ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਬਜ਼ੁਰਗ ਪਿਓ ਦਾ ਰੋ ਰੋ ਹੋਇਆ ਬੁਰਾ ਹਾਲ

ਸੂਬਾ ਸਰਕਾਰ ਅਤੇ ਪੁਲਿਸ ਦੁਆਰਾ ਵਾਰ ਵਾਰ ਇਹ ਦੁਹਰਾਇਆ ਜਾ ਰਿਹਾ ਹੈ ਕਿ ਸੂਬੇ ਵਿੱਚ ਅਮਲ ਪਦਾਰਥ ਦੀ ਵਿਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਦੂਜੇ ਪਾਸੇ ਅਕਸਰ ਹੀ ਅਮਲ ਪਦਾਰਥ ਦੀ ਵੱਧ ਵਰਤੋਂ ਕਰਨ ਨਾਲ ਜਾਨਾਂ ਜਾਣ ਦੇ ਮਾਮਲੇ ਮੀਡੀਆ ਦੀ ਸੁਰਖ਼ੀ ਬਣਦੇ ਰਹਿੰਦੇ ਹਨ। ਹੁਣ ਤਕ ਕਿੰਨੇ ਹੀ ਮਾਵਾਂ ਦੇ ਪੁੱਤਰ ਇਸ ਦਲਦਲ ਵਿੱਚ ਫਸ ਕੇ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਦੇ ਮਾਤਾ ਪਿਤਾ ਰੋ ਰੋ ਇਨਸਾਫ ਮੰਗ ਰਹੇ ਹਨ।

ਅਮਲ ਪਦਾਰਥ ਦੀ ਵਿਕਰੀ ਕਰਨ ਵਾਲੇ ਦੋਵੇਂ ਹੱਥੀਂ ਕਮਾਈਆਂ ਕਰ ਰਹੇ ਹਨ। ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਵਿਚ ਅਮਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਮ੍ਰਿਤਕ ਦੇਹ ਪਈ ਮਿਲੀ ਹੈ। ਇਹ ਨੌਜਵਾਨ ਘੁਬਾਇਆ ਪਿੰਡ ਦਾ ਰਹਿਣ ਵਾਲਾ ਸੀ ਅਤੇ ਕਿਸੇ ਵਿਆਹ ਦੇ ਪ੍ਰੋਗਰਾਮ ਤੋਂ ਆਪਣੇ ਕਿਸੇ ਸਾਥੀ ਨਾਲ ਇਸ ਪਾਸੇ ਆ ਗਿਆ। ਇੱਥੇ ਇਸ ਨੇ ਵੱਧ ਮਾਤਰਾ ਵਿੱਚ ਅਮਲ ਪਦਾਰਥ ਦੀ ਵਰਤੋਂ ਕਰ ਲਈ ਅਤੇ ਅੱਖਾਂ ਮੀਟ ਗਿਆ। ਇਸ ਮਿ੍ਤਕ ਦੇ ਬਜ਼ੁਰਗ ਪਿਤਾ ਦਾ ਰੋ ਰੋ ਬੁਰਾ ਹਾਲ ਹੈ।

ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਅਮਲ ਪਦਾਰਥ ਦੀ ਵਰਤੋਂ ਕਰਨ ਦਾ ਆਦੀ ਸੀ। ਉਸ ਦੇ ਬਜ਼ੁਰਗ ਪਿਤਾ ਨੇ ਉਸ ਦੀ ਇਹ ਆਦਤ ਛੁਡਾਉਣ ਲਈ ਉਸ ਨੂੰ ਅਮਲ ਛਡਾਊ ਕੇਂਦਰ ਵਿੱਚ ਵੀ ਭਰਤੀ ਕਰਵਾ ਕੇ ਰੱਖਿਆ ਪਰ ਅਮਨਦੀਪ ਸਿੰਘ ਦੀਆਂ ਆਦਤਾਂ ਵਿਚ ਸੁਧਾਰ ਨਹੀਂ ਹੋਇਆ। ਅਖੀਰ ਉਹੀ ਹੋਇਆ ਜੋ ਪਰਿਵਾਰ ਨਹੀਂ ਸੀ ਚਾਹੁੰਦਾ। ਬਜ਼ੁਰਗ ਪਿਤਾ ਨੂੰ ਆਪਣੇ ਪੁੱਤਰ ਦੇ ਤੁਰ ਜਾਣ ਕਾਰਨ ਆਪਣੀ ਦੁਨੀਆਂ ਹਨੇਰੀ ਦਿਸਣ ਲੱਗੀ। ਉਸ ਦੇ ਹੰਝੂ ਰੁਕ ਨਹੀਂ ਸੀ ਰਹੇ।

ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀ। ਪਿੰਡ ਵਾਸੀਆਂ ਨੂੰ ਸ਼ਿਕਵਾ ਹੈ ਕਿ ਪਿੰਡ ਵਿੱਚ ਕੁਝ ਘਰ ਅਮਲ ਪਦਾਰਥ ਦੀ ਵਿਕਰੀ ਕਰਦੇ ਹਨ। ਇਨ੍ਹਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਵਾਸੀਆਂ ਨੂੰ ਸੂਬਾ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਸੂਬੇ ਵਿੱਚ ਅਮਲ ਦੀ ਵਿਕਰੀ ਕਾਰਨ ਬਹੁਤ ਕੁਝ ਅਜਿਹਾ ਵਾਪਰ ਚੁੱਕਾ ਹੈ ਜੋ ਨਹੀਂ ਵਾਪਰਨਾ ਚਾਹੀਦਾ ਸੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਕਦਮ ਚੁੱਕੇ ਜਾਣ। ਇਸ ਵਿੱਚ ਹੀ ਜਨਤਾ ਦੀ ਭਲਾਈ ਹੈ।

Leave a Reply

Your email address will not be published.