ਸਹੁਰੇ ਘਰ ਨੂੰਹ ਨਾਲ ਵੱਡੀ ਜੱਗੋ ਤੇਰਵੀ, ਮਾਪਿਆਂ ਦੀ ਲਾਡਲੀ ਧੀ ਨਾਲ ਵਰਤਾਇਆ ਭਾਣਾ

ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਹਜ਼ਾਰੇ ਵਿਚ ਇਕ ਵਿਆਹੁਤਾ ਲੜਕੀ ਦੀ ਜਾਨ ਜਾਣ ਦੇ ਮਾਮਲੇ ਵਿੱਚ ਪੇਕੇ ਪਰਿਵਾਰ ਵੱਲੋਂ ਉਸ ਦੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਗਏ ਹਨ। ਮ੍ਰਿਤਕਾ ਦੀ ਉਮਰ 23 ਸਾਲ ਸੀ। ਉਹ ਇੱਕ ਬੱਚੇ ਦੀ ਮਾਂ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰਕੇ 3 ਜੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇਕ ਨੂੰ ਕਾਬੂ ਕਰਨਾ ਅਜੇ ਬਾਕੀ ਹੈ। ਨੌਜਵਾਨ ਸਭਾ ਭਾਰਤ ਦੇ ਸੂਬਾ ਪੱਧਰ ਦੇ ਆਗੂ ਨੌਨਿਹਾਲ ਸਿੰਘ ਨੇ ਦੱਸਿਆ ਹੈ

ਕਿ ਮ੍ਰਿਤਕਾ ਦਾ ਸਾਰਾ ਪਰਿਵਾਰ ਲੰਬੇ ਸਮੇਂ ਤੋਂ ਉਸ ਦੀ ਖਿੱਚ ਧੂਹ ਕਰਦਾ ਸੀ। ਉਸ ਤੋਂ ਵਾਰ ਵਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ। ਮੋਟਰਸਾਈਕਲ ਅਤੇ ਨਕਦੀ ਮੰਗੀ ਜਾਂਦੀ ਸੀ। ਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਸਹੁਰਾ ਪਰਿਵਾਰ ਆਪਣੀ ਨੂੰਹ ਤੋਂ ਛੁਟਕਾਰਾ ਚਾਹੁੰਦਾ ਸੀ ਤਾਂ ਕਿ ਮੁੰਡੇ ਨੂੰ ਕਿਸੇ ਹੋਰ ਪਾਸੇ ਵਿਆਹ ਕੇ ਮੋਟਾ ਦਾਜ ਲਿਆ ਜਾਵੇ। ਇਸ ਕਰਕੇ ਹੀ ਉਨ੍ਹਾਂ ਨੇ ਗਲਾ ਦਬਾ ਕੇ ਆਪਣੀ ਨੂੰਹ ਦੀ ਜਾਨ ਲੈ ਲਈ। ਪਹਿਲਾਂ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਕੋਈ ਕਾਰਵਾਈ ਨਹੀਂ ਸੀ ਕਰ ਰਹੀ

ਪਰ ਜਦੋਂ ਕਾਫ਼ੀ ਲੋਕ ਮ੍ਰਿਤਕਾ ਦੇ ਪੇਕੇ ਪਰਿਵਾਰ ਨਾਲ ਖੜ੍ਹ ਗਏ ਤਾਂ ਪੁਲਿਸ ਨੇ 4 ਜੀਆਂ ਤੇ ਮਾਮਲਾ ਦਰਜ ਕਰ ਦਿੱਤਾ। ਨੌਨਿਹਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ 3 ਜੀਅ ਫੜ ਲਏ ਹਨ ਅਤੇ ਇਕ ਨੂੰ ਫੜਨਾ ਬਾਕੀ ਹੈ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕਾ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ 3 ਸਾਲ ਪਹਿਲਾਂ ਆਪਣੀ ਧੀ ਹਜ਼ਾਰੇ ਪਿੰਡ ਵਿਆਹੀ ਸੀ। ਉਸ ਦੀ ਖਿੱਚ ਧੂਹ ਕੀਤੀ ਜਾਂਦੀ ਸੀ ਅਤੇ ਦਾਜ ਦੀ ਮੰਗ ਕੀਤੀ ਜਾਂਦੀ ਸੀ। ਉਹ ਪਹਿਲਾਂ ਵੀ ਇੱਕ 2 ਵਾਰੀ ਪੰਚਾਇਤ ਰਾਹੀਂ ਆਪਣੀ ਧੀ ਨੂੰ ਛੱਡ ਕੇ ਆਏ ਸੀ।

ਮ੍ਰਿਤਕਾ ਦੇ ਪਿਤਾ ਦੇ ਦੱਸਣ ਮੁਤਾਬਕ ਇਕ ਦਿਨ ਪਹਿਲਾਂ ਇਨ੍ਹਾਂ ਦੇ ਪਰਿਵਾਰ ਵਿੱਚ ਫੇਰ ਤੂੰ ਤੂੰ ਮੈਂ ਮੈਂ ਹੋ ਗਈ। ਉਨ੍ਹਾਂ ਦੀ ਧੀ ਦਾ ਗਲਾ ਦ ਬਾ ਕੇ ਉਸ ਦੀ ਜਾਨ ਲੈ ਲਈ ਗਈ ਹੈ। ਮ੍ਰਿਤਕਾ ਦੇ ਪਿਤਾ ਦੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ। ਮ੍ਰਿਤਕਾ ਦੀ ਭੈਣ ਸੰਤੋਸ਼ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦਾ ਗਲਾ ਘੁੱਟਿਆ ਗਿਆ ਹੈ। ਸਹੁਰਾ ਪਰਿਵਾਰ ਵੱਲੋਂ ਮੋਟਰਸਾਈਕਲ ਦੀ ਮੰਗ ਕੀਤੀ ਜਾਂਦੀ ਸੀ। ਮ੍ਰਿਤਕਾ ਇਕ ਪੁੱਤਰ ਦੀ ਮਾਂ ਸੀ। ਸੰਤੋਸ਼ ਰਾਣੀ ਨੇ ਇਨਸਾਫ ਦੀ ਮੰਗ ਕੀਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *