2 ਕਾਰਾਂ ਤੇ ਬੁਲੇਟ ਮੋਟਰਸਾਈਕਲ ਜਿੱਤਣ ਵਾਲੇ ਭੋਲੂ ਬਲਦ ਦੀ ਮੋਤ, ਪਰਿਵਾਰ ਨੇ ਪਾਠ ਕਰਵਾਕੇ ਲਗਾਇਆ ਲੰਗਰ

ਹਲਟ ਦੌੜਾਂ ਦੇ ਸ਼ੌਕੀਨਾਂ ਨੂੰ ਇਹ ਜਾਣ ਕੇ ਧੱਕਾ ਲੱਗੇਗਾ ਕਿ ਹਲਟ ਦੌੜਾਂ ਵਿਚ ਸਦਾ ਇਨਾਮ ਜਿੱਤਣ ਵਾਲਾ ‘ਭੋਲੂ’ ਬਲਦ ਲੰਪੀ ਸਕਿਨ ਦੀ ਲਪੇਟ ਵਿੱਚ ਆਉਣ ਕਾਰਨ ਅੱਖਾਂ ਮੀਟ ਗਿਆ ਹੈ। ‘ਭੋਲੂ’ ਦੀ ਉਮਰ 6 ਸਾਲ ਸੀ। ਇਸ ਬਲਦ ਨੇ ਅਨੇਕਾਂ ਹੀ ਇਨਾਮ ਜਿੱਤੇ ਸਨ। ਇਸ ਬਲਦ ਕਾਰਨ ਇਸ ਦੇ ਮਾਲਕ ਸੱਤੀ ਹੇਡੀਆਂ ਨੂੰ ਪੰਜਾਬ ਭਰ ਵਿਚ ਹਰ ਕੋਈ ਜਾਣਦਾ ਹੈ। ਇਸ ਬਲਦ ਨੇ ਹੁਣ ਤੱਕ 2 ਆਲਟੋ ਕਾਰਾਂ, ਇਕ ਬੁਲੇਟ ਮੋਟਰਸਾਈਕਲ, 11 ਮੋਟਰਸਾਈਕਲ,

ਇੱਕ ਝੋਟੀ, 5-6 ਸੋਨੇ ਦੇ ਕੜੇ, ਅੰਗੂਠੀਆਂ ਅਤੇ ਅਨੇਕਾਂ ਨਕਦ ਇਨਾਮ ਜਿੱਤੇ ਸਨ। ਅਖੀਰਲਾ ਇਨਾਮ ‘ਭੋਲੂ’ ਨੇ ਨਕੋਦਰ ਨੇੜਲੇ ਪਿੰਡ ਬੀੜ ਵਿੱਚ ਇਕ ਮੋਟਰਸਾਈਕਲ ਜਿੱਤਿਆ ਸੀ। ਪਰਿਵਾਰ ਵੱਲੋਂ ਇਸ ਬਲਦ ਨੂੰ ਰੋਜ਼ਾਨਾ ਖ਼ੁਰਾਕ ਵਿੱਚ ਦੁੱਧ, ਘੀਓ ਅਤੇ ਮੱਖਣ ਦਿੱਤਾ ਜਾਂਦਾ ਸੀ। ਉਸ ਦੇ ਪਰਿਵਾਰ ਦੇ ਜੀਅ ਵਾਂਗ ਸੇਵਾ ਹੁੰਦੀ ਸੀ। 12-13 ਦਿਨ ਲੰਪੀ ਸਕਿਨ ਨਾਲ ਜੂਝਣ ਮਗਰੋਂ ‘ਭੋਲੂ’ ਅੱਖਾਂ ਮੀਟ ਗਿਆ। ਉਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ

ਪਾਠ ਦੇ ਭੋਗ ਪਵਾਏ ਗਏ। ਇਸ ਸਮੇਂ ਅੰਤਿਮ ਅਰਦਾਸ ਵਿਚ ਕਾਫ਼ੀ ਲੋਕ ਇਕੱਠੇ ਹੋਏ। ਜਿੱਥੇ ‘ਭੋਲੂ’ ਦਾ ਮਿ੍ਤਕ ਸਰੀਰ ਧਰਤੀ ਵਿੱਚ ਦਫਨਾਇਆ ਗਿਆ ਹੈ, ਉੱਥੇ ਪਰਿਵਾਰ ਵੱਲੋਂ ਫਲਦਾਰ ਰੁੱਖ ਲਗਾਇਆ ਜਾਵੇਗਾ। ‘ਭੋਲੂ’ ਦੇ ਵਿਛੜ ਜਾਣ ਦਾ ਪਰਵਾਰ ਨੂੰ ਬੜਾ ਅ ਫ ਸੋ ਸ ਹੈ। ਉਨ੍ਹਾਂ ਦੀ ਇੱਛਾ ਹੈ ਕਿ ‘ਭੋਲੂ’ ਦੁਬਾਰਾ ਉਨ੍ਹਾਂ ਦੇ ਘਰ ਵਿੱਚ ਜਨਮ ਲਵੇ। ਸਾਊ ਅਤੇ ਭੋਲਾ ਭਾਲਾ ਹੋਣ ਕਾਰਨ ਪਰਿਵਾਰ ਨੇ ਉਸ ਦਾ ਨਾਂ ‘ਭੋਲੂ’ ਰੱਖਿਆ ਸੀ।

Leave a Reply

Your email address will not be published.