ਪਿਓ ਤੇ ਪੁੱਤ ਨੂੰ 2 ਸਾਲਾਂ ਤੋਂ ਬਣਾ ਰੱਖਿਆ ਸੀ ਬੰਦੀ, ਮੌਕੇ ਤੇ ਪੁਲਿਸ ਨਾਲ ਪਹੁੰਚ ਗਏ ਨਿਹੰਗ

ਭਾਵੇਂ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਹੀ ਬਰਾਬਰ ਹਨ ਪਰ ਕਈ ਵਾਰ ਅਜਿਹੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ, ਜਿੱਥੇ ਇਨਸਾਨ ਹੀ ਇਨਸਾਨ ਤੋਂ ਗੁ ਲਾ ਮੀ ਕਰਵਾਈ ਜਾ ਰਿਹਾ ਹੈ। ਪਤਾ ਨਹੀਂ ਕਦੋਂ ਇਨ੍ਹਾਂ ਲੋਕਾਂ ਦੀ ਸੋਚ ਵਿੱਚ ਤਬਦੀਲੀ ਆਵੇਗੀ। ਉਂਜ ਇਹ ਲੋਕ ਗੱਲਾਂ ਮਨੁੱਖੀ ਅਧਿਕਾਰਾਂ ਦੀਆਂ ਕਰਦੇ ਹਨ। ਪਿਛਲੇ ਕੁਝ ਸਮੇਂ ਦੌਰਾਨ ਸੋਸ਼ਲ ਮੀਡੀਆ ਤੇ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ, ਜਿੱਥੇ ਕੁਝ ਪਰਿਵਾਰਾਂ ਦੁਆਰਾ ਕਿਸੇ ਤੋਂ ਧੱ ਕੇ ਨਾਲ ਪਸ਼ੂਆਂ

ਦੀ ਸਾਂਭ ਸੰਭਾਲ ਦਾ ਕੰਮ ਲਿਆ ਜਾਂਦਾ ਰਿਹਾ ਹੈ। ਹੁਣ ਫਤਿਹ ਟਰੱਸਟ ਬਿਰਧ ਆਸ਼ਰਮ ਦੁਆਰਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਲਿਆਂਦਾ ਗਿਆ ਹੈ। ਸੋਸ਼ਲ ਮੀਡੀਆ ਤੇ ਇਸ ਮਾਮਲੇ ਦੀ ਖੂਬ ਚਰਚਾ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਹਰਚੋਵਾਲ ਦੇ ਪਿੰਡ ਔਲਖ ਬੇੜੀਆਂ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਨੇ ਇਕ ਵਿਅਕਤੀ ਨੂੰ 12 ਸਾਲ ਤੋਂ ਗੁ ਲਾ ਮ ਬਣਾ ਕੇ ਰੱਖਿਆ ਹੋਇਆ ਸੀ। ਇਸ ਵਿਅਕਤੀ ਦੇ ਨਾਲ ਉਸ ਦੇ 2 ਪੁੱਤਰ ਵੀ ਦੱਸੇ ਜਾਂਦੇ ਹਨ।

ਇਨ੍ਹਾਂ ਨੂੰ ਡੰਗਰਾਂ ਵਾਲੇ ਵਾੜੇ ਵਿੱਚ ਰੱਖਿਆ ਗਿਆ ਸੀ। ਇਸ ਵਿਅਕਤੀ ਦੀ ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ ਅਤੇ ਦੋਵੇਂ ਪੁੱਤਰ ਉਸ ਕੋਲ ਛੱਡ ਗਈ। ਇੱਕ ਬੱਚੇ ਦੀ ਉਮਰ 8 ਸਾਲ ਹੈ। ਦੂਜਾ ਬੱਚਾ ਅਜੇ ਨਹੀਂ ਮਿਲਿਆ। ਇਹ ਵੀ ਪਤਾ ਲੱਗਾ ਹੈ ਕਿ ਇਹ ਵਿਅਕਤੀ 5 ਸਾਲ ਇੱਕ ਮਿੱਲ ਵਿੱਚ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਨੌਕਰੀ ਕਰਦਾ ਰਿਹਾ ਹੈ। ਉਸ ਦੀ ਤਨਖ਼ਾਹ ਇਹ ਜ਼ਿਮੀਂਦਾਰ ਪਰਿਵਾਰ ਸਾਂਭਦਾ ਸੀ। ਜਦੋਂ ਮਿਲੀ ਸੂਹ ਦੇ ਆਧਾਰ ਤੇ ਫਤਹਿ ਟਰੱਸਟ ਬਿਰਧ ਆਸ਼ਰਮ ਵਾਲੇ ਪੁਲਿਸ ਪ੍ਰਸ਼ਾਸਨ ਅਤੇ ਇਸ ਵਿਅਕਤੀ ਦੇ ਸਬੰਧੀਆਂ ਨੂੰ ਲੈ ਕੇ ਪਹੁੰਚੇ

ਤਾਂ ਉੱਥੇ ਕਾਫ਼ੀ ਲੋਕ ਇਕੱਠੇ ਹੋ ਗਏ। ਇਸ ਵਿਅਕਤੀ ਨੇ ਆਪਣੇ ਚਾਚੇ ਦੇ ਪੁੱਤਰ ਅਤੇ ਤਾਏ ਦੇ ਪੁੱਤਰ ਨੂੰ ਝੱਟ ਪਛਾਣ ਲਿਆ। ਪਿਤਾ ਪੁੱਤਰ ਦੋਵਾਂ ਨੂੰ ਇਨ੍ਹਾਂ ਦੇ ਸਬੰਧੀਆਂ ਨਾਲ ਭੇਜ ਦਿੱਤਾ ਗਿਆ। ਇਸ ਵਿਅਕਤੀ ਦੁਆਰਾ ਹੁਣ ਤੱਕ ਕੀਤੇ ਗਏ ਕੰਮ ਦੀ ਤਨਖਾਹ ਦਿਵਾਉਣ ਦਾ ਮਾਮਲਾ ਫਤਿਹ ਟਰੱਸਟ ਬਿਰਧ ਆਸ਼ਰਮ ਵਾਲਿਆਂ ਦੇ ਵਿਚਾਰ ਅਧੀਨ ਹੈ। ਅੱਜ ਜ਼ਰੂਰਤ ਹੈ ਅਜਿਹੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ, ਜਿਨ੍ਹਾਂ ਤੋਂ ਧੱ ਕੇ ਨਾਲ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਹ ਲੋਕ ਵੀ ਇਨਸਾਨਾਂ ਵਾਂਗ ਜ਼ਿੰਦਗੀ ਜਿਉ ਸਕਣ।

Leave a Reply

Your email address will not be published.