ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਬਾਰੇ ਵੱਡੀ ਅਪਡੇਟ, ਅਦਾਲਤ ਨੇ ਲਗਾ ਦਿਤੀ ਸਟੇਅ

ਕੁਝ ਦਿਨ ਪਹਿਲਾਂ ਹੀ ਪ੍ਰਸਿੱਧ ਸੰਗੀਤਕਾਰ ਸਲੀਮ ਮਰਚੈਂਟ ਵੱਲੋਂ ਸੋਸ਼ਲ ਮੀਡੀਆ ਤੇ ਇਹ ਪੋਸਟ ਪਾਈ ਗਈ ਸੀ ਕਿ 2 ਸਤੰਬਰ ਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ‘ਜਾਂਦੀ ਵਾਰ’ ਰਿਲੀਜ਼ ਕੀਤਾ ਜਾਵੇਗਾ। ਜਿਸ ਕਰ ਕੇ ਸਿੱਧੂ ਮੂਸੇਵਾਲੇ ਦੇ ਪ੍ਰਸੰਸਕਾਂ ਵਿਚ ਇਹ ਗਾਣਾ ਸੁਣਨ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਸੀ ਪਰ ਹੁਣ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਇਹ ਗਾਣਾ 2 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗਾ। ਮਾਨਸਾ ਦੀ ਅਦਾਲਤ ਨੇ 5 ਸਤੰਬਰ ਤਕ ਇਸ ਮਾਮਲੇ ਵਿਚ ਰੋਕ ਲਗਾ ਦਿੱਤੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅਦਾਲਤ ਵਿਚ ਅਪੀਲ ਕੀਤੀ ਸੀ ਕਿ ਇਹ ਗਾਣਾ ਅਜੇ ਰਿਲੀਜ਼ ਨਾ ਕੀਤਾ ਜਾਵੇ। ਜਿਸ ਤੋਂ ਬਾਅਦ ਅਦਾਲਤ ਨੇ 5 ਸਤੰਬਰ ਤਕ ਰੋਕ ਲਗਾ ਦਿੱਤੀ ਹੈ। ਸਲੀਮ ਮਰਚੈਂਟ ਵੱਲੋਂ ਜਿਸ ਦਿਨ ਸੋਸ਼ਲ ਮੀਡੀਆ ਤੇ 2 ਸਤੰਬਰ ਨੂੰ ਇਹ ਗਾਣਾ ਰਿਲੀਜ਼ ਕਰਨ ਸਬੰਧੀ ਪੋਸਟ ਪਾਈ ਗਈ ਸੀ ਉਸੇ ਦਿਨ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਸ ਤੇ ਅਸਹਿਮਤੀ ਜਤਾਈ ਸੀ। ਇਸ ਗਾਣੇ ਦੀ ਰਿਕਾਰਡਿੰਗ ਸਿੱਧੂ ਮੂਸੇਵਾਲਾ

ਅਤੇ ਗਾਇਕਾ ਅਫਸਾਨਾ ਖਾਨ ਦੁਆਰਾ ਜੁਲਾਈ 2021 ਵਿੱਚ ਚੰਡੀਗਡ਼੍ਹ ਵਿਖੇ ਸਚਿਨ ਆਹੂਜਾ ਦੇ ਸਟੂਡੀਓ ਵਿੱਚ ਕੀਤੀ ਗਈ ਸੀ। ਹੁਣ ਸਲੀਮ ਮਰਚੈਂਟ ਵੱਲੋਂ ਵੀ ਸੋਸ਼ਲ ਮੀਡੀਆ ਤੇ ਇਕ ਪੋਸਟ ਪਾਈ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਗਾਣਾ ‘ਜਾਂਦੀ ਵਾਰੀ’ 2 ਸਤੰਬਰ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਫ਼ੈਸਲਾ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੀ ਸਲਾਹ ਨਾਲ ਹੀ ਲਿਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਸ਼ੁਭਦੀਪ ਸਿੰਘ

ਉਰਫ਼ ਸਿੱਧੂ ਮੂਸੇਵਾਲਾ ਦਿ ਕੁਝ ਨਾਮਲੂਮ ਵਿਅਕਤੀਆਂ ਦੁਆਰਾ ਜਾਨ ਲੈ ਲਈ ਗਈ ਸੀ। ਜਦੋਂ ਇਸ ਦੀ ਜਾਂਚ ਸ਼ੁਰੂ ਹੋਈ ਤਾਂ ਇਹ ਮਾਮਲਾ ਪੰਜਾਬ ਤੋਂ ਸ਼ੁਰੂ ਹੋ ਕੇ ਹੋਰ ਸੂਬਿਆਂ ਤੋਂ ਹੁੰਦਾ ਹੋਇਆ ਵਿਦੇਸ਼ ਤੱਕ ਪਹੁੰਚ ਗਿਆ। ਹੁਣ ਤੱਕ ਕਈ ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ ਅਤੇ 2 ਦੀ ਪੁਲਿਸ ਮੁਕਾਬਲੇ ਦੌਰਾਨ ਜਾਨ ਵੀ ਜਾ ਚੁੱਕੀ ਹੈ। ਅਜੇ ਤਕ ਇਸ ਮਾਮਲੇ ਦੀ ਜਾਂਚ ਪੂਰੀ ਨਹੀਂ ਹੋਈ। ਇਸ ਸੰਬੰਧ ਵਿਚ ਪਿਛਲੇ ਦਿਨੀਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ।

Leave a Reply

Your email address will not be published.