ਘਰ ਚ ਸੁੱਤੇ ਟੱਬਰ ਨਾਲ ਹੋ ਗਿਆ ਵੱਡਾ ਕਾਂਡ, ਅੱਧੀ ਰਾਤ ਨੂੰ ਘਰ ਚ ਫਸਿਆ ਟੱਬਰ

ਨਾਭਾ ਦੇ ਮੁਹੱਲਾ ਕਰਤਾਰਪੁਰ ਦੇ ਇੱਕ ਘਰ ਵਿੱਚ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਦੇ 3 ਜੀਅ ਅੱਗ ਦੀ ਲਪੇਟ ਵਿਚ ਆ ਗਏ। ਮੁਹੱਲਾ ਵਾਸੀਆਂ ਅਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਪਰਿਵਾਰ ਦੀ ਇੱਕ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਕਮਰਾ ਉਪਰ ਹੈ ਜਦਕਿ ਉਨ੍ਹਾਂ ਦੀ ਦਰਾਣੀ ਅਤੇ ਸੱਸ ਥੱਲੇ ਰਹਿੰਦੀਆਂ ਹਨ। ਜਦੋਂ ਕੋਠੇ ਤੋਂ ਉਤਰ ਕੇ ਸਵੇਰੇ ਉਹ ਥੱਲੇ ਆਈ ਤਾਂ ਅੱਗ ਲੱਗੀ ਹੋਈ ਸੀ।

ਉਨ੍ਹਾਂ ਦੀ ਸੱਸ, ਦਰਾਣੀ ਅਤੇ ਦਰਾਣੀ ਦਾ ਪੁੱਤਰ ਅੰਦਰ ਫਸ ਗਏ। ਉਹ ਬਾਹਰ ਨਹੀਂ ਸੀ ਨਿਕਲ ਸਕਦੇ ਕਿਉਂਕਿ ਅੱਗੇ ਸਿਲੰਡਰ ਪਿਆ ਸੀ। ਇਸ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚਾਹ ਦਾ ਕੰਮ ਹੈ। ਇਸ ਲਈ ਉਨ੍ਹਾਂ ਦੇ ਘਰ ਕਈ ਸਿਲੰਡਰ ਭਰੇ ਹੋਏ ਪਏ ਸਨ ਪਰ ਇਨ੍ਹਾਂ ਨੂੰ ਅੱਗ ਲੱਗਣ ਤੋਂ ਬਚਾਅ ਰਿਹਾ। ਉਨ੍ਹਾਂ ਸਾਰਿਆਂ ਨੇ ਮਿਲ ਕੇ ਅੱਗ ਬੁਝਾਈ। ਉਨ੍ਹਾਂ ਦੀ ਸੱਸ, ਦਰਾਣੀ ਅਤੇ ਦਰਾਣੀ ਦੇ ਪੁੱਤਰ ਨੂੰ ਹਸਪਤਾਲ ਪਹੁੰਚਾਇਆ ਗਿਆ।

ਇਸ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਦਰਾਣੀ ਦੇ ਪੁੱਤਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਸੱਸ ਨੂੰ ਆਕਸੀਜਨ ਲਗਾਈ ਗਈ ਹੈ। ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਪਰਿਵਾਰ ਦੇ ਬਜ਼ੁਰਗ ਮੰਗਤ ਰਾਮ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਸਵੇਰੇ ਬਰੈੱਡ ਬਣਾਉਣ ਲੱਗੇ ਤਾਂ ਅੱਗ ਲੱਗ ਗਈ ਜੋ ਸਾਰੇ ਘਰ ਵਿਚ ਫੈਲ ਗਈ। ਉਨ੍ਹਾਂ ਦੀ ਨੂੰਹ, ਭਰਜਾਈ ਅਤੇ ਇਕ ਬੱਚਾ ਅੱਗ ਦੀ ਲਪੇਟ ਵਿਚ ਆ ਗਏ। ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬੱਚੇ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।

ਇਕ ਹੋਰ ਬਜ਼ੁਰਗ ਦੇ ਦੱਸਣ ਮੁਤਾਬਕ ਮਕਾਨ ਦੇ ਹੇਠਲੇ ਹਿੱਸੇ ਵਿੱਚ ਕੁਝ ਵੀ ਨਹੀਂ ਬਚਿਆ। ਏ ਸੀ, ਵਾਸ਼ਿੰਗ ਮਸ਼ੀਨ, ਟੀ ਵੀ ਅਤੇ ਅਲਮਾਰੀ ਆਦਿ ਸਭ ਕੁਝ ਸੜ ਗਿਆ। ਮੰਗਤ ਰਾਮ ਦੀ ਜੇਬ ਵਿੱਚ 30 ਹਜ਼ਾਰ ਰੁਪਏ ਸਨ। ਉਹ ਵੀ ਅੱਗ ਦੀ ਭੇਟ ਚੜ੍ਹ ਗਏ। ਬਜ਼ੁਰਗ ਦਾ ਕਹਿਣਾ ਹੈ ਕਿ ਪਰਿਵਾਰ ਦੇ 2 ਜੀਅ ਇੱਥੇ ਹਸਪਤਾਲ ਵਿੱਚ ਪਏ ਹਨ ਅਤੇ ਬੱਚੇ ਨੂੰ ਪਟਿਆਲੇ ਭੇਜ ਦਿੱਤਾ ਹੈ। ਸਾਰੇ ਮੁਹੱਲੇ ਵਾਲਿਆਂ ਨੇ ਮਿਲ ਕੇ ਅੱਗ ਬੁਝਾਈ। ਘਟਨਾ ਲਗਭਗ 6-20 ਵਜੇ ਦੀ ਹੈ। ਫੋਨ ਕਰਨ ਤੇ ਫਾਇਰ ਬ੍ਰਿਗੇਡ ਵੀ ਆ ਗਈ।

ਇਹ ਪਰਿਵਾਰ ਚਾਹ ਦੀ ਦੁਕਾਨ ਕਰਦਾ ਹੈ। ਜਿਸ ਕਰਕੇ ਘਰ ਵਿੱਚ ਭਰੇ ਹੋਏ 4-5 ਸਿਲੰਡਰ ਪਏ ਸਨ। ਇੱਕ ਕਰਮਚਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ 6-30 ਵਜੇ ਫੋਨ ਤੇ ਜਾਣਕਾਰੀ ਮਿਲੀ ਸੀ ਕਿ ਕਰਤਾਰਪੁਰ ਮੁਹੱਲੇ ਵਿਚ ਅੱਗ ਲੱਗ ਗਈ ਹੈ। ਉਨ੍ਹਾਂ ਨੇ ਆ ਕੇ ਦੇਖਿਆ ਅੱਗ ਕਾਫੀ ਜ਼ਿਆਦਾ ਸੀ। ਸਭ ਤੋਂ ਪਹਿਲਾਂ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ। ਸਾਰੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਅੱਗ ਬੁਝਾਈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਕਈ ਜੀਅ ਅੱਗ ਦੀ ਲਪੇਟ ਵਿੱਚ ਆਏ ਹਨ। ਘਰ ਦਾ ਸਾਰਾ ਸਾਮਾਨ ਸੜ ਚੁੱਕਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.