ਦਰਬਾਰ ਸਾਹਿਬ ਤੋਂ 25 ਸਾਲ ਦੇ ਨੌਜਵਾਨ ਨੇ ਕੀਤਾ ਬੱਚਾ ਚੋਰੀ, ਸੀਸੀਟੀਵੀ ਕੈਮਰੇ ਚ ਰਿਕਾਰਡ ਹੋਈ ਵੀਡੀਓ

2 ਦਿਨ ਪਹਿਲਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਬੱਚਾ ਚੁੱਕੇ ਜਾਣ ਦਾ ਮਾਮਲਾ ਟ੍ਰੇਸ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇਰਫ਼ਾਨ ਨਾਮ ਦਾ ਪਰਵਾਸੀ ਮਜ਼ਦੂਰ ਪੁਲਿਸ ਨੇ ਕਾਬੂ ਕੀਤਾ ਹੈ। ਉਸ ਤੇ 363 ਏ, 364 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਕਈ ਲੋਕ ਤਾਂ ਇਸ ਪਵਿੱਤਰ ਅਸਥਾਨ ਤੇ ਆ ਕੇ ਵੀ ਬੁ ਰੇ ਕੰਮਾਂ ਤੋਂ ਨਹੀਂ ਟਲਦੇ।

ਹੁਣ ਤਕ ਕਿੰਨੇ ਹੀ ਵਿਅਕਤੀ ਇੱਥੇ ਗ਼ਲਤ ਘਟਨਾਵਾਂ ਨੂੰ ਅੰਜਾਮ ਦਿੰਦੇ ਫੜੇ ਗਏ। ਕਦੇ ਕੋਈ ਟਿਕ ਟਾਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਕਦੇ ਕਿਸੇ ਨੇ ਬੇ ਅ ਦ ਬੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਜਾਨ ਗਵਾਈ। ਪਿਛਲੇ ਦਿਨੀਂ ਯਮੁਨਾਨਗਰ ਦੀ ਇਕ ਔਰਤ ਦੁਆਰਾ ਆਪਣੀ ਹੀ ਬੱਚੀ ਦੀ ਮ੍ਰਿਤਕ ਦੇਹ ਇਥੇ ਛੱਡ ਜਾਣ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ। ਬਾਅਦ ਵਿਚ ਇਹ ਔਰਤ ਰਾਜਪੁਰਾ ਪੁਲਿਸ ਦੁਆਰਾ ਫੜ ਲਈ ਗਈ ਸੀ।

ਇਸ ਤਾਜ਼ਾ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 23 ਤਾਰੀਖ ਨੂੰ ਸਵੇਰੇ 3 ਵਜੇ ਬਲਜੀਤ ਕੌਰ ਨਾਮ ਦੀ ਔਰਤ ਦਾ ਬੱਚਾ ਚੁੱਕ ਲਿਆ ਗਿਆ ਸੀ। ਬੱਚੇ ਦੀ ਉਮਰ 6 ਸਾਲ ਸੀ। ਘਟਨਾ ਸਮੇਂ ਬੱਚੇ ਦੀ ਮਾਂ ਸੌਂ ਰਹੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਮਿਲੀ ਤਾਂ ਪੁਲਿਸ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਬੱਚੇ ਦੀ ਭਾਲ ਵਿੱਚ ਜੁਟ ਗਏ। ਹਰ ਪਾਸੇ ਇੱਥੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ।

ਇਸ ਮਾਮਲੇ ਵਿੱਚ ਇਕ ਪਰਵਾਸੀ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਉਸ ਦੀ ਉਮਰ 25 ਸਾਲ ਹੈ ਅਤੇ ਉਸ ਦਾ ਨਾਮ ਇਰਫ਼ਾਨ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਕੋਈ ਔਰਤ ਮੈਂਬਰ ਹਸਪਤਾਲ ਵਿਚ ਭਰਤੀ ਸੀ। ਇਨ੍ਹਾਂ ਨੂੰ ਡਾਕਟਰ ਨੇ ਕਿਹਾ ਕਿ ਇੰਨੇ ਵਿਅਕਤੀ ਹਸਪਤਾਲ ਵਿਚ ਰਾਤ ਨੂੰ ਨਹੀਂ ਰਹਿ ਸਕਦੇ। ਜਿਸ ਕਰਕੇ ਇਹ ਲੋਕ ਦਰਬਾਰ ਸਾਹਿਬ ਰੁਕ ਗਏ ਅਤੇ ਬਾਹਰ ਪਲਾਜ਼ੇ ਤੇ ਸੌਂ ਗਏ।

ਰਾਤ ਸਮੇਂ ਇਨ੍ਹਾਂ ਨਾਲ ਇਹ ਘਟਨਾ ਵਾਪਰ ਗਈ। ਇਨ੍ਹਾਂ ਦਾ 6 ਸਾਲ ਦਾ ਬੱਚਾ ਲਾਪਤਾ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਫੜੇ ਗਏ ਨੌਜਵਾਨ ਇਰਫਾਨ ਤੇ ਧਾਰਾ 363 ਏ, 364 ਆਈ.ਪੀ.ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਸ ਤੋਂ ਹੋਰ ਪੁੱਛ ਗਿੱਛ ਜਾਰੀ ਹੈ। ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.