ਰਾਤ ਵੇਲੇ ਸੁੱਤਾ ਉੱਠਿਆ ਬੱਚਾ ਤਾਂ ਉੱਡ ਗਏ ਹੋਸ਼, ਮਾਂ ਨੂੰ ਮਾਰਕੇ ਪਿਤਾ ਗਿਆ ਫਰਾਰ

ਸ੍ਰੀ ਮੁਕਤਸਰ ਸਾਹਿਬ ਵਿਖੇ ਬਿਹਾਰੀ ਮੂਲ ਦੇ ਇੱਕ ਵਿਅਕਤੀ ਵਿਨੋਦ ਬਿੰਦ ਤੇ ਆਪਣੀ ਪਤਨੀ ਪੂਨਮ ਦੇਵੀ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਵਿਨੋਦ ਬਿੰਦ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪੁੱਤਰ ਸੂਰਜ ਨੇ ਦੱਸਿਆ ਹੈ ਕਿ ਪਹਿਲਾਂ ਉਸ ਦੇ ਪਿਤਾ ਨੇ ਗੱਡੀ ਵੇਚ ਦਿੱਤੀ ਸੀ ਅਤੇ ਆਪਣੇ ਪਿੰਡ ਬਿਹਾਰ ਚਲਾ ਗਿਆ ਸੀ। ਕੁਝ ਦੇਰ ਬਾਅਦ ਉਹ ਫੇਰ ਆ ਗਿਆ।

ਬੱਚੇ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਹ ਸੁੱਤਾ ਪਿਆ ਸੀ। ਉਸ ਦੇ ਪਿਤਾ ਨੇ ਉਸ ਦੀ ਮਾਂ ਦੇ ਗਲ ਵਿਚ ਗਮਛਾ ਪਾਇਆ ਹੈ। ਦਿਆ ਨੰਦ ਬਿੰਦ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਪੂਨਮ ਦੇਵੀ ਅਤੇ ਉਸ ਦਾ ਪਤੀ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਹਨ। ਇਹ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦੇ ਜ਼ਿਲ੍ਹਾ ਭਾਗਲਪੁਰ ਦਾ ਰਹਿਣ ਵਾਲਾ ਹੈ। ਪੂਨਮ ਦੇ ਪਤੀ ਦਾ ਨਾਮ ਵਿਨੋਦ ਬਿੰਦ ਹੈ। ਇਨ੍ਹਾਂ ਦੇ 3 ਬੱਚੇ ਹਨ। ਜਿਨ੍ਹਾਂ ਵਿੱਚ 2 ਮੁੰਡੇ ਅਤੇ ਇੱਕ ਕੁੜੀ ਹੈ।

ਵੱਡੇ ਬੱਚੇ ਮੁੰਡਾ ਅਤੇ ਕੁੜੀ ਆਪਣੇ ਨਾਨਕੇ ਰਹਿੰਦੇ ਹਨ ਜਦਕਿ ਛੋਟਾ ਮੁੰਡਾ ਮਾਤਾ ਪਿਤਾ ਨਾਲ ਇੱਥੇ ਪੰਜਾਬ ਰਹਿੰਦਾ ਹੈ। ਦਿਆ ਨੰਦ ਬਿੰਦ ਦੇ ਦੱਸਣ ਮੁਤਾਬਕ ਰਾਤ ਨੂੰ ਬੱਚਾ ਪਿਸ਼ਾਬ ਕਰਨ ਲਈ ਜਾਗਿਆ ਅਤੇ ਉਸ ਨੇ ਆਪਣੀ ਮਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਪੂਨਮ ਦੇਵੀ ਨਾ ਉੱਠੀ ਤਾਂ ਬੱਚੇ ਨੇ ਆ ਕੇ ਉਸ ਨੂੰ ਜਗਾਇਆ ਅਤੇ ਕਹਿਣ ਲੱਗਾ ਕਿ ਉਸਦੇ ਪਿਤਾ ਨੇ ਉਸ ਦੀ ਮਾਂ ਦੀ ਜਾਨ ਲੈ ਲਈ ਹੈ ਅਤੇ ਆਪ ਦੌੜ ਗਿਆ ਹੈ। ਦਿਆ ਨੰਦ ਬਿੰਦ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਵੀ ਪਤੀ ਪਤਨੀ ਵਿਚਕਾਰ ਵਿਵਾਦ ਹੋਇਆ ਸੀ।

ਦਿਆ ਨੰਦ ਬਿੰਦ ਨੇ ਵਿਨੋਦ ਬਿੰਦ ਤੇ ਉਸ ਦੇ ਆਪਣੀ ਭਰਜਾਈ ਨਾਲ ਸੰਬੰਧ ਹੋਣ ਦੇ ਵੀ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਹੈ ਕਿ ਵਿਨੋਦ ਬਿੰਦ ਦੀ ਉਮਰ 40 ਸਾਲ ਹੈ ਅਤੇ ਪੂਨਮ ਦੇਵੀ ਦੀ ਉਮਰ 35 ਸਾਲ ਸੀ। ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ। ਦਿਆ ਨੰਦ ਬਿੰਦ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਕਿ ਝੁੱਗੀਆਂ ਵਿਚ ਇਕ ਔਰਤ ਦੀ ਮ੍ਰਿਤਕ ਦੇਹ ਪਈ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਆਪਣੇ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾ ਦਿੱਤੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕਾ ਪੂਨਮ ਦੇਵੀ ਦੀ ਜਾਨ ਲੈਣ ਤੇ ਉਸ ਦੇ ਪਤੀ ਵਿਨੋਦ ਬਿੰਦ ਤੇ ਹੀ ਦੋਸ਼ ਲੱਗੇ ਹਨ। ਕਿਹਾ ਜਾ ਰਿਹਾ ਹੈ ਕਿ ਵਿਨੋਦ ਦੇ ਆਪਣੀ ਭਰਜਾਈ ਨਾਲ ਸਬੰਧ ਸਨ। ਜਿਸ ਕਰਕੇ ਪਰਿਵਾਰ ਵਿੱਚ ਮਾਹੌਲ ਸੁਖਾਵਾਂ ਨਹੀਂ ਸੀ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਾਨ ਜਾਣ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *