ਇਸ ਜਗ੍ਹਾ ਪੰਜਾਬੀਆਂ ਨੂੰ ਯਾਦ ਆਇਆ ਰੱਬ, 900 ਤੋਂ ਵੱਧ ਬੰਦਿਆਂ ਦੀ ਹੋਈ ਮੋਤ

ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਇਕ ਤਾਂ ਇਸ ਮੁਲਕ ਦੀ ਪਹਿਲਾਂ ਹੀ ਅਰਥਵਿਵਸਥਾ ਡਾਵਾਂਡੋਲ ਹੋਈ ਪਈ ਸੀ। ਉੱਤੋਂ ਰਹਿੰਦੀ ਕਸਰ ਮਾਨਸੂਨ ਨੇ ਕੱਢ ਦਿੱਤੀ। ਇਸ ਸਮੇਂ ਹੋ ਰਹੀ ਬਰਸਾਤ ਨੇ ਪੂਰੇ ਮੁਲਕ ਵਿਚ ਭਾਰੀ ਤ ਬਾ ਹੀ ਮਚਾਈ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਮੁਲਕ ਵਿੱਚ 982 ਇਨਸਾਨੀ ਜਾਨਾਂ ਜਾ ਚੁੱਕੀਆਂ ਹਨ। ਜਿਨ੍ਹਾਂ ਵਿੱਚ 350 ਦੇ ਲਗਭਗ ਮਾਸੂਮ ਬੱਚੇ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਇਹ ਗਿਣਤੀ 1000 ਦੇ ਨੇੜੇ ਪਹੁੰਚ ਚੁੱਕੀ ਹੈ।

ਸਿੰਧ ਸੂਬੇ ਵਿੱਚ ਹੜ੍ਹਾਂ ਦੌਰਾਨ ਜਾਣ ਵਾਲੀਆਂ ਇਨਸਾਨੀ ਜਾਨਾਂ ਦੀ ਗਿਣਤੀ 306, ਬਲੋਚਿਸਤਾਨ ਵਿੱਚ 234, ਖੈਬਰ ਪਖਤੂਨਵਾ ਵਿਚ 185, ਪੰਜਾਬ ਵਿੱਚ 165 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 37 ਦੱਸੀ ਜਾਂਦੀ ਹੈ। ਅਜੇ ਵੀ ਮੌਨਸੂਨ ਜਾਰੀ ਹੈ। ਜਿਸ ਸਦਕਾ ਰੋਜ਼ਾਨਾ 45 ਜਾਨਾਂ ਜਾ ਰਹੀਆਂ ਹਨ। ਹੁਣ ਤਕ 1456 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਦਵਾਈ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਪਾਕਿਸਤਾਨ ਸਰਕਾਰ ਨੇ ਮੁਲਕ ਵਿੱਚ ਰਾਸ਼ਟਰੀ ਐ ਮ ਰ ਜੈਂ ਸੀ ਐਲਾਨ ਦਿੱਤੀ ਹੈ।

ਹੁਣ ਤਕ 6 ਲੱਖ ਮਕਾਨਾਂ ਦੇ ਢਹਿ ਜਾਣ ਦੀ ਉਮੀਦ ਹੈ। ਫੌਜ ਵੀ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਹੜ੍ਹਾਂ ਕਾਰਨ 3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਦੀ ਲਪੇਟ ਵਿਚ ਆਏ ਲੋਕਾਂ ਦੀ ਰਿਹਾਇਸ਼ ਦੇ ਆਰਜ਼ੀ ਪ੍ਰਬੰਧ ਕਰਨ ਲਈ ਸਿੰਧ ਵਿੱਚ 10 ਲੱਖ ਤੰਬੂ ਮੰਗਵਾਏ ਗਏ ਹਨ। ਅਨੇਕਾਂ ਹੀ ਪਸ਼ੂ ਪਾਣੀ ਵਿੱਚ ਰੁੜ੍ਹ ਚੁੱਕੇ ਹਨ। ਜੇਕਰ ਫਸਲ ਦੀ ਗੱਲ ਕੀਤੀ ਜਾਵੇ ਤਾਂ 20 ਲੱਖ ਏਕੜ ਫ਼ਸਲ ਪਾਣੀ ਨੇ ਖ਼ਰਾਬ ਕਰ ਦਿੱਤੀ ਹੈ। ਸੜਕਾਂ ਅਤੇ ਪੁਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।

3161 ਕਿਲੋਮੀਟਰ ਸੜਕਾਂ ਅਤੇ 149 ਪੁਲਾਂ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਸਮੇਂ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅਜੇ ਇਹ ਵੀ ਕਿਹਾ ਜਾ ਰਿਹਾ ਹੈ ਕਿ 30 ਅਗਸਤ ਤਕ ਮੌਨਸੂਨ ਦੀ ਸਥਿਤੀ ਵਿੱਚ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ। ਅੱਜ ਜ਼ਰੂਰਤ ਹੈ ਪਾਕਿਸਤਾਨ ਦੇ ਨਾਗਰਿਕਾਂ ਦੀ ਸਾਰ ਲੈਣ ਦੀ। ਹੁਣ ਦੇਖਣਾ ਹੋਵੇਗਾ ਕਿ ਕਿਹੜੇ ਮੁਲਕ ਪਾਕਿਸਤਾਨੀ ਨਾਗਰਿਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਂਦੇ ਹਨ?

Leave a Reply

Your email address will not be published. Required fields are marked *