28 ਸਾਲਾ ਜਵਾਨ ਕੁੜੀ ਦੀ ਨਹਿਰ ਚੋਂ ਮਿਲੀ ਲਾਸ਼, ਗੁੱਟ ਤੇ ਜੋ ਲਿਖਿਆ ਹੋਇਆ ਦੇਖ ਕੇ ਉੱਡ ਗਏ ਹੋਸ਼

ਪਟਿਆਲਾ ਦੇ ਨਾਭਾ ਰੋਡ ਤੇ ਨਹਿਰ ਵਿਚੋਂ ਇਕ ਲੜਕੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਸ ਦੇ ਹੱਥ ਉੱਤੇ ਲੱਕੀ ਅਤੇ 781 ਲਿਖਿਆ ਹੋਇਆ ਹੈ। ਹੱਥ ਨੂੰ ਲਾਲ ਖੰਮ੍ਹਣੀ ਬੰਨ੍ਹੀ ਹੋਈ ਹੈ। ਮ੍ਰਿਤਕ ਦੇਹ ਨੂੰ ਪਟਿਆਲਾ ਮਾਡਲ ਟਾਊਨ ਚੌਕੀ ਦੀ ਪੁਲਿਸ ਦੁਆਰਾ 72 ਘੰਟੇ ਲਈ ਪਛਾਣ ਵਾਸਤੇ ਮੋ ਰ ਚ ਰੀ ਵਿਚ ਰਖਵਾਇਆ ਗਿਆ ਹੈ। ਗੋਤਾਖੋਰ ਟੀਮ ਦੇ ਇੰਚਾਰਜ ਸ਼ੰਕਰ ਭਾਰਦਵਾਜ ਨੇ ਜਾਣਕਾਰੀ ਦਿੱਤੀ ਹੈ ਕਿ ਹਰ ਰੋਜ਼ ਹੀ ਉਨ੍ਹਾਂ ਦੇ ਬੰਦੇ ਇਸ ਪੁਲ ਤੇ ਹੁੰਦੇ ਹਨ। ਉਨ੍ਹਾਂ ਨੂੰ ਝਾਲ ਵਿਚ ਇਕ ਔਰਤ ਦਿਖਾਈ ਦਿੱਤੀ।

ਗੋਤਾਖੋਰਾਂ ਨੇ ਸਮਝਿਆ ਕਿ ਹੋ ਸਕਦਾ ਹੈ ਇਸ ਵਿੱਚ ਜਾਨ ਹੋਵੇ। ਉਨ੍ਹਾਂ ਨੇ ਇਸ ਨੂੰ ਕਿਨਾਰੇ ਤੇ ਲਗਾ ਕੇ ਬਾਹਰ ਕੱਢ ਕੇ ਦੇਖਿਆ ਤਾਂ ਇਹ ਇੱਕ ਲੜਕੀ ਦੀ ਮ੍ਰਿਤਕ ਦੇਹ ਸੀ। ਜਿਸ ਦੀ ਉਮਰ 28-30 ਸਾਲ ਸੀ। ਉਸ ਨੇ ਕਾਲੇ ਰੰਗ ਦੀ ਪੈਂਟ ਅਤੇ ਗਰੇਅ ਰੰਗ ਦਾ ਟਾਪ ਪਹਿਨਿਆ ਹੋਇਆ ਹੈ। ਸ਼ੰਕਰ ਦੇ ਦੱਸਣ ਮੁਤਾਬਕ ਲੜਕੀ ਦੇ ਇਕ ਹੱਥ ਤੇ ਲਾਲ ਰੰਗ ਦੀ ਖੰਮਣੀ ਬੰਨ੍ਹੀ ਹੋਈ ਹੈ। ਉਸ ਦੇ ਹੱਥ ਉੱਤੇ ਲੱਕੀ ਅਤੇ 781 ਵੀ ਲਿਖਿਆ ਹੋਇਆ ਹੈ। ਉਸ ਦੇ ਸਰੀਰ ਤੇ ਸੱ ਟਾਂ ਦੇ ਨਿਸ਼ਾਨ ਹਨ। ਜਿਹੜੇ ਖਿੱਚ ਧੂਹ ਦੇ ਵੀ ਹੋ ਸਕਦੇ ਹਨ

ਅਤੇ ਇਹ ਸੱ ਟਾਂ ਝਾਲ ਵਿੱਚ ਪਿੱਲਰਾਂ ਕਾਰਨ ਵੀ ਲੱਗ ਸਕਦੀਆਂ ਹਨ। ਸ਼ੰਕਰ ਭਾਰਦਵਾਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲਸ ਮੌਕੇ ਤੇ ਪਹੁੰਚ ਗਈ ਹੈ। ਪੁਲਿਸ ਅਧਿਕਾਰੀ ਦੱਸਿਆ ਹੈ ਕਿ ਉਹ ਮਾਡਲ ਟਾਊਨ ਪੁਲਿਸ ਚੌਕੀ ਪਟਿਆਲਾ ਤੋਂ ਆਏ ਹਨ। ਉਨ੍ਹਾਂ ਨੂੰ ਗੋਤਾਖੋਰ ਟੀਮ ਦੇ ਇੰਚਾਰਜ ਸ਼ੰਕਰ ਭਾਰਦਵਾਜ ਵੱਲੋਂ ਇਤਲਾਹ ਮਿਲੀ ਸੀ ਕਿ ਨਹਿਰ ਵਿੱਚ ਤੈਰਦੀ ਹੋਈ ਕਿਸੇ ਨਾਮਲੂਮ ਔਰਤ ਦੀ ਮ੍ਰਿਤਕ ਦੇਹ ਬਾਹਰ ਕੱਢੀ ਗਈ ਹੈ। ਉਨ੍ਹਾਂ ਵੱਲੋਂ ਇਸ ਨੂੰ 72 ਘੰਟੇ ਲਈ ਹਸਪਤਾਲ ਦੀ ਮੋ ਰ ਚ ਰੀ ਵਿਚ ਰਖਵਾਇਆ ਜਾਵੇਗਾ ਤਾਂ ਕਿ ਇਸ ਦੀ ਸ਼ਨਾਖਤ ਕਰਵਾਈ ਆ ਸਕੇ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਸਰੀਰ ਤੇ ਸੱ ਟਾਂ ਦੇ ਨਿਸ਼ਾਨ ਹਨ। ਜਿਸ ਬਾਰੇ ਗੋਤਾਖੋਰਾਂ ਦਾ ਮੰਨਣਾ ਹੈ ਕਿ ਇਹ ਸੱ ਟਾਂ ਖਿੱਚ ਧੂਹ ਦੀਆਂ ਵੀ ਹੋ ਸਕਦੀਆਂ ਹਨ ਅਤੇ ਨਹਿਰ ਦੀ ਝਾਲ ਵਿੱਚ ਪਿੱਲਰਾਂ ਕਾਰਨ ਵੀ ਲੱਗ ਸਕਦੀਆਂ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਮਿ੍ਤਕਾ ਦੀ ਜਾਨ ਜਾਣ ਦਾ ਕਾਰਨ ਕੀ ਹੈ? ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਮ੍ਰਿਤਕਾ ਦੇ ਹੱਥ ਤੇ ਲੱਕੀ ਅਤੇ 781 ਲਿਖਿਆ ਹੋਇਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.