ਵਿਜੀਲੈਂਸ ਦੀ ਰੇਡ ਨੇ ਉਡਾਏ ਸਭਦੇ ਹੋਸ਼, ਨੋਟ ਗਿਣਨ ਵਾਲੀਆਂ ਮਸ਼ੀਨਾਂ ਦਾ ਨਿਕਲਿਆ ਧੂੰਆਂ

ਇਕ ਪਾਸੇ ਤਾਂ ਮੁਲਕ ਵਿੱਚ ਬੇ ਰੁ ਜ਼ ਗਾ ਰੀ ਬਹੁਤ ਜ਼ਿਆਦਾ ਹੈ ਪਰ ਦੂਜੇ ਪਾਸੇ ਕਈ ਲੋਕ ਜਿਹੜੇ ਕਮਾਈ ਵਾਲੇ ਅਹੁਦਿਆਂ ਉੱਤੇ ਤਾਇਨਾਤ ਹਨ, ਉਨ੍ਹਾਂ ਨੇ ਸਾਰੇ ਕਾਇਦੇ ਕਾ ਨੂੰ ਨ ਛਿੱਕੇ ਟੰਗ ਦਿੱਤੇ ਹਨ। ਇਹ ਲੋਕ ਦੋਵੇਂ ਹੱਥੀਂ ਕਮਾਈ ਕਰਕੇ ਆਪਣੇ ਘਰ ਭਰਨ ਤੇ ਲੱਗੇ ਹਨ। ਵਿਜੀਲੈਂਸ ਵਿਭਾਗ ਦੁਆਰਾ ਅਜਿਹੇ ਵਿਅਕਤੀਆਂ ਤੇ ਨਜ਼ਰ ਵੀ ਰੱਖੀ ਜਾਂਦੀ ਹੈ। ਬਿਹਾਰ ਸੂਬੇ ਦੇ ਵਿਜੀਲੈੰਸ ਵਿਭਾਗ ਦੁਆਰਾ ਸੰਜੇ ਕੁਮਾਰ ਨਾਮ ਦੇ ਇਕ ਐਗਜ਼ੈਕਟਿਵ ਇੰਜੀਨੀਅਰ ਦੇ 2 ਟਿਕਾਣਿਆਂ ਦੀ ਤਲਾਸ਼ੀ ਲੈਣ

ਤੇ 5 ਕਰੋੜ ਤੋਂ ਵੀ ਜ਼ਿਆਦਾ ਨਕਦੀ ਬਰਾਮਦ ਹੋਈ ਹੈ। ਇਹ ਵਿਅਕਤੀ ਰੂਰਲ ਡਿਵੈਲਪਮੈਂਟ ਵਿਭਾਗ ਵਿੱਚ ਨੌਕਰੀ ਕਰਦਾ ਹੈ। ਵਿਜੀਲੈਂਸ ਵਿਭਾਗ ਨੂੰ ਇਤਲਾਹ ਮਿਲੀ ਸੀ ਕਿ ਇਸ ਵਿਅਕਤੀ ਨੇ ਆਪਣੀ ਆਮਦਨ ਤੋਂ ਵੀ ਜ਼ਿਆਦਾ ਰਕਮ ਇਕੱਠੀ ਕੀਤੀ ਹੈ। ਜਿਸ ਕਰ ਕੇ ਵਿਜੀਲੈਂਸ ਵਿਭਾਗ ਨੇ ਉਸ ਦੇ ਪਟਨਾ ਅਤੇ ਕਿਸ਼ਨਗੰਜ ਸਥਿਤ ਦੋਵੇਂ ਟਿਕਾਣਿਆਂ ਤੇ ਸਵੇਰੇ 7 ਵਜੇ ਇਕੱਠਿਆਂ ਹੀ ਕਾਰਵਾਈ ਕੀਤੀ। ਇਸ ਵਿਅਕਤੀ ਦੀ ਰਿਹਾਇਸ਼ ਪਟਨਾ ਸਾਹਿਬ ਵਿਖੇ ਹੈ ਅਤੇ ਡਿਊਟੀ ਕਿਸ਼ਨਗੰਜ ਵਿਚ।

ਵਿਜੀਲੈਂਸ ਵਿਭਾਗ ਨੂੰ ਉਸ ਦੇ ਪਟਨਾ ਸਥਿਤ ਟਿਕਾਣੇ ਤੋਂ ਸਵਾ ਕਰੋੜ ਰੁਪਏ ਨਕਦ ਅਤੇ ਕਿਸ਼ਨਗੰਜ ਸਥਿਤ ਟਿਕਾਣੇ ਤੋਂ 4 ਕਰੋੜ ਰੁਪਏ ਨਕਦ ਮਿਲੇ ਹਨ। ਜਦੋਂ ਅਧਿਕਾਰੀਆਂ ਨੇ ਇੰਨੀ ਵੱਡੀ ਰਕਮ ਦੇਖੀ ਤਾਂ ਉਨ੍ਹਾਂ ਨੇ ਸਮਝ ਲਿਆ ਕਿ ਇੰਨੀ ਵੱਡੀ ਰਕਮ ਨੂੰ ਗਿਣਨਾ ਸੌਖਾ ਨਹੀਂ। ਇਸ ਦੀ ਗਿਣਤੀ ਕਰਨ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ। ਵਿਜੀਲੈਂਸ ਵਿਭਾਗ ਦੁਆਰਾ ਉਸ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਅਤੇ ਉਮੀਦ ਹੈ ਕਿ ਅਜੇ ਹੋਰ ਵੀ ਖੁਲਾਸੇ ਹੋ ਸਕਦੇ ਹਨ।

Leave a Reply

Your email address will not be published.