ਏਜੰਟ ਨੇ ਸ਼ੇਖ ਨੂੰ ਵੇਚ ਦਿੱਤੀ ਪੰਜਾਬਣ ਕੁੜੀ, ਕੌਣ ਕਰੂ ਇਸ ਭੈਣ ਦੀ ਮਦਦ

ਬੇ ਰੁ ਜ਼ ਗਾ ਰ ਨੌਜਵਾਨ ਮੁੰਡੇ ਕੁੜੀਆਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ। ਉਹ ਜਮ੍ਹਾਂ ਪੂੰਜੀ ਖਰਚ ਕਰਕੇ ਜਾਂ ਕਿਸੇ ਤੋਂ ਉਧਾਰ ਰਕਮ ਫੜ ਕੇ ਵਿਦੇਸ਼ ਜਾਣ ਦਾ ਪ੍ਰਬੰਧ ਕਰਦੇ ਹਨ ਪਰ ਕਈ ਵਾਰ ਏਜੰਟ ਹੀ ਉਨ੍ਹਾਂ ਨੂੰ ਚੂਨਾ ਲਾ ਜਾਂਦੇ ਹਨ। ਅਜਿਹਾ ਹੀ ਜਲੰਧਰ ਦੇ ਪਿੰਡ ਧਲੇਟਾ ਦੀ ਇਕ ਲੜਕੀ ਜਸਪ੍ਰੀਤ ਕੌਰ ਨਾਲ ਵਾਪਰਿਆ ਹੈ। ਇਸ ਲੜਕੀ ਦੇ ਪਰਿਵਾਰ ਨੇ ਜਸਪ੍ਰੀਤ ਕੌਰ ਨੂੰ ਸਿੰਘਾਪੁਰ ਭੇਜਣ ਲਈ 3 ਲੱਖ ਰੁਪਏ ਖਰਚ ਕੀਤੇ। ਇਹ ਲੜਕੀ ਕਮਲਪ੍ਰੀਤ ਕੌਰ ਨਾਮ ਦੀ

ਕਿਸੇ ਔਰਤ ਏਜੰਟ ਦੁਆਰਾ ਵਿਦੇਸ਼ ਭੇਜੀ ਗਈ ਹੈ। ਇਨ੍ਹਾਂ ਦੀ ਗੱਲ ਤਾਂ ਜਸਪ੍ਰੀਤ ਕੌਰ ਨੂੰ ਸਿੰਗਾਪੁਰ ਭੇਜਣ ਬਾਰੇ ਹੋਈ ਸੀ ਪਰ ਏਜੰਟ ਦੁਆਰਾ ਉਸ ਨੂੰ ਮਸਕਟ ਭੇਜ ਦਿੱਤਾ ਗਿਆ। ਜਸਪ੍ਰੀਤ ਕੌਰ ਨੇ ਆਪਣੇ ਭਰਾ ਨੂੰ ਇਕ ਵੀਡੀਓ ਭੇਜ ਕੇ ਦੱਸਿਆ ਕਿ ਉਸ ਨੂੰ ਇੱਥੇ ਕਿਸੇ ਸ਼ੇਖ ਕੋਲ 70 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ। ਏਜੰਟ ਕੰਵਲਪ੍ਰੀਤ ਕੌਰ ਦਾ ਪਤੀ ਦੁਬਈ ਵਿੱਚ ਹੈ। ਇਨ੍ਹਾਂ ਲੋਕਾਂ ਨੇ ਉਸ ਦੀਆਂ ਕਈ ਟਿਕਟਾਂ ਮਿਸ ਕਰ ਦਿੱਤੀਆਂ ਹਨ। ਹੁਣ ਇਹ ਲੋਕ ਆਪਣੀ ਜ਼ਿੰਮੇਵਾਰੀ ਤੋਂ ਮੁੱਕਰ ਰਹੇ ਹਨ।

ਜਸਪ੍ਰੀਤ ਕੌਰ ਦੀ ਮੰਗ ਹੈ ਕਿ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਜਦੋਂ ਪਰਿਵਾਰ ਨੂੰ ਪੂਰੇ ਮਾਮਲੇ ਦੀ ਸੱਚਾਈ ਪਤਾ ਲੱਗੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਪਰਿਵਾਰ ਨੇ ਪੁਲਿਸ ਨੂੰ ਇਸ ਸਬੰਧੀ ਦਰਖਾਸਤ ਦਿੱਤੀ। ਪਰਿਵਾਰ ਨੂੰ ਸ਼ਿਕਵਾ ਹੈ ਕਿ ਪੁਲਿਸ ਵੀ ਕੋਈ ਸੁਣਵਾਈ ਨਹੀਂ ਕਰ ਰਹੀ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਦੇ ਨਾਨਕਿਆਂ ਵੱਲੋਂ ਵੀ ਪਰਿਵਾਰ ਦਾ ਸਾਥ ਛੱਡ ਦਿੱਤਾ ਗਿਆ ਹੈ। ਔਰਤ ਏਜੰਟ ਨੂਰਮਹਿਲ ਦੇ ਉੱਪਲਾਂ ਪਿੰਡ ਦੀ ਦੱਸੀ ਜਾ ਰਹੀ ਹੈ।

Leave a Reply

Your email address will not be published.