ਕਰੋੜਾਂ ਦੇ ਮਾਲਕ ਹਨ ਜਸਪ੍ਰੀਤ ਬੁਮਰਾਹ, ਆਲੀਸ਼ਾਨ ਘਰ ਦੇਖ ਹੋ ਜਾਓਗੇ ਹੈਰਾਨ

ਅੱਜ ਅਸੀਂ ਗੱਲ ਕਰਦੇ ਹਾਂ ਭਾਰਤੀ ਕ੍ਰਿਕਟ ਟੀਮ ਦੇ 28 ਸਾਲਾ ਉਸ ਗੇਂਦਬਾਜ਼ ਦੀ, ਜਿਨ੍ਹਾਂ ਦੀ ਚਰਚਾ ਅਕਸਰ ਹੀ ਹੁੰਦੀ ਰਹਿੰਦੀ ਹੈ। ਇਸ ਗੇਂਦਬਾਜ਼ ਦਾ ਨਾਮ ਹੈ ਜਸਪ੍ਰੀਤ ਬੁਮਰਾਹ। ਜਸਪ੍ਰੀਤ ਬੁਮਰਾਹ ਧੂੰਆਂਧਾਰ ਗੇਂਦਬਾਜ਼ੀ ਕਰਦੇ ਹਨ। ਆਪਣੇ ਇਸ ਗੁਣ ਸਦਕਾ ਉਨ੍ਹਾਂ ਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ ਹੈ। ਜਦੋਂ ਉਹ ਮੈਦਾਨ ਵਿਚ ਉਤਰਦੇ ਹਨ ਤਾਂ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਦਿੰਦੇ ਹਨ।

ਜਸਪ੍ਰੀਤ ਬੁਮਰਾਹ ਦੀ ਗਿਣਤੀ ਉਨ੍ਹਾਂ ਖਿਡਾਰੀਆਂ ਵਿੱਚ ਹੁੰਦੀ ਹੈ, ਜੋ ਬੀਸੀਸੀਆਈ ਕੰਟਰੈਕਟ ਵਿਚ ਵੱਧ ਤਨਖਾਹ ਹਾਸਲ ਕਰਨ ਵਾਲੇ ਹਨ। ਇਨ੍ਹਾਂ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਨਾਮ ਆਉਂਦਾ ਹੈ। ਜੇਕਰ ਜਸਪ੍ਰੀਤ ਬੁਮਰਾਹ ਦੇ ਰਹਿਣ ਸਹਿਣ ਅਤੇ ਸ਼ੌਕ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਰਹਿਣ ਸਹਿਣ ਦਾ ਪੱਧਰ ਬਹੁਤ ਉੱਚਾ ਹੈ।

ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ ਸ਼ਹਿਰ ਵਿਚ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੈ। ਇੱਥੇ ਉਨ੍ਹਾਂ ਕੋਲ ਬਹੁਤ ਮਹਿੰਗਾ ਬੰਗਲਾ ਹੈ। ਜਿਸ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੈ। ਬੰਗਲੇ ਵਿੱਚ ਐਂਟਰਟੇਨਮੈਂਟ ਰੂਮ ਹੈ। ਜਿਸ ਵਿੱਚ ਜਸਪ੍ਰੀਤ ਬੁਮਰਾਹ ਵੀਡੀਓ ਗੇਮ ਖੇਡਣ ਦਾ ਅਨੰਦ ਮਾਣਦੇ ਹਨ। ਬੰਗਲੇ ਵਿੱਚ ਮਹਿੰਗਾ ਅਤੇ ਵਧੀਆ ਫਰਨੀਚਰ ਸਜਾਇਆ ਗਿਆ ਹੈ। ਇੱਥੇ ਸੁੰਦਰ ਫੁੱਲ ਬੂਟੇ ਲਗਾਏ ਗਏ ਹਨ।

ਜਿਸ ਤੋਂ ਪਤਾ ਲੱਗਦਾ ਹੈ ਕਿ ਜਸਪ੍ਰੀਤ ਬੁਮਰਾਹ ਨੂੰ ਕੁਦਰਤ ਨਾਲ ਪਿਆਰ ਹੈ। ਕਈ ਵਾਰ ਤਾਂ ਉਹ ਖੁਦ ਇਨ੍ਹਾਂ ਫੁੱਲ ਬੂਟਿਆਂ ਦੀ ਦੇਖਭਾਲ ਕਰਦੇ ਹਨ। ਇਸ ਤੋਂ ਬਿਨਾਂ ਉਨ੍ਹਾਂ ਨੂੰ ਸਫ਼ਾਈ ਬਹੁਤ ਪਸੰਦ ਹੈ। ਜੇਕਰ ਉਨ੍ਹਾਂ ਨੂੰ ਕਿਤੇ ਮਾਸਾ ਰੱਤੀ ਵੀ ਕਮੀ ਦਿਖਾਈ ਦਿੰਦੀ ਹੈ ਤਾਂ ਉਹ ਖ਼ੁਦ ਸਫਾਈ ਕਰਨ ਤੋਂ ਵੀ ਨਹੀਂ ਹਿਚਕਚਾਉਂਦੇ।

Leave a Reply

Your email address will not be published. Required fields are marked *