ਵਿਦੇਸ਼ ਤੋਂ ਆਈ ਇਕਲੋਤੇ ਪੁੱਤ ਦੀ ਮਾੜੀ ਖਬਰ, ਬੁੱਢੇ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

15 ਅਗਸਤ ਨੂੰ ਦੁਬਈ ਵਿਚ ਇਕ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਤਰਨਤਾਰਨ ਦੇ ਇੱਕ ਨੌਜਵਾਨ ਅਜਮੇਰ ਸਿੰਘ ਦੀ ਅਜੇ ਤੱਕ ਮ੍ਰਿਤਕ ਦੇਹ ਭਾਰਤ ਉਨ੍ਹਾਂ ਤੱਕ ਨਹੀਂ ਪਹੁੰਚੀ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੂੰ ਸ਼ਿਕਵਾ ਹੈ ਕਿ ਹੁਣ ਤੱਕ ਕਿਸੇ ਵੀ ਸੰਸਥਾ,ਪ੍ਰਸ਼ਾਸਨ ਜਾਂ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਮ੍ਰਿਤਕ ਅਜਮੇਰ ਸਿੰਘ ਆਪਣੇ ਪਿੱਛੇ 3 ਸਾਲ ਦੀ ਬੱਚੀ ਨੂੰ ਛੱਡ ਗਿਆ ਹੈ। ਜਦੋਂ ਉਹ ਵਿਦੇਸ਼ ਗਿਆ ਸੀ ਤਾਂ ਬੱਚੀ 2 ਮਹੀਨੇ ਦੀ ਸੀ। ਸੇਵਾ ਸਿੰਘ ਨੇ ਦੱਸਿਆ ਹੈ

ਕਿ ਅਜਮੇਰ ਸਿੰਘ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਿਆ ਸੀ। ਉੱਥੇ ਇੱਕ ਸੜਕ ਹਾਦਸੇ ਦੌਰਾਨ ਉਹ ਅੱਖਾਂ ਮੀਟ ਗਿਆ ਹੈ। ਅਜਮੇਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹੁਣ ਤੱਕ ਕਿਸੇ ਵੀ ਰਾਜਨੀਤਕ ਆਗੂ ਜਾਂ ਸੰਸਥਾ ਨੇ ਉਨ੍ਹਾਂ ਦੀ ਮੱਦਦ ਨਹੀਂ ਕੀਤੀ ਨਾ ਹੀ ਕੋਈ ਉਨ੍ਹਾਂ ਤੱਕ ਪਹੁੰਚਿਆ ਹੈ। ਸੇਵਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੀ ਕੁਝ ਬੰਦੇ ਉਧਰੋਂ ਮ੍ਰਿਤਕ ਦੇਹ ਭਾਰਤ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ

ਕਿ ਅਜਮੇਰ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਜਿੱਥੇ ਉਸ ਨਾਲ ਸੜਕ ਹਾਦਸਾ ਵਾਪਰ ਗਿਆ ਅਤੇ ਉਸ ਦੀ ਜਾਨ ਚਲੀ ਗਈ। ਸਰਕਾਰ ਅਤੇ ਪ੍ਰਸ਼ਾਸਨ ਨੇ ਹੁਣ ਤੱਕ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਜਦਕਿ ਮੱਦਦ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਅਜਮੇਰ ਸਿੰਘ ਦਾ ਪਿਤਾ ਗੁਰਬਚਨ ਸਿੰਘ ਫੌਜ ਵਿੱਚ ਸ਼ਹੀਦ ਹੋ ਗਿਆ ਸੀ। ਉਸ ਦਾ ਤਾਇਆ ਵੀ ਫੌਜ ਵਿਚ ਸੂਬੇਦਾਰ ਮੇਜਰ ਸੀ ਅਤੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ।

ਇਸ ਤਰ੍ਹਾਂ ਇਸ ਪਰਿਵਾਰ ਨੇ ਮੁਲਕ ਲਈ ਕੁਰਬਾਨੀ ਕੀਤੀ ਹੈ। ਇਸ ਵਿਅਕਤੀ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅਜਮੇਰ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਤਕ ਪਹੁੰਚਾਈ ਜਾਵੇ ਅਤੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਅਜਮੇਰ ਸਿੰਘ ਦੁਬਈ ਗਿਆ ਸੀ ਤਾਂ ਉਸ ਦੀ ਬੱਚੀ 2 ਮਹੀਨੇ ਦੀ ਸੀ। ਹੁਣ ਇਹ ਬੱਚੀ 3 ਸਾਲ ਦੀ ਹੋ ਗਈ ਹੈ। ਉਸ ਨੇ ਹੁਣ ਤੱਕ ਆਪਣੇ ਪਿਤਾ ਦਾ ਮੂੰਹ ਨਹੀਂ ਦੇਖਿਆ। ਸਰਕਾਰ ਨੂੰ ਇਸ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.