ਇਹ ਹੈ ਉਹੀ 17 ਸਾਲਾ ਮੁੰਡਾ, ਜਿਸ ਦੀਆਂ ਸਾਰੀ ਦੁਨੀਆਂ ਚ ਹੋ ਰਹੀਆਂ ਅੱਜ ਗੱਲਾਂ

ਬੈਲਜੀਅਨ-ਬਿ੍ਟਿਸ਼ ਏਵੀਏਟਰ 17 ਸਾਲਾ ਇਕ ਲੜਕੇ ਨੇ ਇਕ ਅਜਿਹੀ ਉਪਲੱਬਧੀ ਕਰਕੇ ਦਿਖਾਈ ਹੈ, ਜਿਸ ਸਦਕਾ ਉਸ ਨੂੰ ਵਿਸ਼ਵ ਭਰ ਵਿੱਚ ਜਾਣਿਆ ਜਾਣ ਲੱਗਾ ਹੈ ਅਤੇ ਉਸਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ ਹੈ। ਇਸ ਨੌਜਵਾਨ ਦਾ ਨਾਮ ਹੈ ਮੈਕ ਰਦਰਫੋਰਡ ਹੈ। ਜਿਸ ਨੇ ਲਗਭਗ 5 ਮਹੀਨੇ ਦੌਰਾਨ 250 ਘੰਟਿਆਂ ਵਿੱਚ ਹਵਾਈ ਜਹਾਜ਼ ਚਲਾ ਕੇ 52 ਮੁਲਕਾਂ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਮੈਕ ਰਦਰਫੋਰਡ ਇਕੱਲੇ ਸੀ। ਇਹ ਯਾਤਰਾ ਉਨ੍ਹਾਂ ਨੇ 23 ਮਾਰਚ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫ਼ੀਆ ਤੋਂ ਸ਼ੁਰੂ ਕੀਤੀ ਸੀ।

5 ਮਹੀਨੇ ਬਾਅਦ ਬੁੱਧਵਾਰ ਨੂੰ ਉਹ ਵਾਪਸ ਸੋਫ਼ੀਆ ਪਹੁੰਚ ਗਏ। ਇਸ ਸਮੇਂ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਉਨ੍ਹਾਂ ਨੂੰ ਤੁਰੰਤ 2 ਸਰਟੀਫਿਕੇਟ ਹਾਸਲ ਹੋਏ। ਇੱਥੇ ਦੱਸਣਾ ਬਣਦਾ ਹੈ ਕਿ 11 ਸਾਲ ਦੀ ਉਮਰ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਅਸਮਾਨ ਵਿੱਚ ਉੱਡਣ ਦੀ ਇੱਛਾ ਸੀ। ਅਖੀਰ ਇੱਕ ਦਿਨ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ। ਸਿਰਫ਼ ਸਵਾ 15 ਸਾਲ ਦੀ ਉਮਰ ਵਿੱਚ ਇਸ ਨੌਜਵਾਨ ਨੂੰ ਮਾਈਕ੍ਰੋਲਾਈਟ ਪਾਇਲਟ ਦਾ ਲਾ ਇ ਸੈਂ ਸ ਮਿਲ ਗਿਆ। ਇਹ ਵੀ ਇੱਕ ਰਿਕਾਰਡ ਸੀ ਕਿਉਂਕਿ ਉਹ ਸਭ ਤੋਂ ਘੱਟ ਉਮਰ ਦੇ ਪਾਇਲਟ ਬਣ ਗਏ ਸੀ।

ਇੱਥੇ ਦੱਸਣਾ ਬਣਦਾ ਹੈ ਕਿ ਮੈਕ ਰਦਰਫੋਰਡ ਦਾ ਜਨਮ 21 ਜੂਨ 2005 ਨੂੰ ਹੋਇਆ ਸੀ ਪਰ ਇੰਨੀ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਹੁਣ ਤਕ ਉਹ ਬੈਲਜੀਅਮ ਵਿੱਚ ਹੀ ਰਹਿੰਦੇ ਰਹੇ ਹਨ। ਆਪਣੀ ਯਾਤਰਾ ਦੌਰਾਨ ਭਾਵੇਂ ਉਨ੍ਹਾਂ ਨੂੰ ਅਨੇਕ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਆਪਣੇ ਉਦੇਸ਼ ਵਿਚ ਸਫਲ ਰਹੇ ਹਨ। ਅੱਜ ਉਨ੍ਹਾਂ ਦੀ ਵਿਸ਼ਵ ਪੱਧਰ ਤੇ ਪਛਾਣ ਬਣ ਚੁੱਕੀ ਹੈ। ਜੋ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

Leave a Reply

Your email address will not be published. Required fields are marked *