ਅੱਧੀ ਰਾਤ ਸੁੱਤਾ ਪਿਆ ਸੀ ਪੂਰਾ ਪਰਿਵਾਰ, ਬੰਦਿਆਂ ਨੇ ਘਰ ਚ ਵੜ ਕਰਤਾ ਵੱਡਾ ਕਾਂਡ

ਫਿਰੋਜ਼ਪੁਰ ਦੇ ਪਿੰਡ ਲੱਖਾ ਸਿੰਘ ਹਠਾੜ ਵਿਖੇ ਇਕ ਪਰਿਵਾਰ ਨੇ ਦੂਜੀ ਧਿਰ ਤੇ ਰਾਤ ਸਮੇਂ ਉਨ੍ਹਾਂ ਦੇ ਘਰ ਅੰਦਰ ਵੜ ਕੇ ਤੋੜ ਭੰਨ ਕਰਨ ਅਤੇ ਪਰਿਵਾਰ ਦੀ ਇਕ ਔਰਤ ਮੈਂਬਰ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਇਨ੍ਹਾਂ ਨੂੰ ਪੁਲਿਸ ਤੇ ਵੀ ਸ਼ਿ ਕ ਵਾ ਹੈ ਕਿ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਕ ਔਰਤ ਦੇ ਦੱਸਣ ਮੁਤਾਬਕ ਰਾਤ ਸਮੇਂ ਵੱਡੀ ਗਿਣਤੀ ਵਿੱਚ ਕੁਝ ਵਿਅਕਤੀ ਉਨ੍ਹਾਂ ਦੇ ਘਰ ਆ ਵੜੇ। ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਸਿਕੰਦਰ ਸਿੰਘ,

ਜੈਲਾ ਸਿੰਘ ਅਤੇ ਲਵਪ੍ਰੀਤ ਆਦਿ ਦੀ ਪਛਾਣ ਹੈ। ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਆ ਕੇ ਭੰ ਨ ਤੋ ੜ ਕੀਤੀ, ਕੱਪੜੇ ਫਾੜ ਦਿੱਤੇ ਅਤੇ ਮੰਦਾ ਬੋਲੇ। ਇਹ ਲੋਕ ਦਾਰੂ ਦੀ ਲੋਰ ਵਿੱਚ ਸਨ। ਔਰਤ ਦਾ ਕਹਿਣਾ ਹੈ ਕਿ ਉਸ ਸਮੇਂ ਉਹ ਸੌਂ ਰਹੀ ਸੀ। ਇਹ ਲੋਕ ਕਾਫ਼ੀ ਗਿਣਤੀ ਵਿੱਚ ਸਨ। ਜਿਨ੍ਹਾਂ ਕੋਲ ਡਾਂ ਗਾਂ ਸੋ ਟੇ ਅਤੇ ਹੋਰ ਤਿੱਖੀਆਂ ਚੀਜ਼ਾਂ ਫੜੀਆਂ ਹੋਈਆਂ ਸਨ। ਪਰਿਵਾਰ ਦੀ ਇਕ ਬਜ਼ੁਰਗ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਦੂਸਰੀ ਧਿਰ ਨਾਲ ਕੋਈ ਲੈਣ ਦੇਣ ਨਹੀਂ ਹੈ। ਦੂਜੀ ਧਿਰ ਵਾਲੇ ਪਹਿਲਾਂ ਉਨ੍ਹਾਂ ਨੂੰ ਦਾਰੂ ਦੀ ਲੋਰ ਵਿੱਚ ਮੰਦਾ ਬੋਲੇ ਫੇਰ ਉਨ੍ਹਾਂ ਦੇ ਘਰ ਆ ਵੜੇ।

ਉਨ੍ਹਾਂ ਦੀ ਕੁੜੀ ਦੇ ਸੱ ਟਾਂ ਲਗਾਈਆਂ ਗਈਆਂ ਹਨ। ਉਹ ਵਿਹੜੇ ਵਿਚ ਸੌਂ ਰਹੀ ਸੀ। ਕੁਝ ਦਿਨ ਪਹਿਲਾਂ ਹੀ ਉਸ ਦੇ ਬੱਚਾ ਪੈਦਾ ਹੋਇਆ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਹੋਰ ਤਾਂ ਸਾਰੇ ਜੀਆ ਨੇ ਭੱਜ ਕੇ ਕਮਰਿਆਂ ਅੰਦਰ ਕੁੰਡੇ ਲਗਾ ਲਏ ਵਾਰਿਸ ਕੁੜੀ ਤੋਂ ਭੱਜਿਆ ਨਹੀਂ ਗਿਆ। ਇਹ 10-12 ਵਿਅਕਤੀ ਸਨ। ਇਨ੍ਹਾਂ ਦਾ ਘਰ ਉਨ੍ਹਾਂ ਦੇ ਘਰ ਤੋਂ 4 ਕਿਲ੍ਹੇ ਦੀ ਵਿੱਥ ਉੱਤੇ ਹੈ। ਇਨ੍ਹਾਂ ਵਿੱਚ ਕੈਲਾ, ਜੈਲਾ ਅਤੇ ਲਵੀ ਆਦਿ ਸ਼ਾਮਲ ਸਨ। ਜਗੀਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪਿੰਡ ਲੱਖਾ ਸਿੰਘ ਵਾਲਾ ਹਿਠਾਡ਼ ਹੈ।

ਕਹਾਣੀ ਉਨ੍ਹਾਂ ਦੀ ਦੁਕਾਨ ਤੋਂ ਸ਼ੁਰੂ ਹੋਈ ਹੈ। ਇਹ ਵਿਅਕਤੀ ਦਾਰੂ ਦੀ ਲੋਰ ਵਿੱਚ ਮੋਟਰਸਾਈਕਲ ਤੇ ਆਏ ਅਤੇ ਉਨ੍ਹਾਂ ਦੇ ਗਲ ਪੈ ਗਏ। ਫੇਰ ਇਹ 10-11 ਵਜੇ ਉਨ੍ਹਾਂ ਦੇ ਘਰ ਆ ਵੜੇ। ਇਨ੍ਹਾਂ ਕੋਲ ਡੰਡੇ ਅਤੇ ਹੋਰ ਤਿੱਖੀਆਂ ਚੀਜ਼ਾਂ ਸਨ। ਜਗੀਰ ਸਿੰਘ ਦਾ ਕਹਿਣਾ ਹੈ ਕਿ 20 ਦਿਨ ਪਹਿਲਾਂ ਔਰਤ ਦੇ ਬੱਚਾ ਹੋਇਆ ਹੈ। ਇਨ੍ਹਾਂ ਨੇ ਉਸ ਦੇ ਵੀ ਸੱ ਟਾਂ ਲਗਾ ਦਿੱਤੀਆਂ। ਘਰ ਦੇ ਸ਼ੀਸ਼ੇ ਬਾਰੀਆਂ ਭੰਨ੍ਹ ਦਿੱਤੇ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਗੀਰ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਅਤੇ ਦੂਜੀ ਧਿਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *