ਪਰਿਵਾਰ ਸੋਚਦਾ ਰਿਹਾ ਪੁੱਤ ਗਿਆ ਬਾਬੇ ਦੇ ਮੱਥਾ ਟੇਕਣ, ਨਹੀਂ ਪਤਾ ਸੀ ਵਾਪਰ ਚੁੱਕਾ ਇਹ ਭਾਣਾ

ਅੰਮ੍ਰਿਤਸਰ ਦੇ ਪਿੰਡ ਠੱਠੀਆਂ ਵਿੱਚ ਧਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਦੀ ਅਮਲ ਦੀ ਵੱਧ ਮਾਤਰਾ ਵਿੱਚ ਵਰਤੋਂ ਕਰਨ ਨਾਲ ਜਾਨ ਚਲੀ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਸਿਵਲ ਹਸਪਤਾਲ ਅੰਮ੍ਰਿਤਸਰ ਰਖਵਾ ਦਿੱਤੀ ਗਈ ਹੈ। ਪੁਲਿਸ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਪਰਿਵਾਰ ਦੀ ਔਰਤ ਨੇ ਦੱਸਿਆ ਹੈ ਕਿ ਮਿ੍ਤਕ ਦੀ ਜਾਨ ਅਮਲ ਪਦਾਰਥ ਦੀ ਵੱਧ ਮਾਤਰਾ ਵਿੱਚ ਵਰਤੋਂ ਕਰਨ ਨਾਲ ਗਈ ਹੈ। ਉਹ ਲੰਬੇ ਸਮੇਂ ਤੋਂ ਆਮਲ ਪਦਾਰਥ ਦੀ ਵਰਤੋਂ ਕਰਦਾ ਸੀ।

ਉਨ੍ਹਾਂ ਦੇ ਪਿੰਡ ਵਿੱਚ ਕਈ ਔਰਤਾਂ ਅਤੇ ਮਰਦ ਅਮਲ ਪਦਾਰਥ ਵੇਚਦੇ ਹਨ। ਇਸ ਔਰਤ ਦਾ ਕਹਿਣਾ ਹੈ ਕਿ ਗ਼ਰੀਬ ਵਿਅਕਤੀ ਘਰ ਦਾ ਸਾਮਾਨ ਵੇਚ ਕੇ ਅਮਲ ਖਰੀਦਦੇ ਹਨ। ਦੂਜੇ ਪਾਸੇ ਵੇਚਣ ਵਾਲਿਆਂ ਨੂੰ ਕਮਾਈ ਹੋ ਰਹੀ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਉਹ ਆਪਣੇ ਕੰਮ ਤੇ ਗਏ ਹੋਏ ਸੀ। ਸੁਨੇਹਾ ਮਿਲਣ ਤੇ ਘਰ ਆਏ। ਮ੍ਰਿਤਕ ਕੋਈ ਕੋਈ ਸਾਹ ਲੈ ਰਿਹਾ ਸੀ ਅਤੇ 2 ਮਿੰਟ ਬਾਅਦ ਹੀ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਦੱਸਿਆ ਹੈ ਕਿ ਪਹਿਲਾਂ ਮ੍ਰਿਤਕ ਤਕੀਏ ਗਿਆ ਸੀ।

ਉੱਥੇ ਅਮਲ ਦੀ ਵਰਤੋਂ ਕਰਨ ਉਪਰੰਤ ਸ਼ ਮ ਸ਼ਾ ਨ ਘਾ ਟ ਪਹੁੰਚ ਗਿਆ। ਉਸ ਨੂੰ ਉੱਥੋਂ ਚੁੱਕ ਕੇ ਲਿਆਂਦਾ ਹੈ। ਉਸ ਨੂੰ ਜੰਡਿਆਲੇ ਵੀ ਲੈ ਕੇ ਗਏ ਸੀ ਪਰ ਗੱਲ ਨਹੀਂ ਬਣੀ। ਮ੍ਰਿਤਕ ਦੀ ਦਾਦੀ ਵੀਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾ ਮਿ੍ਤਕ ਤਕੀਏ ਗਿਆ ਅਤੇ ਫੇਰ ਸ਼ ਮ ਸ਼ਾ ਨ ਘਾ ਟ ਵਿੱਚ ਜਾ ਕੇ ਅਮਲ ਪਦਾਰਥ ਦੀ ਵਰਤੋਂ ਕੀਤੀ। ਇਸ ਦੇ ਸਾਥੀ ਇਸ ਨੂੰ ਉੱਥੇ ਹੀ ਛੱਡ ਗਏ। ਇਸ ਨੂੰ ਚੁੱਕ ਕੇ ਘਰ ਲਿਆਂਦਾ ਗਿਆ। ਵੀਰ ਕੌਰ ਦੀ ਮੰਗ ਹੈ ਕਿ ਪਿੰਡ ਵਿੱਚੋੰ ਅਮਲ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਪਿੰਡ ਦਾ ਸੁਧਾਰ ਹੋ ਸਕੇ।

ਇੱਥੇ ਕਈ ਬੰਦੇ ਅਤੇ ਔਰਤਾਂ ਅਮਲ ਪਦਾਰਥ ਦੀ ਵਿਕਰੀ ਕਰਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਧਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਠੱਠੀਆਂ ਦੀ ਅਮਲ ਪਦਾਰਥ ਦੀ ਵੱਧ ਮਾਤਰਾ ਵਿੱਚ ਵਰਤੋਂ ਕਰਨ ਨਾਲ ਜਾਨ ਚਲੀ ਗਈ ਹੈ। ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਪੁਲਿਸ ਪ੍ਰਸ਼ਾਸਨ 24 ਘੰਟੇ ਚੌਕਸ ਹੈ। ਹਰ ਰੋਜ਼ ਬੰਦੇ ਫੜੇ ਜਾਂਦੇ ਹਨ। ਜਦੋਂ ਵੀ ਪਤਾ ਲੱਗਦਾ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਸੈਂਟਰਾਂ ਵਿਚ ਦਵਾਈ ਵੀ ਦਿੱਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *