ਬੇਕਰੀ ਦੀ ਛੱਤ ਤੋੜਕੇ ਅੰਦਰ ਵੜੇ ਚੋਰ, ਕੈਮਰੇ ਸਾਹਮਣੇ ਜੋ ਹੋਇਆ ਉੱਡ ਗਏ ਹੋਸ਼

ਬਟਾਲਾ ਤੇ ਗੁਰਦਾਸਪੁਰ ਰੋਡ ਸਥਿਤ ਨੂਰ ਬੇਕਰੀ ਵਿਚ ਰਾਤ ਸਮੇਂ ਕਿਸੇ ਵਿਅਕਤੀ ਦੁਆਰਾ ਚੋ ਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਵਿਅਕਤੀ ਦੁਕਾਨ ਦੇ ਪਿਛਲੇ ਪਾਸੇ ਤੋਂ ਪਹਿਲਾਂ ਛੱਤ ਉੱਤੇ ਚੜ੍ਹਿਆ ਅਤੇ ਫੇਰ ਉੱਤੇ ਬਣੀ ਮਮਟੀ ਦੀ ਛੱਤ ਤੋੜ ਕੇ ਬੇਕਰੀ ਦੇ ਅੰਦਰ ਜਾ ਵੜਿਆ। ਸੀਸੀਟੀਵੀ ਵਿੱਚ ਦੇਖਣ ਤੇ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਦਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਹੈ। ਉਸ ਦੇ ਹੱਥ ਵਿਚ ਇਕ ਬੈਟਰੀ ਅਤੇ ਇਕ ਸੱਬਲ ਨਜ਼ਰ ਆਈ।

ਸੱਬਲ ਦੀ ਮੱਦਦ ਨਾਲ ਉਸ ਨੇ ਦਰਾਜ ਵਗੈਰਾ ਤੋੜੇ ਅਤੇ 7-8 ਹਜ਼ਾਰ ਰੁਪਏ ਚੁੱਕ ਲਏ। ਇਸ ਵਿਅਕਤੀ ਨੂੰ ਕੁਝ ਖਾਣ ਪੀਣ ਦਾ ਸਾਮਾਨ ਵੀ ਚੁੱਕਿਆ। ਇਸ ਵਿਅਕਤੀ ਦਾ ਇੱਕ ਥਾਂ ਤੇ ਮਾਮੂਲੀ ਜਿਹਾ ਚਿਹਰਾ ਨਜ਼ਰ ਆਇਆ ਹੈ ਕਿਉਂਕਿ ਜਦੋਂ ਉਸ ਨੇ ਆਪਣੇ ਮੂੰਹ ਤੇ ਲਪੇਟਿਆ ਕੱਪੜਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਚਿਹਰਾ ਸੀਸੀਟੀਵੀ ਦੇ ਬਿਲਕੁਲ ਸਾਹਮਣੇ ਸੀ। ਇਸ ਤੋਂ ਬਿਨਾਂ ਇੱਥੇ ਸੇਵਾ ਕੇਂਦਰ ਦੇ ਲਾਕ ਵੀ ਟੁੱਟੇ ਹੋਏ ਮਿਲੇ ਹਨ ਪਰ ਇਥੇ ਕੋਈ ਹੋਰ ਮਾਲੀ ਨੁਕਸਾਨ ਨਹੀਂ ਹੋਇਆ।

ਇਸ ਮਾਰਕੀਟ ਵਿਚ ਨੇਡ਼ੇ ਦੀਆਂ ਹੋਰ ਦੁਕਾਨਾਂ ਵਿੱਚ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਸਵੇਰੇ ਬੇਕਰੀ ਦੇ ਮਾਲਕ ਆਏ ਤਾਂ ਉਨ੍ਹਾਂ ਨੂੰ ਬੇਕਰੀ ਦੇ ਅੰਦਰ ਕਾਫ਼ੀ ਜ਼ਿਆਦਾ ਰੋਸ਼ਨੀ ਨਜ਼ਰ ਆਈ। ਉਨ੍ਹਾਂ ਨੇ ਉਪਰ ਦੇਖਿਆ ਤਾਂ ਮਮਟੀ ਦੀ ਛੱਤ ਤੋੜੀ ਹੋਈ ਸੀ। ਇਸ ਤੋਂ ਬਾਅਦ ਜਦੋਂ ਦਰਾਜਾਂ ਵੱਲ ਨਜ਼ਰ ਦੌੜਾਈ ਤਾਂ ਸਾਫ ਹੋ ਗਿਆ ਕਿ ਘਟਨਾ ਵਾਪਰ ਚੁੱਕੀ ਹੈ। ਦੁਕਾਨਦਾਰ ਨੇ ਜਦੋਂ ਸੀਸੀਟੀਵੀ ਚੈੱਕ ਕੀਤਾ ਤਾਂ ਪਤਾ ਲੱਗਾ ਕਿ 3-15 ਵਜੇ ਇੱਕ ਵਿਅਕਤੀ ਬੇਕਰੀ ਦੇ ਅੰਦਰ ਆਇਆ ਹੈ। ਉਸ ਨੇ ਹੀ ਇਹ ਸਾਰੀ ਕਾਰਵਾਈ ਕੀਤੀ ਹੈ।

ਇਸ ਤੋਂ ਬਾਅਦ ਬੇਕਰੀ ਮਾਲਕ ਨੇ ਪੁਲਿਸ ਨੂੰ ਇਤਲਾਹ ਕੀਤੀ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਬੂ ਕਰ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਟ੍ਰੇਸ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਵਿਅਕਤੀ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇਕੱਲੇ ਨੇ ਹੀ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ।

Leave a Reply

Your email address will not be published.