ਪੰਜਾਬ ਮੰਤਰੀ ਮੰਡਲ ਦੀ ਹੋਈ ਬੈਠਕ, ਲਏ ਗਏ ਵੱਡੇ ਅਹਿਮ ਫੈਸਲੇ

ਪੰਜਾਬ ਮੰਤਰੀ ਮੰਡਲ ਦੀ ਸਕੱਤਰੇਤ ਵਿਖੇ ਹੋਈ ਬੈਠਕ ਵਿਚ ਨਵੀਂ ਅਨਾਜ ਲੇਬਰ ਨੀਤੀ ਅਤੇ ਸੋਧੀ ਅਨਾਜ ਟਰਾਂਸਪੋਰਟ ਨੀਤੀ ਸਬੰਧੀ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2022 ਝੋਨੇ ਦੀ ਖ਼ਰੀਦ ਅਤੇ ਮਿਲਿੰਗ ਨੂੰ ਮੁੱਖ ਰੱਖ ਕੇ ਬਣਾਈ ਗਈ ਨਵੀਂ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਢੋਆ ਢੁਆਈ ਲਈ ਜਿਹੜੇ ਵੀ ਵਾਹਨ ਦੀ ਵਰਤੋਂ ਹੋਵੇਗੀ, ਉਸ ਵਿਚ ਵਾਹਨ ਟਰੈਕਿੰਗ ਪ੍ਰਣਾਲੀ ਦਾ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਨਵੀਂ ਅਨਾਜ ਲੇਬਰ ਸਕੀਮ ਅਧੀਨ ਲੇਬਰ ਐਸੋਸੀਏਸ਼ਨਾਂ ਦੀ ਹਿੱਸੇਦਾਰੀ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਹੁਣ ਤਕ ਲੇਬਰ ਅਤੇ ਟਰਾਂਸਪੋਰਟ ਦੇ ਮਾਮਲੇ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਚਲਾਇਆ ਜਾ ਰਿਹਾ ਸੀ ਪਰ ਇਸ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਹੁਣ ਇਸ ਦੀ ਥਾਂ ਲੇਬਰ ਐਸੋਸੀਏਸ਼ਨਾਂ ਲੈ ਲੈਣਗੀਆਂ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਟੈਂਡਰ ਲੈਣ ਦੇ ਮਾਮਲੇ ਵਿੱਚ ਦਸਤੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਹੁਣ ਜ਼ਰੂਰਤ ਨਹੀਂ ਰਹੇਗੀ। ਇਸ ਦੇ ਨਾਲ ਹੀ ਟਰੱਕਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਮਜ਼ਦੂਰਾਂ ਦੇ ਆਧਾਰ ਨੰਬਰ ਦੇ ਵੇਰਵੇ ਦੇਣਾ ਵੀ ਜ਼ਰੂਰੀ ਨਹੀਂ ਹੋਵੇਗਾ।

ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਕਈ ਵਾਰ ਇਸ ਮਾਮਲੇ ਵਿੱਚ ਕੋਈ ਕਮੀ ਰਹਿ ਜਾਣ ਕਾਰਨ ਬੋਲੀ ਰੱਦ ਕਰਨੀ ਪੈ ਜਾਂਦੀ ਸੀ। ਹੁਣ ਜਿਸ ਕਲੱਸਟਰ ਦਾ ਟੈਂਡਰ ਹੋਵੇਗਾ ਉਸ ਦਾ ਆਕਾਰ 50 ਹਜ਼ਾਰ ਮੀਟਰਕ ਟਨ ਤੋਂ ਵੱਧ ਨਹੀਂ ਹੋਵੇਗਾ, ਜੋ ਕਿ ਪਹਿਲਾਂ 5 ਹਜ਼ਾਰ ਮੀਟਰਿਕ ਟਨ ਤੋਂ 2 ਲੱਖ ਮੀਟਰਕ ਟਨ ਤਕ ਕਲੱਸਟਰ ਦਾ ਆਕਾਰ ਸੀ। ਇਸ ਤਰ੍ਹਾਂ ਹੁਣ ਇਸ ਨੀਤੀ ਵਿੱਚ ਕਾਫੀ ਬਦਲਾਅ ਕਰ ਦਿੱਤਾ ਗਿਆ ਹੈ।

Leave a Reply

Your email address will not be published.