ਮਾਂ ਦੇਖਦੀ ਸੀ ਲਾਡਲੇ ਪੁੱਤ ਦੇ ਵਿਆਹ ਦੇ ਸੁਪਨੇ, ਜਦ ਦੇਖੀ ਪੁੱਤ ਦੀ ਲਾਸ਼ ਤਾਂ ਕਮਲੀ ਹੋਈ ਮਾਂ

ਗੁਰਦਾਸਪੁਰ ਦੇ ਅਬਰੋਲ ਹਸਪਤਾਲ ਵਿੱਚ ਇਕ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਤੂਲ ਫੜ ਗਿਆ ਹੈ। ਨੌਜਵਾਨ ਦੀ ਉਮਰ 20 ਸਾਲ ਸੀ। ਪਰਿਵਾਰ ਇਸ ਮਾਮਲੇ ਲਈ ਹਸਪਤਾਲ ਦੇ ਡਾਕਟਰਾਂ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਇਸ ਮਾਮਲੇ ਵਿਚ ਹਸਪਤਾਲ ਦਾ ਪੱਖ ਜਾਂ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਮ੍ਰਿਤਕ ਨੌਜਵਾਨ ਦੀ ਮਾਂ ਕਮਲਜੀਤ ਨੇ ਦੱਸਿਆ ਹੈ ਕਿ ਕਬਜ ਦੀ ਵਜ੍ਹਾ ਕਾਰਨ ਰਾਤ 11 ਵਜੇ ਉਹ ਆਪਣੇ ਪੁੱਤਰ ਨੂੰ ਇੱਥੇ ਲੈ ਕੇ ਆਏ ਸੀ।

ਡਾਕਟਰ ਉਨ੍ਹਾਂ ਨੂੰ ਕਹਿਣ ਲੱਗੇ ਕਿ ਉਨ੍ਹਾਂ ਦਾ ਬੱਚਾ ਠੀਕ ਹੋ ਜਾਵੇਗਾ। ਡਾਕਟਰਾਂ ਨੇ ਬੱਚੇ ਦੇ ਅੰਦਰ ਪਾਈਪ ਪਾਈ। ਕਮਲਜੀਤ ਦੇ ਦੱਸਣ ਮੁਤਾਬਕ ਰਾਤ ਸਮੇਂ ਉਹ ਪਤੀ ਪਤਨੀ ਆਪਣੇ ਪੁੱਤਰ ਦੇ ਕੋਲ ਰਹੇ। ਉਨ੍ਹਾਂ ਦਾ ਪੁੱਤਰ ਰਾਤ ਸਮੇਂ ਵਧੀਆ ਗੱਲਾਂ ਕਰਦਾ ਰਿਹਾ। ਉਹ ਕਹਿ ਰਿਹਾ ਸੀ ਕਿ ਉਹ ਹੁਣ ਬਿਲਕੁਲ ਠੀਕ ਹੈ ਅਤੇ ਉਹ ਸਵੇਰੇ ਛੁੱਟੀ ਲੈ ਕੇ ਘਰ ਚਲੇ ਜਾਣਗੇ। ਕਮਲਜੀਤ ਨੇ ਦੱਸਿਆ ਕਿ ਗਰਮੀ ਹੋਣ ਕਾਰਨ ਉਹ ਸਵੇਰੇ ਥੱਲੇ ਆ ਗਏ। ਡਾ ਉਨ੍ਹਾਂ ਦੇ ਪਤੀ ਨੂੰ ਕਹਿਣ ਲੱਗੇ

ਕਿ ਆਪਣੀ ਪਤਨੀ ਨੂੰ ਬੁਲਾ ਲਿਆਓ। ਜਦੋਂ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਬੁਲਾਉਣ ਲਈ ਥੱਲੇ ਆ ਗਏ ਤਾਂ ਪਿੱਛੋਂ ਉਨ੍ਹਾਂ ਦੇ ਪੁੱਤਰ ਦੇ ਟੀ ਕਾ ਲਗਾ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਦੇ ਪੁੱਤਰ ਦੀ ਹਾਲਤ ਖ਼ਰਾਬ ਹੋ ਗਈ। ਉਸ ਨੂੰ ਸਾਰਾ ਦਿਨ ਮਸ਼ੀਨ ਵਿੱਚ ਲਗਾਈ ਰੱਖਿਆ। ਕਮਲਜੀਤ ਦੀ ਭੈਣ ਨੇ ਦੱਸਿਆ ਹੈ ਕਿ ਲੜਕਾ ਚੰਗਾ ਭਲਾ ਸੀ। ਉਸ ਨੇ ਰਾਤ ਨੂੰ ਰੋਟੀ ਖਾਧੀ ਹੈ। ਹਸਪਤਾਲ ਵਾਲਿਆਂ ਨੇ ਉਸ ਦੀ ਜਾਨ ਲੈ ਲਈ ਹੈ। ਬੱਚੇ ਦੀ ਉਮਰ 20 ਸਾਲ ਸੀ। ਮ੍ਰਿਤਕ ਬੱਚੇ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ

ਕਿ ਉਨ੍ਹਾਂ ਦਾ ਪੁੱਤਰ ਗੱਡੀ ਵਿੱਚ ਗੱਲਾਂ ਕਰਦਾ ਆਇਆ ਹੈ। ਗੱਡੀ ਵਿੱਚੋਂ ਉਤਰ ਕੇ ਉਹ ਤੁਰ ਕੇ ਹਸਪਤਾਲ ਵਿਚ ਗਿਆ। ਉਸ ਦੇ ਪੇਟ ਵਿੱਚ ਗੈਸ ਸੀ। ਡਾਕਟਰਾਂ ਨੇ ਉਨ੍ਹਾਂ ਤੋਂ ਦਸਤਖ਼ਤ ਕਰਵਾ ਲਏ। ਮ੍ਰਿਤਕ ਦੇ ਭਰਾ ਗੁਲਸ਼ਨ ਕੁਮਾਰ ਦਾ ਕਹਿਣਾ ਹੈ ਕਿ ਕੱਲ੍ਹ ਉਨ੍ਹਾਂ ਦਾ ਭਰਾ ਠੀਕ ਠਾਕ ਸੀ ਅਤੇ ਤੁਰਦਾ ਸੀ। ਅਬਰੋਲ ਹਸਪਤਾਲ ਵਾਲਿਆਂ ਨੇ ਉਸ ਦੇ ਮੂੰਹ ਰਾਹੀਂ ਪਾਈਪ ਪਾਈ ਹੈ। ਗੁਲਸ਼ਨ ਕੁਮਾਰ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਹੀਰੇ ਵਰਗਾ ਭਰਾ ਉਨ੍ਹਾਂ ਤੋਂ ਸਦਾ ਲਈ ਅਲੱਗ ਕਰ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.