ਸੜਕ ਹਾਦਸੇ ਚ ਗਈ 2 ਮੁੰਡਿਆਂ ਦੀ ਜਾਨ, ਇਕ ਦਾ ਹੋਇਆ ਸੀ ਨਵਾਂ ਨਵਾਂ ਵਿਆਹ

ਫਗਵਾੜਾ ਵਿਖੇ ਇਕ ਕਾਰ ਅਤੇ ਟਰੱਕ ਦੇ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ ਹੈ। ਜਿਸ ਵਿੱਚ ਕਾਰ ਬੁ ਰੀ ਤਰ੍ਹਾਂ ਨੁ ਕ ਸਾ ਨੀ ਗਈ। ਇਸ ਹਾਦਸੇ ਵਿੱਚ 2 ਨੌਜਵਾਨਾਂ ਦੀ ਜਾਨ ਚਲੀ ਗਈ। ਦੋਵੇਂ ਹੀ ਮਿ੍ਤਕ ਆਸ਼ਰਮ ਵਿੱਚ ਰਹਿੰਦੇ ਸਨ। ਹਾਦਸਾ ਰਾਤ ਸਮੇਂ ਵਾਪਰਿਆ ਹੈ। ਪੁਲਿਸ ਨੇ ਹੀ ਆਸ਼ਰਮ ਵਿੱਚ ਪਹੁੰਚ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਪਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਸ਼ਰਮ ਵਿੱਚ ਬੱਚਿਆਂ ਨੂੰ ਕੰਪਿਊਟਰ ਸਿਖਾਉਣ ਦਾ ਕੰਮ ਕਰਦੇ ਹਨ।

ਉਨ੍ਹਾਂ ਦੀ ਰਿਹਾਇਸ਼ ਆਸ਼ਰਮ ਵਿਚ ਨਹੀਂ ਹੈ। ਉਹ ਆਸ਼ਰਮ ਤੋਂ ਬਾਹਰ ਰਹਿੰਦੇ ਹਨ। ਪਰਮਿੰਦਰ ਸਿੰਘ ਦੇ ਦੱਸਣ ਮੁਤਾਬਕ ਜਸਵਿੰਦਰ ਸਿੰਘ ਅਤੇ ਸੋਨੂੰ ਖਾਣਾ ਖਾਣ ਲਈ ਰਾਤ ਸਮੇਂ ਆਸ਼ਰਮ ਵਿੱਚੋਂ ਗਏ ਸਨ। ਇਸ ਦੌਰਾਨ ਹੀ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਨੂੰ 2 ਵਜੇ ਪੁਲਿਸ ਨੇ ਹੀ ਆ ਕੇ ਆਸ਼ਰਮ ਵਿਚ ਇਹ ਜਾਣਕਾਰੀ ਦਿੱਤੀ। ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਕ ਵਿਅਕਤੀ ਦੀ ਘਟਨਾ ਸਥਾਨ ਤੇ ਹੀ ਜਾਨ ਚਲੀ ਗਈ ਜਦਕਿ ਦੂਸਰੇ ਨੇ ਸਿਵਲ ਹਸਪਤਾਲ ਫਗਵਾੜਾ ਵਿੱਚ ਜਾ ਕੇ ਅੱਖਾਂ ਮੀਟ ਲਈਆਂ।

ਮਿ੍ਤਕਾਂ ਦੇ ਨਾਮ ਜਸਵਿੰਦਰ ਸਿੰਘ ਅਤੇ ਸੋਨੂੰ ਸਨ। ਪਰਮਿੰਦਰ ਸਿੰਘ ਦੇ ਦੱਸਣ ਮੁਤਾਬਕ ਜਸਵਿੰਦਰ ਸਿੰਘ ਆਸ਼ਰਮ ਵਿੱਚ ਕਲਰਕ ਵਜੋਂ ਕੰਮ ਕਰਦਾ ਸੀ। ਮਾਤਾ ਪਿਤਾ ਨਾ ਹੋਣ ਕਾਰਨ ਉਹ ਆਸ਼ਰਮ ਵਿੱਚ ਹੀ ਪਲਿਆ ਸੀ ਅਤੇ ਉੱਥੇ ਹੀ ਰਹਿੰਦਾ ਸੀ। ਅਜੇ 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਇਸ ਕਰਕੇ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.