ਚੋਰੀ ਦੇ ਦੋਸ਼ਾਂ ਨੂੰ ਨਾ ਕਰ ਸਕਿਆ ਸਹਿਣ, ਸਿੱਧਾ ਦਰਿਆ ਚ ਲਗਾ ਦਿੱਤੀ ਛਾਲ

ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਦੇ ਇਕ ਨੌਜਵਾਨ ਗੁਰਲਾਲ ਸਿੰਘ ਦੀ ਜਾਨ ਜਾਣ ਦਾ ਮਾਮਲਾ ਉਲਝ ਗਿਆ ਹੈ। ਗੁਰਲਾਲ ਸਿੰਘ ਨੇ 25 ਤਾਰੀਖ ਨੂੰ ਬਿਆਸ ਦਰਿਆ ਵਿੱਚ ਛਾਲ ਲਗਾ ਦਿੱਤੀ ਸੀ। ਜਿਸ ਨਾਲ ਉਸ ਦੀ ਜਾਨ ਚਲੀ ਗਈ ਸੀ। ਗੁਰਲਾਲ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ ਅਤੇ ਬੀਰੂ ਆਦਿ 4 ਵਿਅਕਤੀਆਂ ਨੇ ਗੁਰਲਾਲ ਸਿੰਘ ਦੀ ਜਾਨ ਲਈ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਹ ਚਾਰੇ ਵਿਅਕਤੀ ਗੁਰਲਾਲ ਸਿੰਘ ਨੂੰ ਪੈਦਲ ਹੀ ਬਿਆਸ ਦਰਿਆ ਵੱਲ ਭਜਾ ਕੇ ਲੈ ਗਏ।

ਇਨ੍ਹਾਂ ਦੇ ਅੜਿੱਕੇ ਆ ਜਾਣ ਕਾਰਨ ਗੁਰਲਾਲ ਸਿੰਘ ਨੇ ਬਿਆਸ ਦਰਿਆ ਵਿੱਚ ਛਾਲ ਲਗਾ ਦਿੱਤੀ ਅਤੇ ਤੈਰਨਾ ਨਾ ਜਾਣਦਾ ਹੋਣ ਕਾਰਨ ਦਰਿਆ ਵਿਚ ਡੁੱਬ ਗਿਆ। 23 ਤਾਰੀਖ ਨੂੰ ਗੁਰਲਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਘਰ ਗਿਆ ਸੀ। ਉੱਥੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਗੁਰਲਾਲ ਸਿੰਘ ਤੇ ਦੋਸ਼ ਲਗਾਏ ਕਿ ਉਸ ਨੇ ਉਨ੍ਹਾਂ ਦੇ ਘਰ ਪਈ ਗੋਲਕ ਚੋ ਰੀ ਕਰ ਲਈ। ਉਨ੍ਹਾਂ ਦੇ 5 ਹਜ਼ਾਰ ਰੁਪਏ ਚੁੱਕੇ ਗਏ ਹਨ। ਦੂਜੇ ਦਿਨ ਇਹ ਲੋਕ ਗੁਰਲਾਲ ਸਿੰਘ ਦੇ ਘਰ ਉਲਾਂਭਾ ਦੇਣ ਵੀ ਆਏ।

ਗੁਰਲਾਲ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ 5 ਹਜ਼ਾਰ ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਦੇ ਦੇਣਗੇ ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਮੈਂਬਰ ਸ਼ਾਂਤ ਨਹੀਂ ਹੋਏ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਇਸ ਤੋਂ ਅਗਲੇ ਦਿਨ ਇਨ੍ਹਾਂ ਲੋਕਾਂ ਨੇ ਗੁਰਲਾਲ ਸਿੰਘ ਨੂੰ ਘੇਰ ਲਿਆ ਅਤੇ ਉਸ ਨੂੰ ਬਿਆਸ ਦਰਿਆ ਵਿੱਚ ਸੁੱਟ ਦਿੱਤਾ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਗੁਰਲਾਲ ਸਿੰਘ ਅਮਲ ਪਦਾਰਥ ਦੀ ਵਰਤੋਂ ਦਾ ਆਦੀ ਸੀ।

ਇਸ ਕਰਕੇ ਹੀ ਪਰਿਵਾਰ ਨੇ 5 ਹਜ਼ਾਰ ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ। ਪੁਲਿਸ ਨੇ ਮ੍ਰਿਤਕ ਗੁਰਲਾਲ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਦੂਜੀ ਧਿਰ ਦੇ 4 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਸ਼ਾਦੀਸ਼ੁਦਾ ਸੀ। ਉਸ ਦੀ ਪਤਨੀ ਇਨਸਾਫ਼ ਦੀ ਮੰਗ ਕਰ ਰਹੀ ਹੈ।

Leave a Reply

Your email address will not be published. Required fields are marked *