ਪਤੀ ਪਤਨੀ ਤੇ ਕੁੜੀ ਦੀ ਸਕੀਮ ਦੇਖ ਪੁਲਿਸ ਵੀ ਹੈਰਾਨ, ਚੁੱਕੀ ਫਿਰਦੇ ਸੀ ਨੌਜਵਾਨਾਂ ਦੀ ਮੋਤ ਦਾ ਸਮਾਨ

ਪੰਜਾਬ ਪੁਲਿਸ ਦੁਆਰਾ ਅਮਲ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਅੰਜਾਮ ਦਿੰਦੇ ਵਕਤ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ 2 ਔਰਤਾਂ ਅਤੇ ਇਕ ਵਿਅਕਤੀ ਨੂੰ 254 ਗ੍ਰਾਮ ਅਮਲ ਪਦਾਰਥ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਦੇ ਨਾਮ ਸੁਖਵਿੰਦਰ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ ਅਤੇ ਇਕ ਲੜਕੀ ਚਾਹਤ ਦੱਸੇ ਜਾ ਰਹੇ ਹਨ। ਪੁਲਿਸ ਨੇ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਹੈ।

ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮੁਖਬਰ ਦੁਆਰਾ ਦਿੱਤੀ ਸੂਹ ਦੇ ਅਧਾਰ ਤੇ ਦਾਣਾ ਮੰਡੀ ਫਿਰੋਜ਼ਪੁਰ ਸਿਟੀ ਤੋਂ ਇਕ ਆਲਟੋ ਕਾਰ ਵਿੱਚ ਸਵਾਰ ਉਪਰੋਕਤ ਤਿੰਨਾਂ ਨੂੰ ਕਾਬੂ ਕੀਤਾ ਹੈ। ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਤਰਨਤਾਰਨ ਦੇ ਰਹਿਣ ਵਾਲੇ ਹਨ ਜਦਕਿ ਲੜਕੀ ਚਾਹਤ ਅੰਮ੍ਰਿਤਸਰ ਨਾਲ ਸਬੰਧਤ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਤੋਂ 254 ਗ੍ਰਾਮ ਅਮਲ ਪਦਾਰਥ ਮਿਲਿਆ ਹੈ।

ਇਸ ਦੇ ਨਾਲ ਹੀ 2 ਫੋਨ, ਇਕ ਕੰਡਾ, ਛੋਟੀਆਂ ਛੋਟੀਆਂ ਲਿਫਾਫੀਆਂ ਅਤੇ ਰਬੜਾਂ ਮਿਲੀਆਂ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਲ ਪਦਾਰਥ ਛੋਟੀਆਂ ਛੋਟੀਆਂ ਲਿਫ਼ਾਫ਼ੀਆਂ ਵਿੱਚ ਪਾ ਕੇ ਅੱਗੇ ਸਪਲਾਈ ਕੀਤਾ ਜਾਣਾ ਸੀ। ਇਹ ਲੋਕ ਪਾਸੇ ਤੋਂ ਆ ਕੇ ਫਿਰੋਜ਼ਪੁਰ ਵਿਚ ਸਪਲਾਈ ਕਰਦੇ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ

ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਲੋਕ ਇਹ ਸਾਮਾਨ ਕਿਸ ਤੋਂ ਲਿਆਉਂਦੇ ਸਨ ਅਤੇ ਕਿਸ ਨੂੰ ਵੇਚਿਆ ਜਾਂਦਾ ਸੀ। ਇਨ੍ਹਾਂ ਤੋਂ ਪੁੱਛ ਗਿੱਛ ਦੌਰਾਨ ਹੋਰ ਵੀ ਜਾਣਕਾਰੀ ਹਾਸਲ ਹੋ ਸਕਦੀ ਹੈ। ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਪੁਲਿਸ ਦੀਆਂ ਨਜ਼ਰਾਂ ਵਿਚ ਇਹ ਇਕ ਅਹਿਮ ਪ੍ਰਾਪਤੀ ਹੈ ਕਿਉਂਕਿ ਇਹ ਲੋਕ ਇਸ ਪਦਾਰਥ ਦੀ ਵਿਕਰੀ ਕਰਦੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਅਮਲ ਪਦਾਰਥ ਦੀ ਵਜ੍ਹਾ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.