ਇਸ ਜਗ੍ਹਾ ਮੋਮੋਜ਼ ਖਾਣ ਤੋਂ ਪਹਿਲਾ ਦੇਣੀ ਪੈਂਦੀ ਹੈ ਤਾਲਾਸ਼ੀ, ਵਜ੍ਹਾ ਜਾਣ ਕੇ ਤੁਸੀ ਵੀ ਹੋ ਜਾਵੋਗੇ ਹੈਰਾਨ

ਸੰਗਰੂਰ ਵਿਖੇ ਇੱਕ ਮੌਮਸ ਦੀ ਰੇਹੜੀ ਤੇ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਆਉਣ ਵਾਲੇ ਗਾਹਕਾਂ ਦੀ ਤਾ ਲਾ ਸ਼ੀ  ਲਈ ਜਾ ਰਹੀ ਸੀ। ਅਸਲ ਵਿੱਚ ਮੌਮਸ ਦਾ ਕਾਰੋਬਾਰ ਕਰਨ ਵਾਲਾ ਇਹ ਵਿਅਕਤੀ ਦਾਨਵੀਰ ਪਹਿਲਾਂ ਕਿਸੇ ਯਾਦਵ ਨਾਮ ਦੇ ਵਿਅਕਤੀ ਕੋਲ ਕੰਮ ਕਰਦਾ ਸੀ। ਕੁਝ ਸਮੇਂ ਤੋਂ ਇਸ ਨੇ ਆਪਣਾ ਕਾਰੋਬਾਰ ਚਲਾ ਲਿਆ। ਇਸ ਦਾ ਕੰਮ ਵਧੀਆ ਚੱਲ ਗਿਆ ਅਤੇ ਯਾਦਵ ਦੇ ਗਾਹਕ ਘਟ ਗਏ। ਜਿਸ ਕਰਕੇ ਯਾਦਵ ਨੇ ਕਈ ਵਾਰ ਆਪਣੇ ਬੰਦੇ ਭੇਜ ਕੇ ਦ‍ਾਨਵੀਰ ਦੀ ਖਿੱਚ ਧੂਹ ਕਰਵਾ ਦਿੱਤੀ।

ਉਸ ਦੀ ਖਿੱਚ ਧੂਹ ਹੋਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਜਿਸ ਤੋਂ ਬਾਅਦ ਅਨੇਕਾਂ ਵਿਅਕਤੀ ਉਸ ਦੇ ਪੱਖ ਵਿਚ ਖੜ੍ਹੇ ਹੋ ਗਏ ਅਤੇ ਹਰ ਕੋਈ ਦਾਨਵੀਰ ਲਈ ਇਨਸਾਫ ਦੀ ਮੰਗ ਕਰਨ ਲੱਗਾ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਅਤੇ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ। ਦਾਨਵੀਰ ਦੇ ਮਨ ਵਿੱਚ ਅਜੇ ਵੀ ਇਹ ਗੱਲ ਬੈਠੀ ਹੋਈ ਹੈ ਕਿ ਉਸ ਦੀ ਦੁਬਾਰਾ ਫੇਰ ਖਿੱਚ ਧੂਹ ਹੋ ਸਕਦੀ ਹੈ ਕਿਉਂਕ ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਸ਼ਹਿਰ ਛੱਡ ਕੇ ਨਹੀਂ ਜਾਏਗਾ

ਤਾਂ ਉਸ ਨਾਲ ਫੇਰ ਇਸ ਤਰ੍ਹਾਂ ਵਾਪਰ ਸਕਦਾ ਹੈ। ਦਾਨਵੀਰ ਨੇ ਦੱਸਿਆ ਹੈ ਕਿ ਪਹਿਲਾਂ 16 ਤਾਰੀਖ ਨੂੰ ਉਸ ਦੀ ਖਿੱਚ ਧੂਹ ਕੀਤੀ ਗਈ ਅਤੇ ਸਿਰ ਵਿੱਚ ਸੱ ਟ ਲਗਾ ਦਿੱਤੀ ਗਈ। ਉਸ ਨੂੰ ਮਾਰਕੀਟ ਵਾਲਿਆਂ ਨੇ ਛੁਡਾ ਦਿੱਤਾ। ਫੇਰ 19 ਤਰੀਕ ਨੂੰ ਦੁਬਾਰਾ ਉਸ ਨਾਲ ਅਜਿਹਾ ਵਾਪਰਿਆ। ਇਸ ਵਾਰ ਗਾਹਕ ਉਸ ਦੇ ਬਚਾਅ ਵਿੱਚ ਆ ਗਏ ਅਤੇ ਉਸ ਨੂੰ ਭੱਜਣ ਦਾ ਮੌਕਾ ਮਿਲ ਗਿਆ। ਦਾਨਵੀਰ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਉਸ ਨੂੰ ਸਲਾਹ ਦਿੰਦਾ ਹੈ ਕਿ ਸ਼ਹਿਰ ਛੱਡ ਦਿੱਤਾ ਜਾਵੇ। ਉਸ ਨਾਲ ਕਦੇ ਵੀ ਕੁਝ ਵੀ ਵਾਪਰ ਸਕਦਾ ਹੈ।

ਉਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਸ ਨਾਲ ਕੁੱਝ ਵੀ ਗਲਤ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਯਾਦਵ ਦੀ ਹੋਵੇਗੀ। ਇਸ ਤੋਂ ਬਾਅਦ ਕਿੰਨੇ ਹੀ ਨੌਜਵਾਨ ਦਾਨਵੀਰ ਦੇ ਹੱਕ ਵਿੱਚ ਆ ਗਏ। ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਫੜੇ ਹੋਏ ਕਾਗਜ਼ਾਂ ਉੱਤੇ ‘ਜਸਟਿਸ ਫਾਰ ਦਾਨਵੀਰ’ ਲਿਖਿਆ ਹੋਇਆ ਸੀ। ਇਨ੍ਹਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਵਿਅਕਤੀ ਨਾਲ ਇਸ ਤਰ੍ਹਾਂ ਧੱ ਕਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਦਾਨਵੀਰ ਨੂੰ ਇਨਸਾਫ ਦਿੱਤਾ ਜਾਵੇ।

ਕਈ ਲੜਕੀਆਂ ਨੇ ਵੀ ਦਾਨਵੀਰ ਨਾਲ ਵਾਪਰੀ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਤੋਂ ਬਿਨਾਂ ਸ਼ਹਿਰ ਦੇ ਕਈ ਮੋਹਤਬਰ ਵਿਅਕਤੀ ਵੀ ਦਾਨਵੀਰ ਲਈ ਇਨਸਾਫ ਦੀ ਮੰਗ ਕਰਨ ਲੱਗੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੌਮਸ ਦੀ ਰੇਹੜੀ ਲਗਾਉਣ ਵਾਲੇ ਦਾਨਵੀਰ ਨੇ ਦਰਖਾਸਤ ਦਿੱਤੀ ਸੀ ਕਿ ਯਾਦਵ ਨੇ ਆਪਣੇ ਬੰਦੇ ਭੇਜ ਕੇ ਉਸ ਦੀ ਖਿੱਚ ਧੂਹ ਕਰਵਾਈ ਹੈ। ਪਹਿਲਾਂ ਦਾਨਵੀਰ ਇਸ ਵਿਅਕਤੀ ਕੋਲ ਕੰਮ ਕਰਦਾ ਸੀ ਪਰ ਹੁਣ ਉਸ ਨੇ ਆਪਣਾ ਕਾਰੋਬਾਰ ਤੋਰ ਲਿਆ। ਜਿਸ ਕਰਕੇ ਇਹ ਘਟਨਾ ਵਾਪਰੀ ਹੈ।

ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਹਰ ਕਿਸੇ ਵਿਅਕਤੀ ਨੂੰ ਕਿਤੇ ਵੀ ਕੋਈ ਵੀ ਜਾਇਜ਼ ਕੰਮ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਇਨ੍ਹਾਂ ਨੇ ਆਪਸ ਵਿੱਚ ਆਪਣੇ ਪੱਧਰ ਤੇ ਰਾਜ਼ੀਨਾਮਾ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਾਨਵੀਰ ਨੂੰ ਆਪਣਾ ਫੋਨ ਨੰਬਰ ਦਿੱਤਾ ਹੈ। ਜੇਕਰ ਭਵਿੱਖ ਵਿੱਚ ਉਸ ਨਾਲ ਕੁੱਝ ਗਲਤ ਵਾਪਰਦਾ ਹੈ ਤਾਂ ਉਹ ਪੁਲਿਸ ਦੇ ਧਿਆਨ ਵਿੱਚ ਲਿਆ ਸਕਦਾ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.