ਅੱਧੀ ਰਾਤ ਭੌਂਕਣ ਲੱਗੇ ਕੁੱਤੇ, ਔਰਤ ਨੇ ਉੱਠ ਕੇ ਦੇਖਿਆ ਤਾਂ ਉੱਡ ਗਏ ਹੋਸ਼, ਸਾਰੇ ਟੱਬਰ ਨੂੰ ਪੈ ਗਈਆਂ ਭਾਜੜਾਂ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗਡ਼੍ਹ ਵਿੱਚ ਰਾਤ ਸਮੇਂ ਵਾਪਰੀ ਘਟਨਾ ਨੇ ਪੂਰੇ ਇਲਾਕੇ ਦੇ ਲੋਕਾਂ ਦੀ ਰਾਤੀਂ ਨੀਂਦ ਉਡਾ ਦਿੱਤੀ ਹੈ। ਹਰ ਕੋਈ ਰਾਤ ਨੂੰ ਵਾਰ ਵਾਰ ਉੱਠ ਕੇ ਦੇਖਦਾ ਹੈ ਕਿ ਘਰ ਵਿੱਚ ਸਭ ਠੀਕ ਠਾਕ ਤਾਂ ਹੈ? ਅਸਲ ਵਿੱਚ ਇੱਥੇ ਇਕ ਪਰਿਵਾਰ ਦੇ ਘਰ ਵਿੱਚੋਂ ਰਾਤ ਸਮੇਂ ਕੋਈ ਨਾਮਾਲੂਮ ਵਿਅਕਤੀ ਢਾਈ ਤੋਂ ਪੌਣੇ 3 ਲੱਖ ਰੁਪਏ ਨਕਦ ਅਤੇ ਲਗਭਗ 35 ਤੋਲੇ ਸੋਨਾ ਚੁੱਕ ਕੇ ਲੈ ਗਏ ਹਨ। ਰਾਤ ਸਮੇਂ ਬਲਵੰਤ ਸਿੰਘ ਦਾ ਪਰਿਵਾਰ ਵਿਹਡ਼ੇ ਵਿਚ ਸੁੱਤਾ ਪਿਆ ਸੀ।

ਇਨ੍ਹਾਂ ਦਾ ਇਕ ਬੱਚਾ ਰਾਤ ਨੂੰ ਠੰਡ ਲੱਗਣ ਕਾਰਨ ਅੰਦਰ ਪੈਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਜਾਲੀ ਵਾਲਾ ਦਰਵਾਜ਼ਾ ਨਹੀਂ ਖੁੱਲ੍ਹਿਆ ਕਿਉਂਕਿ ਉਸ ਨੂੰ ਅੰਦਰੋਂ ਕੁੰਡੀ ਲਗਾ ਦਿੱਤੀ ਗਈ ਸੀ। ਇਸ ਬੱਚੇ ਦੀ ਮਾਂ ਨੇ ਵੀ ਕੋਸ਼ਿਸ਼ ਕੀਤੀ ਪਰ ਅਖ਼ੀਰ ਇਹ ਮੁੜ ਬਾਹਰ ਹੀ ਸੌਂ ਗਏ। ਜਦੋਂ ਇਨ੍ਹਾਂ ਦਾ ਕੁੱਤਾ ਭੌਂਕ ਰਿਹਾ ਸੀ ਤਾਂ ਬਲਵੰਤ ਸਿੰਘ ਨੇ ਉੱਠ ਕੇ ਆਲੇ ਦੁਆਲੇ ਦੇਖਿਆ ਪਰ ਕੁਝ ਨਜ਼ਰ ਨਹੀਂ ਆਇਆ। ਜਦੋਂ ਸਵੇਰੇ ਪਰਿਵਾਰ ਦੀ ਔਰਤ ਉੱਠ ਕੇ ਚਾਹ ਬਣਾਉਣ ਲੱਗੀ ਤਾਂ ਰਸੋਈ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਉਸ ਦੇ ਹੋਸ਼ ਉੱਡ ਗਏ।

ਉਸ ਨੇ ਸਾਰੇ ਪਰਿਵਾਰ ਨੂੰ ਜਗਾਇਆ। ਜਦੋਂ ਪਰਿਵਾਰ ਨੇ ਅੰਦਰ ਜਾ ਕੇ ਦੇਖਿਆ ਤਾਂ ਪੇਟੀ, ਟਰੰਕ, 2 ਸੰਦੂਕ ਅਤੇ ਇੱਕ ਅਲਮਾਰੀ ਦੇ ਤਾਲੇ ਟੁੱਟੇ ਪਏ ਸਨ। ਇਨ੍ਹਾਂ ਵਿੱਚੋਂ ਸਾਰਾ ਕੱਪੜਾ ਕੱਢ ਕੇ ਬਾਹਰ ਖਿਲਾਰਿਆ ਹੋਇਆ ਸੀ। ਪਰਿਵਾਰ ਦੇ ਢਾਈ ਤੋਂ ਪੌਣੇ 3 ਲੱਖ ਰੁਪਏ ਅਤੇ ਲਗਭਗ 35 ਤੋਲੇ ਸੋਨਾ ਲਾਪਤਾ ਸੀ। ਜਿਸ ਨੂੰ ਦੇਖ ਕੇ ਬਲਵੰਤ ਸਿੰਘ ਦੀ 85-90 ਸਾਲ ਦੀ ਬਜ਼ੁਰਗ ਮਾਂ ਅਤੇ ਭਰਜਾਈ ਡਿੱਗ ਪਈਆਂ। ਪਰਿਵਾਰ ਵੱਲੋਂ ਉਨ੍ਹਾਂ ਨੂੰ ਹੌਸਲਾ ਦਿੱਤਾ ਗਿਆ।

ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਘਰਾਂ ਦਾ ਇਕ ਵਿਅਕਤੀ ਰਾਤ ਸਮੇਂ ਹੱਥ ਵਿਚ ਬੈਟਰੀ ਫੜ ਕੇ ਮੋਟਰ ਚਲਾਉਣ ਲਈ ਗਿਆ ਸੀ। ਰਸਤੇ ਵਿਚ ਉਸ ਨੂੰ 4 ਵਿਅਕਤੀ ਮਿਲੇ। ਜਿਨ੍ਹਾਂ ਨੇ ਉਸ ਨੂੰ ਬੈਟਰੀ ਬੰਦ ਕਰਨ ਦੀ ਹਦਾਇਤ ਕੀਤੀ। ਇਸ ਤੋਂ ਬਾਅਦ ਮੋਟਰ ਚਲਾਉਣ ਗਏ, ਇਸ ਵਿਅਕਤੀ ਨੇ ਪਾਸੇ ਹੋ ਕੇ ਆਪਣੇ ਮੋਬਾਈਲ ਫੋਨ ਤੋਂ ਕਈ ਘਰਾਂ ਨੂੰ ਚੌਕਸ ਕੀਤਾ ਕਿ 4 ਵਿਅਕਤੀ ਘੁੰਮ ਰਹੇ ਹਨ। ਹੋ ਸਕਦਾ ਹੈ ਇਹ ਮੋਟਰਾਂ ਚੋਰੀ ਕਰਨ ਵਾਲੇ ਹੋਣ। ਇਸ ਲਈ ਮੋਟਰਾਂ ਦਾ ਧਿਆਨ ਰੱਖਿਆ ਜਾਵੇ।

ਫੋਨ ਸੁਣਨ ਵਾਲ਼ਿਆਂ ਨੇ ਮੋਟਰਾਂ ਤੇ ਚੱਕਰ ਲਗਾਇਆ ਪਰ ਕਾਰਵਾਈ ਬਲਵੰਤ ਸਿੰਘ ਦੇ ਘਰ ਵਿਚ ਹੋ ਗਈ। ਬਲਵੰਤ ਸਿੰਘ ਦਾ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ। ਇਹ ਘਟਨਾ ਰਾਤ ਸਮੇਂ 12 ਤੋਂ 1 ਵਜੇ ਦੇ ਦਰਮਿਆਨ ਵਾਪਰੀ ਹੈ। ਪੁਲਿਸ ਵੱਲੋਂ ਫਾਰੈਂਸਿਕ ਟੀਮ ਬੁਲਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਮਾਮਲਾ ਜਲਦੀ ਟਰੇਸ ਕਰ ਲੈਣ ਦਾ ਭਰੋਸਾ ਦਿੱਤਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.