ਸਵੇਰੇ ਸਵੇਰੇ ਹਸਪਤਾਲ ਦੇ ਹੋਸਟਲ ਚ ਹੋ ਗਿਆ ਵੱਡਾ ਕਾਂਡ, ਇੱਕ ਨਰਸ ਦੀ ਗਈ ਜਾਨ ਦੂਜੀ ਨਾਲ ਵੀ..

ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਵਾਪਰੀ ਘਟਨਾ ਨੇ ਪੂਰੇ ਸਟਾਫ ਨੂੰ ਭਾਜੜਾਂ ਪਾ ਦਿੱਤੀਆਂ। ਜਿਉਂ ਹੀ ਸਟਾਫ ਨੂੰ ਪਤਾ ਲੱਗਾ ਤਾਂ ਪੁਲਿਸ ਨੂੰ ਇਤਲਾਹ ਕੀਤੀ ਗਈ। ਮਾਮਲਾ ਗ੍ਰੀਨ ਮਾਡਲ ਟਾਊਨ ਦੇ ਸੰਘਾ ਚੌਕ ਨੇਡ਼ੇ ਪਰਲਜ਼ ਆਈ ਐਂਡ ਮੈਟਰਨਿਟੀ ਹੋਮ ਦਾ ਹੈ। ਇਸ ਹਸਪਤਾਲ ਦੀ ਉਪਰਲੀ ਮੰਜ਼ਿਲ ਉਤੇ ਸਟਾਫ ਨਰਸਾਂ ਲਈ ਹੋਸਟਲ ਬਣਿਆ ਹੋਇਆ ਹੈ। ਜਿੱਥੇ ਨਰਸਾਂ ਦੀ ਰਿਹਾਇਸ਼ ਹੈ। ਅਜੇ ਹਸਪਤਾਲ ਦੀ ਹੋਰ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ।

ਕਿਸੇ ਨਾਮਲੂਮ ਵਿਅਕਤੀ ਦੁਆਰਾ ਕਿਸੇ ਤਿੱਖੀ ਚੀਜ਼ ਨਾਲ 2 ਨਰਸਾਂ ਬਲਜਿੰਦਰ ਕੌਰ ਅਤੇ ਜੋਤੀ ਤੇ ਵਾਰ ਕੀਤੇ ਗਏ ਹਨ। ਇਸ ਘਟਨਾ ਵਿੱਚ ਬਲਜਿੰਦਰ ਕੌਰ ਦੀ ਜਾਨ ਚਲੀ ਗਈ ਹੈ ਅਤੇ ਇਹ ਜੋਤੀ ਦੀ ਹਾਲਤ ਬਹੁਤ ਖ਼ਰਾਬ ਹੈ। ਉਹ ਬੇ ਹੋ ਸ਼ੀ ਦੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ। ਬਲਜਿੰਦਰ ਕੌਰ ਦੀ ਉਮਰ 32-33 ਸਾਲ ਦੇ ਲਗਭਗ ਸੀ। ਬਲਜਿੰਦਰ ਕੌਰ ਬਿਆਸ ਦੀ ਰਹਿਣ ਵਾਲੀ ਸੀ ਜਦਕਿ ਜੋਤੀ ਫਗਵਾੜਾ ਦੀ ਰਹਿਣ ਵਾਲੀ ਹੈ। ਜਾਣਕਾਰੀ ਮਿਲੀ ਹੈ

ਕਿ ਇਕ ਦਿਨ ਪਹਿਲਾਂ ਜੋਤੀ ਦੀ ਸਿਹਤ ਠੀਕ ਨਹੀਂ ਸੀ। ਜਿਸ ਕਰਕੇ ਉਹ ਹੋਸਟਲ ਵਿੱਚ ਹੀ ਰਹੀ ਅਤੇ ਥੱਲੇ ਹਸਪਤਾਲ ਵਿੱਚ ਕੰਮ ਕਰਨ ਨਹੀਂ ਆਈ। ਜਦੋਂ ਅਗਲੇ ਦਿਨ ਇਕ ਹੋਰ ਨਰਸ ਜੋਤੀ ਨੂੰ ਦੇਖਣ ਲਈ ਗਈ ਤਾਂ ਅੱਗੇ ਹੋਰ ਹੀ ਭਾਣਾ ਵਾਪਰ ਚੁੱਕਾ ਸੀ। ਜੋਤੀ ਅਤੇ ਬਲਜਿੰਦਰ ਕੌਰ ਜਿਸ ਹਾਲਤ ਵਿਚ ਪਈਆਂ ਸਨ, ਉਸ ਨੂੰ ਦੇਖ ਕੇ ਇਸ ਨਰਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਸਟਾਫ ਨੂੰ ਬੁਲਾਇਆ। ਦੋਵੇਂ ਨਰਸਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ

ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ। ਡਾਕਟਰਾਂ ਨੇ ਬਲਜਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜੋਤੀ ਦੀ ਹਾਲਤ ਖ਼ਰਾਬ ਹੈ ਅਤੇ ਉਹ ਬੇ ਹੋ ਸ਼ੀ ਦੀ ਹਾਲਤ ਵਿਚ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਦੋਵੇਂ ਨਰਸਾਂ ਨਾਲ ਇਹ ਘਟਨਾ ਕਿਵੇਂ ਵਾਪਰੀ? ਕਿਸੇ ਦੇ ਸਮਝ ਨਹੀਂ ਆ ਰਿਹਾ। ਉੱਪਰ ਹੋਸਟਲ ਵਿਚ ਜਾਣ ਲਈ ਕੋਈ ਹੋਰ ਰਸਤਾ ਵੀ ਨਹੀਂ ਹੈ। ਇਸ ਤੋਂ ਬਿਨਾਂ ਹਸਪਤਾਲ ਲਈ ਵੀ ਇੱਕੋ ਹੀ ਰਸਤਾ ਹੈ। ਫਿਰ ਇਹ ਘਟਨਾ ਕਿਵੇਂ ਵਾਪਰ ਗਈ?

ਪੁਲਿਸ ਆਲੇ ਦੁਆਲੇ ਦੇ ਸੀ.ਸੀ.ਟੀ.ਵੀ ਚੈੱਕ ਕਰ ਰਹੀ ਹੈ। ਫਾਰੈਂਸਿਕ ਟੀਮਾਂ ਅਤੇ ਡਾਗ ਸਕੁਏਡ ਪਹੁੰਚ ਗਏ ਹਨ। ਪੁਲਿਸ ਬਹੁਤ ਬਰੀਕੀ ਨਾਲ ਜਾਂਚ ਕਰਨ ਵਿੱਚ ਜੁਟੀ ਹੋਈ ਹੈ। ਇਕ ਜੋਤੀ ਤੋਂ ਹੀ ਪੁੱਛ ਗਿੱਛ ਕੀਤੀ ਜਾ ਸਕਦੀ ਸੀ ਪਰ ਉਹ ਵੀ ਬੇ ਹੋ ਸ਼ ਹੈ। ਜਿੰਨੀ ਦੇਰ ਜੋਤੀ ਨੂੰ ਹੋਸ਼ ਨਹੀਂ ਆਉਂਦੀ, ਉਨੀ ਦੇਰ ਤਕ ਵੱਖ ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ।

Leave a Reply

Your email address will not be published. Required fields are marked *