ਸਕੀਮ ਨਾਲ ਦੁਕਾਨਦਾਰ ਤੋਂ ਪੈਸੇ ਲੈ ਕੇ ਹੋਏ ਫਰਾਰ, ਸ਼੍ਰੀ ਅਖੰਡ ਪਾਠ ਸਾਹਿਬ ਦੇ ਨਾਮ ਤੇ ਰਚਿਆ ਡਰਾਮਾ

ਕਈ ਲੋਕ ਤਾਂ ਪੈਸਾ ਹ ਥਿ ਆ ਉ ਣ ਲਈ ਘਟੀਆ ਤੋਂ ਘਟੀਆ ਕਰਤੂਤ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ। ਹੋਰ ਤਾਂ ਹੋਰ ਇਹ ਲੋਕ ਤਾਂ ਇਸ ਉਦੇਸ਼ ਦੀ ਪੂਰਤੀ ਲਈ ਰੱਬ ਦਾ ਨਾਮ ਵੀ ਵਰਤ ਲੈਂਦੇ ਹਨ। ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿੱਚ ਇਕ ਦੁਕਾਨਦਾਰ ਨੂੰ ਮੋਟਰਸਾਈਕਲ ਸਵਾਰ 2 ਲੜਕੇ ਬੜੀ ਸਕੀਮ ਨਾਲ 9 ਹਜ਼ਾਰ ਰੁਪਏ ਦਾ ਚੂਨਾ ਲਗਾ ਗਏ। ਇਹ ਦੁਕਾਨਦਾਰ ਬਲਵੰਤ ਸਿੰਘ ਜਾਤੀ ਕਾ ਦਾ ਰਹਿਣ ਵਾਲਾ ਹੈ। ਉਹ ਦੁਕਾਨ ਬੰਦ ਕਰਕੇ ਕਿਤੇ ਜਾਣ ਲੱਗਾ ਸੀ। ਇੰਨੇ ਵਿਚ ਮੋਟਰਸਾਈਕਲ ਸਵਾਰ 2 ਨੌਜਵਾਨ ਆਏ

ਅਤੇ ਕਹਿਣ ਲੱਗੇ ਕਿ ਉਨ੍ਹਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਲਈ ਸਾਮਾਨ ਚਾਹੀਦਾ ਹੈ। ਉਨ੍ਹਾਂ ਨੇ ਜਾਣ ਲੱਗੇ ਦੁਕਾਨਦਾਰ ਨੂੰ ਰੋਕ ਲਿਆ ਅਤੇ ਸਾਮਾਨ ਲੈਣ ਲੱਗੇ। ਇੰਨੇ ਵਿੱਚ ਹੀ ਇਨ੍ਹਾਂ ਦੁਆਰਾ ਪਹਿਲਾਂ ਤੋਂ ਬਣਾਈ ਗਈ ਸਕੀਮ ਮੁਤਾਬਕ ਇਕ ਹੋਰ ਨੌਜਵਾਨ ਉੱਥੇ ਆ ਗਿਆ। ਜਿਸ ਦੇ ਮੋਢੇ ਤੇ ਗਲੀਚੇ ਰੱਖੇ ਹੋਏ ਸੀ। ਦੁਕਾਨਦਾਰ ਨੇ ਗਲੀਚਿਆਂ ਵਾਲੇ ਨੌਜਵਾਨ ਨੂੰ ਉਥੋਂ ਜਾਣ ਲਈ ਕਿਹਾ ਪਰ ਪਹਿਲਾਂ ਆਏ ਨੌਜਵਾਨ ਕਹਿਣ ਲੱਗੇ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਲਈ ਗਲੀਚਾ ਲੈਣਾ ਹੈ।

ਫੇਰ ਇਹ ਗਲੀਚੇ ਦੇ ਰੇਟ ਪਿੱਛੇ ਆਪਸ ਵਿਚ ਬਹਸ ਕਰਨ ਲੱਗੇ। ਦੁਕਾਨਦਾਰ ਇਨ੍ਹਾਂ ਨੂੰ ਕਹਿੰਦਾ ਰਿਹਾ ਕਿ ਉਸ ਨੇ ਕਿਸੇ ਜ਼ਰੂਰੀ ਕੰਮ ਜਾਣਾ ਹੈ। ਇਸ ਲਈ ਇਹ ਲੋਕ ਬਾਹਰ ਖੜ੍ਹ ਕੇ ਗਲੀਚੇ ਦੀ ਗੱਲ ਕਰ ਲੈਣ। ਸਾਮਾਨ ਖ਼ਰੀਦਣ ਆਏ ਨੌਜਵਾਨ ਦੁਕਾਨਦਾਰ ਨੂੰ ਕਹਿਣ ਲੱਗੇ ਕਿ ਉਹ ਕੁਝ ਪੈਸੇ ਦੇਵੇ। ਦੁਕਾਨਦਾਰ ਕਹਿਣ ਲੱਗਾ ਕਿ ਉਸ ਕੋਲ ਕੋਈ ਪੈਸਾ ਨਹੀਂ। ਇਹ ਨੌਜਵਾਨ ਕਹਿਣ ਲੱਗੇ ਕਿ ਉਹ ਕੁਝ ਤਾਂ ਪੈਸੇ ਕੱਢੇ। ਜਦੋਂ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਤਾਂ ਇਹ ਨੌਜਵਾਨ ਦੁਕਾਨਦਾਰ ਦੇ ਹੱਥੋਂ 9 ਹਜ਼ਾਰ ਰੁਪਏ ਝਪਟ ਕੇ ਦੌੜ ਗਏ।

ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਦੁਕਾਨਦਾਰ ਬਲਵੰਤ ਸਿੰਘ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੁਕਾਨਦਾਰ ਬਲਵੰਤ ਸਿੰਘ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਇਸ ਘਟਨਾ ਨੂੰ ਦੇਖ ਕੇ ਹਰ ਕਿਸੇ ਨੂੰ ਚੌਕਸ ਹੋਣ ਦੀ ਲੋੜ ਹੈ। ਇਹ ਸ਼ਾ ਤ ਰ ਲੋਕ ਵੱਖ ਵੱਖ ਤਰੀਕਿਆਂ ਨਾਲ ਜਨਤਾ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰਦੇ ਹਨ।

Leave a Reply

Your email address will not be published.