ਓਵਰਡੋਜ਼ ਨਾਲ ਹੋਈ ਭਲਵਾਨ ਦੀ ਮੋਤ, ਅਜੇ 9 ਮਹੀਨੇ ਪਹਿਲਾ ਹੋਇਆ ਸੀ ਵਿਆਹ

ਭਾਰਤ ਖੇਡ ਜਗਤ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਪਤਾ ਲੱਗਾ ਕਿ ਸੀ.ਆਈ.ਏ.ਐੱਸ.ਐੱਫ ਦੇ ਅਧਿਕਾਰੀ ਅਜੇ ਦੀ ਜਾਨ ਚਲੀ ਗਈ ਹੈ ਅਤੇ ਉਨ੍ਹਾਂ ਦੇ 2 ਸਾਥੀ ਹਸਪਤਾਲ ਵਿੱਚ ਭਰਤੀ ਹਨ। ਸਮਝਿਆ ਜਾਂਦਾ ਹੈ ਕਿ ਇਹ ਘਟਨਾ ਅਮਲ ਦੀ ਓਵਰਡੋਜ਼ ਕਾਰਨ ਵਾਪਰੀ ਹੈ ਪਰ ਦੂਜੇ ਪਾਸੇ ਮ੍ਰਿਤਕ ਅਜੇ ਦੇ ਪਿਤਾ ਦਾ ਇਹ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਜਾਣਬੁੱਝ ਕੇ ਜਾਣ ਲਈ ਗਈ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਸਪਤਾਲ ਵਿਚ ਭਰਤੀ ਦੋਵੇਂ ਪਹਿਲਵਾਨਾਂ ਦੇ ਹੋਸ਼ ਵਿੱਚ ਆਉਣ ਅਤੇ ਮ੍ਰਿਤਕ ਦੇਹ ਦੇ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰਾ ਮਾਮਲਾ ਸਾਫ ਹੋ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਰਾਸ਼ਟਰਮੰਡਲ ਖੇਡਾਂ ਵਿੱਚ ਜਿਸ ਮਹਿਲਾ ਖਿਡਾਰਨ ਪੂਜਾ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ ਸੀ, ਉਹ ਅਜੇ ਦੀ ਪਤਨੀ ਹੈ। 9 ਮਹੀਨੇ ਪਹਿਲਾਂ ਹੀ ਇਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਦੋਵਾਂ ਦੇ ਪਰਿਵਾਰ ਇਨ੍ਹਾਂ ਨਾਲ ਸਹਿਮਤ ਸਨ।

ਘਟਨਾ ਵਾਲੇ ਦਿਨ ਹੀ ਪੂਜਾ ਨੇ ਆਪਣੇ ਵਿਆਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਪਰ ਉਸੇ ਦਿਨ ਸ਼ਾਮ ਨੂੰ ਇਹ ਘਟਨਾ ਵਾਪਰ ਗਈ। ਪਰਿਵਾਰ ਵਿਚ ਤਾਂ ਹਾਲੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਪੂਜਾ ਨੇ ਆਸਟ੍ਰੇਲੀਆ ਦੀ ਖਿਡਾਰਨ ਨੂੰ 10-0 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ ਸੀ। ਕੋਈ ਨਹੀਂ ਸੀ ਜਾਣਦਾ ਕਿ ਪਰਿਵਾਰ ਵਿੱਚ ਹੋਰ ਹੀ ਭਾਣਾ ਵਾਪਰਨ ਵਾਲਾ ਹੈ। ਜਦੋਂ ਪੂਜਾ ਨੂੰ ਆਪਣੇ ਪਤੀ ਦੀ ਜਾਨ ਜਾਣ ਦੀ ਖ਼ਬਰ ਮਿਲੀ ਤਾਂ ਉਹ ਹਸਪਤਾਲ ਪਹੁੰਚੀ।

ਪਤੀ ਨੂੰ ਦੇਖ ਕੇ ਉਸ ਨੂੰ ਇਨ੍ਹਾਂ ਧੱਕਾ ਲੱਗਾ ਕਿ ਬੇ ਹੋ ਸ਼ ਹੋ ਗਈ। ਇਸ ਤੋਂ ਬਾਅਦ ਪੂਜਾ ਨੂੰ ਘਰ ਲਿਆਂਦਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੂਜਾ ਅਤੇ ਅਜੇ ਦਾ ਵਿਆਹ ਨਵੰਬਰ ਵਿੱਚ ਹੋਇਆ ਸੀ। ਇਹ ਦੋਵੇਂ ਸਾਲ 2014 ਦੀਆਂ ਉਜੈਨ ਵਿੱਚ ਹੋਈਆਂ ਸਕੂਲ ਨੈਸ਼ਨਲ ਖੇਡਾਂ ਸਮੇਂ ਇੱਕ ਦੂਜੇ ਨੂੰ ਜਾਨਣ ਲੱਗੇ ਸਨ। ਅਜੇ 2010 ਤੋਂ ਪਹਿਲਵਾਨੀ ਕਰ ਰਿਹਾ ਸੀ। ਉਸ ਨੇ ਕਈ ਮੈਚ ਜਿੱਤੇ ਅਤੇ ਉਸ ਦੀ ਨਿਯੁਕਤੀ ਸੀ.ਆਈ.ਏ.ਐੱਸ.ਐੱਫ ਵਿੱਚ ਹੋ ਗਈ। ਅਜੇ ਗੜ੍ਹੀ ਬੋਹੜ ਦਾ ਰਹਿਣ ਵਾਲਾ ਸੀ। ਅਜੇ ਦੇ ਤੁਰ ਜਾਣ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ।

Leave a Reply

Your email address will not be published.