ਸੋਨਾਲੀ ਫੋਗਾਟ ਦੇ ਮਾਮਲੇ ਚ ਵੱਡਾ ਮੋੜ, ਪਰਿਵਾਰ ਦੇ ਮੈਂਬਰ ਨੇ ਕੀਤਾ ਹੈਰਾਨੀਜਨਕ ਖੁਲਾਸਾ

ਪਿਛਲੇ ਦਿਨੀਂ 23 ਅਗਸਤ ਨੂੰ ਦਿਲ ਦਾ ਦੌਰਾ ਪੈ ਜਾਣ ਨਾਲ ਗੋਆ ਵਿੱਚ ਅੱਖਾਂ ਮੀਟ ਜਾਣ ਵਾਲੀ ਭਾਜਪਾ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੇ ਮਾਮਲੇ ਵਿੱਚ ਨਵੇਂ ਅਪਡੇਟ ਆਈ ਹੈ। ਪਹਿਲਾਂ ਉਨ੍ਹਾਂ ਦੀ ਭੈਣ ਰਮਨ ਨੇ ਦੋਸ਼ ਲਗਾਏ ਸੀ ਕਿ ਸੋਨਾਲੀ ਫੋਗਾਟ ਦੀ ਜਾਨ ਕੁਦਰਤੀ ਤੌਰ ਤੇ ਨਹੀਂ ਗਈ। ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੇ ਬੇਚੈਨੀ ਮਹਿਸੂਸ ਕੀਤੀ ਸੀ। ਹੁਣ ਸੋਨਾਲੀ ਫੋਗਾਟ ਦੇ ਕਰੀਬੀ ਰਿਸ਼ਤੇਦਾਰ ਐਡਵੋਕੇਟ ਵਿਕਾਸ ਨੇ ਵੀ ਸੋਨਾਲੀ ਫੋਗਾਟ ਦੇ ਪਰਸਨਲ ਸੈਕਟਰੀ ਸੁਧੀਰ ਸਾਂਗਵਾਨ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਵਿਕਾਸ ਦੀ ਦਲੀਲ ਹੈ ਕਿ ਫਾਰਮ ਹਾਊਸ ਤੋਂ ਲੈਪਟਾਪ ਅਤੇ ਕੁਝ ਹੋਰ ਸਾਮਾਨ ਨਹੀਂ ਮਿਲ ਰਿਹਾ। ਇਸ ਲੈਪਟਾਪ ਵਿੱਚ ਜ਼ਰੂਰੀ ਡਾਟਾ ਅਤੇ ਜ਼ਮੀਨ ਜਾਇਦਾਦ ਦੇ ਕਾਗਜ਼ ਸਨ। ਸੁਧੀਰ ਸਾਂਗਵਾਨ ਤੇ ਵਾਰ ਵਾਰ ਬਿਆਨ ਬਦਲਣ ਦੇ ਵੀ ਦੋਸ਼ ਲਗਾਏ ਜਾ ਰਹੇ ਹਨ। ਅੰਜੁਨਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਸੋਨਾਲੀ ਫੋਗਾਟ ਦੀ ਤਬੀਅਤ ਖ਼ ਰਾ ਬ ਹੋਣ ਕਾਰਨ ਉਨ੍ਹਾਂ ਨੂੰ ਅੰਜੁਨਾ ਵਿਖੇ ਹਸਪਤਾਲ ਵਿਚ ਲਿਜਾਇਆ ਗਿਆ ਸੀ।

ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸੋਨਾਲੀ ਫੋਗਾਟ ਨੇ ਰਾਜਨੀਤੀ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ। 2008 ਵਿੱਚ ਉਹ ਰਾਜਨੀਤੀ ਵਿੱਚ ਆ ਗਏ ਅਤੇ 2019 ਦੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਆਦਮਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨਾਲ ਮੁਕਾਬਲਾ ਕੀਤਾ। ਇਸ ਚੋਣ ਵਿਚ ਉਨ੍ਹਾਂ ਨੂੰ 29471 ਵੋਟਾਂ ਘੱਟ ਮਿਲੀਆਂ ਅਤੇ ਕੁਲਦੀਪ ਬਿਸ਼ਨੋਈ ਚੋਣ ਜਿੱਤ ਗਏ।

ਇਸ ਤੋਂ ਬਾਅਦ ਵੀ ਸੋਨਾਲੀ ਫੋਗਾਟ ਇਸ ਹਲਕੇ ਵਿੱਚ ਸਰਗਰਮ ਰਹੇ। ਜੂਨ 2020 ਵਿਚ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਸੁਲਤਾਨ ਸਿੰਘ ਤੇ ਸ਼ਰ੍ਹੇਆਮ ਸੈਂਡਲ ਫੇਰ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਉੱਛਲਿਆ ਸੀ। ਟਿਕ ਟਾਕ ਤੋਂ ਬਾਅਦ ਸੋਨਾਲੀ ਫੋਗਾਟ ਇੰਸਟਾਗ੍ਰਾਮ ਤੇ ਸਰਗਰਮ ਹੋ ਗਏ। ਇੰਸਟਾਗ੍ਰਾਮ ਤੇ ਉਨ੍ਹਾਂ ਨੂੰ 8.88 ਲੱਖ ਲੋਕਾਂ ਨੇ ਫਾਲੋ ਕੀਤਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਬਿੱਗ ਬੌਸ ਵਿੱਚ ਵੀ ਹਾਜ਼ਰੀ ਲਗਵਾਈ।

Leave a Reply

Your email address will not be published.