਧਰਮੂੰ, ਸੂਰਜ ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੇ ਘਰ ਤੋਂ ਦੌੜ ਗਏ ਹਨ। ਪੁਲਿਸ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਉਸ ਦੇ ਪੇਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published.